Jaane Jaan : ਕਰੀਨਾ ਕਪੂਰ ਦੀ OTT ਡੈਬਿਊ ਫਿਲਮ ‘ਜਾਨੇ ਜਾਨ’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਲੁੱਕ ‘ਚ ਨਜ਼ਰ ਆਈ ਕਰੀਨਾ

Jaane Jaan : ਕਰੀਨਾ ਕਪੂਰ ਦੀ OTT ਡੈਬਿਊ ਫਿਲਮ ‘ਜਾਨੇ ਜਾਨ’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਲੁੱਕ ‘ਚ ਨਜ਼ਰ ਆਈ ਕਰੀਨਾ

ਕਰੀਨਾ ਕਪੂਰ ਸਟਾਰਰ ਫਿਲਮ ਰਹੱਸਮਈ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ‘ਤੇ ਆਧਾਰਿਤ ਹੈ। ਕਰੀਨਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਦਰਸ਼ਕ ਮੈਨੂੰ ਕਿਸੇ ਥ੍ਰਿਲਰ ਫਿਲਮ ਵਿੱਚ ਇੰਨਾ ਗੰਭੀਰ ਕਿਰਦਾਰ ਨਿਭਾਉਂਦੇ ਹੋਏ ਦੇਖਣਗੇ।

ਕਰੀਨਾ ਕਪੂਰ ਦੀ ਖੂਬਸੂਰਤੀ ਅਤੇ ਅਦਾਕਾਰੀ ਦੇ ਲੱਖਾਂ ਲੋਕ ਦੀਵਾਨੇ ਹਨ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ OTT ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਹੈ। ਅਦਾਕਾਰਾ ਦੀ ਬਹੁ-ਪ੍ਰਤੀਤ ਥ੍ਰਿਲਰ ਫਿਲਮ ‘ਜਾਨੇ ਜਾਨ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੁਜੋਏ ਘੋਸ਼ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਜੈਦੀਪ ਅਹਲਾਵਤ ਅਤੇ ਵਿਜੇ ਵਰਮਾ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।

‘ਜਾਨੇ ਜਾਨ’ 21 ਸਤੰਬਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਕਰੀਨਾ ਕਪੂਰ ਸਟਾਰਰ ਫਿਲਮ ਰਹੱਸਮਈ ਨਾਵਲ ‘ਦਿ ਡਿਵੋਸ਼ਨ ਆਫ ਸਸਪੈਕਟ ਐਕਸ’ ‘ਤੇ ਆਧਾਰਿਤ ਹੈ। ਰਿਲੀਜ਼ ਹੋਏ ਟ੍ਰੇਲਰ ‘ਚ ਅਦਾਕਾਰਾ ‘ਮਾਇਆ’ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ। ਉਥੇ ਹੀ ਜੈਦੀਪ ਅਹਲਾਵਤ ‘ਨਰੇਨ’ ਦੇ ਕਿਰਦਾਰ ‘ਚ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ਅਤੇ ‘ਲਸਟ ਸਟੋਰੀਜ਼ 2’ ਦੇ ਐਕਟਰ ਵਿਜੇ ਵਰਮਾ ‘ਕਰਨ’ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ।

ਫਿਲਮ ਦੇ ਟ੍ਰੇਲਰ ਲਾਂਚ ਬਾਰੇ ਗੱਲ ਕਰਦੇ ਹੋਏ, ਨਿਰਦੇਸ਼ਕ ਅਤੇ ਲੇਖਕ ਸੁਜੋਏ ਘੋਸ਼ ਨੇ ਕਿਹਾ, “ਮੈਂ ਬਹੁਤ ਉਤਸ਼ਾਹਿਤ ਹਾਂ ਕਿ ਦਰਸ਼ਕਾਂ ਨੂੰ ਆਖਰਕਾਰ ਮੇਰੇ ਦਿਲ ਦੇ ਬਹੁਤ ਕਰੀਬ ਫਿਲਮ ‘ਜਾਨੇ ਜਾਨ’ ਦੀ ਝਲਕ ਦੇਖਣ ਨੂੰ ਮਿਲੇਗੀ। ‘ਜਾਨੇ ਜਾਨ’ ਦੇ ਟ੍ਰੇਲਰ ਦੇ ਲਾਂਚ ‘ਤੇ, ਕਰੀਨਾ ਕਪੂਰ ਨੇ ਕਿਹਾ, “ਮੈਂ ਬਹੁਤ ਉਤਸ਼ਾਹਿਤ ਹਾਂ ਕਿ ਟ੍ਰੇਲਰ ਆਖਰਕਾਰ ਤੁਹਾਡੇ ਲਈ ਰਿਲੀਜ਼ ਹੋ ਗਿਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਦਰਸ਼ਕ ਮੈਨੂੰ ਕਿਸੇ ਥ੍ਰਿਲਰ ਫਿਲਮ ਵਿੱਚ ਇੰਨਾ ਗੰਭੀਰ ਕਿਰਦਾਰ ਨਿਭਾਉਂਦੇ ਹੋਏ ਦੇਖਣਗੇ।

ਕਰੀਨਾ ਕਪੂਰ ਨੇ ਕਿਹਾ ਕਿ ‘ਜਾਨੇ ਜਾਨ’ ਇਕ ਅਜਿਹੀ ਸਕ੍ਰਿਪਟ ਸੀ, ਜਿਸਨੂੰ ਪਹਿਲੀ ਵਾਰ ਸੁਣਨ ‘ਤੇ ਮੈਨੂੰ ਹਾਂ ਕਹਿਣਾ ਪਿਆ ਸੀ। ਮੈਂ ਹਮੇਸ਼ਾ ਸੁਜੋਏ ਨੂੰ ਦੱਸਿਆ ਹੈ ਕਿ ਇਸ ਫਿਲਮ ਦੀ ਯੂਐਸਪੀ ਇਸ ਦੀ ਕਾਸਟ ਹੈ ਅਤੇ ਮੈਂ ਜੈਦੀਪ ਅਤੇ ਵਿਜੇ ਨਾਲ ਕੰਮ ਕਰਕੇ ਬਹੁਤ ਵਧੀਆ ਸਮਾਂ ਬਿਤਾਇਆ। ਮੈਂ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ।”

ਫਿਲਮ ਬਾਰੇ ਗੱਲ ਕਰਦੇ ਹੋਏ, ਜੈਦੀਪ ਅਹਲਾਵਤ ਕਹਿੰਦੇ ਹਨ, “ਜਦੋਂ ਤੋਂ ਮੈਂ ਜਾਨੇ ਜਾਨ ਦੀ ਸਕ੍ਰਿਪਟ ਸੁਣੀ ਹੈ, ਮੈਂ ਫਿਲਮ ਤੋਂ ਕਾਫੀ ਪ੍ਰਭਾਵਿਤ ਹਾਂ। ਫਿਲਮ ‘ਚ ਮੇਰਾ ਕਿਰਦਾਰ ਬਿਲਕੁਲ ਨਵਾਂ ਹੈ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ‘ਜਾਨੇ ਜਾਨ’ ਨੇ ਮੈਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਜੋ ਮੈਂ ਪਹਿਲਾਂ ਕਦੇ ਨਹੀਂ ਕੀਤਾ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਦਰਸ਼ਕਾਂ ਨੂੰ ਇਸਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਸੁਜੋਏ ਘੋਸ਼ ਨਾਲ ਕੰਮ ਕਰਨਾ ਇਕ ਸੁਪਨਾ ਸਾਕਾਰ ਹੋਣ ਵਾਂਗ ਸੀ, ਉਸਦੇ ਨਿਰਦੇਸ਼ਨ ਨੇ ਮੈਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਵਿਚ ਮਦਦ ਕੀਤੀ।

ਅਭਿਨੇਤਾ ਵਿਜੇ ਵਰਮਾ ਕਹਿੰਦੇ ਹਨ, ‘ਜਾਨੇ ਜਾਨ’ ਇੱਕ ਅਜਿਹੀ ਫਿਲਮ ਸੀ, ਜਦੋਂ ਸੁਜੋਏ ਨੇ ਮੈਨੂੰ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਮੈਂ ਅਜਿਹੀ ਭੂਮਿਕਾ ਨਿਭਾਵਾਂ, ਮੈਂ ਬਹੁਤ ਖੁਸ਼ ਸੀ। ਮੈਂ ਇੱਕ ਮਜ਼ਾਕੀਆ, ਮਨਮੋਹਕ ਅਤੇ ਤਿੱਖੇ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਿਹਾ ਹਾਂ, ਇਹ ਮੇਰੇ ਪਹਿਲੇ ਕੀਤੇ ਕਿਰਦਾਰਾਂ ਤੋਂ ਵੱਖਰਾ ਹੈ।