ਭਾਰਤੀ ਰਾਜਦੂਤ ਨੇ ਇਜ਼ਰਾਈਲ ਦੀ ਖੁੱਲ੍ਹ ਕੇ ਕੀਤੀ ਹਮਾਇਤ, ਪਰ ਆਮ ਫ਼ਿਲਸਤੀਨੀਆਂ ਲੋਕਾਂ ਲਈ ਵੀ ਪ੍ਰਗਟਾਈ ਚਿੰਤਾ

ਭਾਰਤੀ ਰਾਜਦੂਤ ਨੇ ਇਜ਼ਰਾਈਲ ਦੀ ਖੁੱਲ੍ਹ ਕੇ ਕੀਤੀ ਹਮਾਇਤ, ਪਰ ਆਮ ਫ਼ਿਲਸਤੀਨੀਆਂ ਲੋਕਾਂ ਲਈ ਵੀ ਪ੍ਰਗਟਾਈ ਚਿੰਤਾ

ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਵਿੰਦਰ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ‘ਚ ਭਾਰਤ ਦਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ‘ਭਾਰਤ ਵਿਗੜਦੀ ਸੁਰੱਖਿਆ ਸਥਿਤੀ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਯੁੱਧ ‘ਚ ਵੱਡੇ ਪੱਧਰ ‘ਤੇ ਆਮ ਨਾਗਰਿਕਾਂ ਦੇ ਹੋਏ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ।’

ਭਾਰਤ ਸ਼ੁਰੂ ਤੋਂ ਹੀ ਅਹਿੰਸਾ ਦਾ ਸਾਥ ਦਿੰਦਾ ਆ ਰਿਹਾ ਹੈ । ਭਾਰਤ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਵੱਡਾ ਬਿਆਨ ਦਿੱਤਾ ਹੈ। ਭਾਰਤ ਦਾ ਬਿਆਨ ਇਸ ਲਈ ਵੀ ਮਾਇਨੇ ਰੱਖਦਾ ਹੈ ਕਿਉਂਕਿ ਇੱਕ ਪਾਸੇ ਇਜ਼ਰਾਈਲ ਭਾਰਤ ਦਾ ਮਿੱਤਰ ਹੈ, ਦੂਜੇ ਪਾਸੇ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਹਮਲਿਆਂ ਵਿੱਚ ਆਮ ਨਾਗਰਿਕ ਵੀ ਮਰ ਰਹੇ ਹਨ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ਦਾ ਸਟੈਂਡ ਕੀ ਹੈ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ (ਡੀਪੀਆਰ) ਰਾਜਦੂਤ ਆਰ. ਰਵਿੰਦਰਾ ਨੇ ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ‘ਤੇ ਵੱਡਾ ਬਿਆਨ ਦਿੱਤਾ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਰਵਿੰਦਰ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਬੈਠਕ ‘ਚ ਭਾਰਤ ਦਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ‘ਭਾਰਤ ਵਿਗੜਦੀ ਸੁਰੱਖਿਆ ਸਥਿਤੀ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਯੁੱਧ ‘ਚ ਵੱਡੇ ਪੱਧਰ ‘ਤੇ ਨਾਗਰਿਕਾਂ ਦੇ ਹੋਏ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ।’

ਰਵਿੰਦਰਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਫਲਸਤੀਨ ਸਮੇਤ ਮੱਧ ਪੂਰਬ ਦੇ ਹਾਲਾਤ ‘ਤੇ ਖੁੱਲ੍ਹੀ ਬਹਿਸ ‘ਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਇਹ ਬਿਆਨ ਦਿੱਤਾ। ਉਸਨੇ ਇਸ ਜੰਗ ਵਿੱਚ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਵੀ ਕੀਤਾ ਅਤੇ ਫਲਸਤੀਨੀਆਂ ਲਈ ਵੀ ਚਿੰਤਾ ਪ੍ਰਗਟਾਈ। ਸੰਯੁਕਤ ਰਾਸ਼ਟਰ ‘ਚ ਭਾਰਤ ਨੇ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹੋਏ ਅੱਤਵਾਦੀ ਹਮਲੇ ਲਈ ਹਮਾਸ ਦੀ ਸਖ਼ਤ ਨਿੰਦਾ ਕੀਤੀ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਜ਼ਰਾਇਲ-ਹਮਾਸ ਸੰਘਰਸ਼ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਆਪਣਾ ਪੱਖ ਪੇਸ਼ ਕੀਤਾ ਸੀ।

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਸਖਤ ਨਿੰਦਾ ਕੀਤੀ ਹੈ। ਬਲਿੰਕਨ ਨੇ ਕਿਹਾ, “ਅੱਤਵਾਦ ਦੀਆਂ ਸਾਰੀਆਂ ਕਾਰਵਾਈਆਂ ਗੈਰ-ਕਾਨੂੰਨੀ ਹਨ ਭਾਵੇਂ ਉਹ ਨੈਰੋਬੀ ਜਾਂ ਬਾਲੀ, ਮੁੰਬਈ, ਨਿਊਯਾਰਕ ਜਾਂ ਕਿਬੁਟਜ਼ ਬੇਰੀ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ।” ਅੱਤਵਾਦ ਦੇ ਸਾਰੇ ਰੂਪ ਗੈਰ-ਕਾਨੂੰਨੀ ਹਨ, ਭਾਵੇਂ ISIS, ਬੋਕੋ ਹਰਮ, ਲਸ਼ਕਰ-ਏ-ਤਾਇਬਾ, ਜਾਂ ਹਮਾਸ ਦੁਆਰਾ ਕੀਤੇ ਗਏ ਹਨ।

ਫ਼ਿਲਸਤੀਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਰਿਆਦ ਅਲ-ਮਲੀਕੀ ਨੇ ਇਜ਼ਰਾਈਲ-ਗਾਜ਼ਾ ਸੰਘਰਸ਼ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ, “ਜਦੋਂ ਤੱਕ ਡੈਲੀਗੇਟ ਅੱਜ ਆਪਣਾ ਭਾਸ਼ਣ ਦੇਣਗੇ, ਉਦੋਂ ਤੱਕ 60 ਬੱਚਿਆਂ ਸਮੇਤ 150 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੋਵੇਗੀ।” ਪਿਛਲੇ ਦੋ ਹਫ਼ਤਿਆਂ ਵਿੱਚ 5,700 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ 2,300 ਤੋਂ ਵੱਧ ਬੱਚੇ ਅਤੇ 1,300 ਔਰਤਾਂ ਸ਼ਾਮਲ ਹਨ। ਹੋਰ ਬੇਇਨਸਾਫ਼ੀ ਅਤੇ ਹੋਰ ਕਤਲ ਇਜ਼ਰਾਈਲ ਨੂੰ ਸੁਰੱਖਿਅਤ ਨਹੀਂ ਬਣਾ ਸਕਣਗੇ। ਕੋਈ ਹਥਿਆਰ, ਕੋਈ ਗਠਜੋੜ ਇਸਦੀ ਸੁਰੱਖਿਆ ਲਈ ਯੋਗਦਾਨ ਨਹੀਂ ਪਾਵੇਗਾ।