- ਖੇਡਾਂ
- No Comment
ਜੰਤਰ-ਮੰਤਰ ‘ਤੇ ਬਜਰੰਗ ਪੂਨੀਆ, ਸਾਕਸ਼ੀ ਤੇ ਵਿਨੇਸ਼ ਫੋਗਾਟ ਦੇ ਖਿਲਾਫ ਹੋਇਆ ਪ੍ਰਦਰਸ਼ਨ

ਭਾਰਤੀ ਕੁਸ਼ਤੀ ਸੰਘ ‘ਚ ਚੱਲ ਰਹੇ ਸੰਕਟ ਨੇ ਬੁੱਧਵਾਰ ਨੂੰ ਇੱਕ ਨਵਾਂ ਮੋੜ ਲੈ ਲਿਆ ਜਦੋਂ ਸੈਂਕੜੇ ਜੂਨੀਅਰ ਪਹਿਲਵਾਨ ਜੰਤਰ-ਮੰਤਰ ‘ਤੇ ਇਕੱਠੇ ਹੋ ਕੇ ਆਪਣੇ ਕਰੀਅਰ ਦਾ ਅਹਿਮ ਸਾਲ ਗੁਆਉਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾਂ ਨੇ ਇਸ ਸਥਿਤੀ ਲਈ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਨੂੰ ਜ਼ਿੰਮੇਵਾਰ ਠਹਿਰਾਇਆ।
ਅੱਜ ਬੁੱਧਵਾਰ 3 ਜਨਵਰੀ ਨੂੰ ਇਕ ਵਾਰ ਫਿਰ ਪਹਿਲਵਾਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ, ਪਰ ਇਸ ਵਾਰ ਇਹ ਵਿਰੋਧ ਕੁਸ਼ਤੀ ਸੰਘ ਜਾਂ ਇਸ ਦੇ ਅਧਿਕਾਰੀਆਂ ਖਿਲਾਫ ਨਹੀਂ, ਸਗੋਂ ਬਜਰੰਗ, ਸਾਕਸ਼ੀ ਅਤੇ ਵਿਨੇਸ਼ ਫੋਗਾਟ ਖਿਲਾਫ ਹੈ। ਪਿਛਲੇ ਇੱਕ ਸਾਲ ਤੋਂ ਭਾਰਤੀ ਕੁਸ਼ਤੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।

ਸੀਨੀਅਰ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਸਨ। ਇਸ ਤੋਂ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਖਿਡਾਰੀਆਂ ਨੇ ਨਵੇਂ ਪ੍ਰਧਾਨ ਸੰਜੇ ਸਿੰਘ ਦਾ ਵਿਰੋਧ ਕੀਤਾ। ਸਾਕਸ਼ੀ ਮਲਿਕ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਅਤੇ ਬਜਰੰਗ ਪੂਨੀਆ-ਵਿਨੇਸ਼ ਫੋਗਾਟ ਨੇ ਆਪਣੇ ਪੁਰਸਕਾਰ ਵਾਪਸ ਕਰ ਦਿੱਤੇ ਸਨ। ਇਸ ਤੋਂ ਬਾਅਦ ਖੇਡ ਮੰਤਰਾਲੇ ਨੇ ਖੁਦ ਕੁਸ਼ਤੀ ਸੰਘ ਨੂੰ ਮੁਅੱਤਲ ਕਰ ਦਿੱਤਾ ਸੀ।

ਭਾਰਤੀ ਕੁਸ਼ਤੀ ਵਿੱਚ ਚੱਲ ਰਹੇ ਸੰਕਟ ਨੇ ਬੁੱਧਵਾਰ ਨੂੰ ਇੱਕ ਨਵਾਂ ਮੋੜ ਲੈ ਲਿਆ ਜਦੋਂ ਸੈਂਕੜੇ ਜੂਨੀਅਰ ਪਹਿਲਵਾਨ ਜੰਤਰ-ਮੰਤਰ ‘ਤੇ ਇਕੱਠੇ ਹੋ ਕੇ ਆਪਣੇ ਕਰੀਅਰ ਦਾ ਅਹਿਮ ਸਾਲ ਗੁਆਉਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾਂ ਨੇ ਇਸ ਸਥਿਤੀ ਲਈ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਨੂੰ ਜ਼ਿੰਮੇਵਾਰ ਠਹਿਰਾਇਆ। ਬੱਸਾਂ ‘ਚ ਬੈਠ ਕੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਜੂਨੀਅਰ ਪਹਿਲਵਾਨ ਜੰਤਰ-ਮੰਤਰ ਪਹੁੰਚੇ। ਤਿੰਨਾਂ ਪਹਿਲਵਾਨਾਂ ਨੂੰ ਹੁਣ ਆਪਣੇ ਹੀ ਭਾਈਚਾਰੇ ਦੇ ਅੰਦਰੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੰਤਰ-ਮੰਤਰ ‘ਤੇ ਇਕੱਠੇ ਹੋਏ ਪਹਿਲਵਾਨਾਂ ਨੇ ਉਨ੍ਹਾਂ ‘ਤੇ ਆਪਣਾ ਕਰੀਅਰ ਬਰਬਾਦ ਕਰਨ ਦਾ ਦੋਸ਼ ਲਗਾਇਆ ਹੈ। ਰਾਸ਼ਟਰੀ ਕੈਂਪ ਅਤੇ ਮੁਕਾਬਲੇ ਜਨਵਰੀ 2023 ਤੋਂ ਰੁਕੇ ਹੋਏ ਹਨ, ਕਿਉਂਕਿ ਭਾਰਤੀ ਕੁਸ਼ਤੀ ਸੰਘ ਨੂੰ ਦੋ ਵਾਰ ਮੁਅੱਤਲ ਕੀਤਾ ਗਿਆ ਹੈ।