ਲਕਸ਼ਮੀ ਮਿੱਤਲ ਦਾ ਵੱਡਾ ਐਲਾਨ, ਆਰਸੇਲਰ ਮਿੱਤਲ ਗੁਜਰਾਤ ‘ਚ ਲਗਾਏਗਾ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਪਲਾਂਟ

ਲਕਸ਼ਮੀ ਮਿੱਤਲ ਦਾ ਵੱਡਾ ਐਲਾਨ, ਆਰਸੇਲਰ ਮਿੱਤਲ ਗੁਜਰਾਤ ‘ਚ ਲਗਾਏਗਾ ਦੁਨੀਆ ਦਾ ਸਭ ਤੋਂ ਵੱਡਾ ਸਟੀਲ ਪਲਾਂਟ

ਲਕਸ਼ਮੀ ਮਿੱਤਲ ਸਟੀਲ ਕੰਪਨੀ ਆਰਸੇਲਰ ਮਿੱਤਲ ਦੇ ਚੇਅਰਮੈਨ ਹਨ। 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਬੋਲਦਿਆਂ ਮਿੱਤਲ ਨੇ ਕਿਹਾ ਕਿ ਇਸ ਸਟੀਲ ਪਲਾਂਟ ਦੀ ਸਮਰੱਥਾ 24 ਮਿਲੀਅਨ ਟਨ ਸਾਲਾਨਾ ਹੋਵੇਗੀ।

ਲਕਸ਼ਮੀ ਮਿੱਤਲ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਅਮੀਰ ਵਪਾਰੀਆਂ ਵਿਚ ਕੀਤੀ ਜਾਂਦੀ ਹੈ। ਵਾਈਬ੍ਰੈਂਟ ਗੁਜਰਾਤ ਸਮਿਟ ‘ਚ ਇਕ ਤੋਂ ਬਾਅਦ ਇਕ ਕਾਰੋਬਾਰੀ ਨਿਵੇਸ਼ ਦੇ ਵੱਡੇ ਐਲਾਨ ਕਰ ਕੇ ਗਏ ਹਨ। ਇਸ ਸੰਮੇਲਨ ‘ਚ ਦੇਸ਼ ਦੇ ਮਸ਼ਹੂਰ ਸਟੀਲ ਕਾਰੋਬਾਰੀ ਲਕਸ਼ਮੀ ਮਿੱਤਲ ਨੇ ਵੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਰਸੇਲਰ ਮਿੱਤਲ ਹਜ਼ੀਰਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸਟੀਲ ਨਿਰਮਾਣ ਸਾਈਟ ਦਾ ਨਿਰਮਾਣ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਾਲ 2029 ਤੱਕ ਤਿਆਰ ਹੋ ਜਾਵੇਗਾ।

ਲਕਸ਼ਮੀ ਮਿੱਤਲ ਸਟੀਲ ਕੰਪਨੀ ਆਰਸੇਲਰ ਮਿੱਤਲ ਦੇ ਚੇਅਰਮੈਨ ਹਨ। 10ਵੇਂ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਬੋਲਦਿਆਂ ਮਿੱਤਲ ਨੇ ਕਿਹਾ ਕਿ ਇਸ ਸਟੀਲ ਪਲਾਂਟ ਦੀ ਸਮਰੱਥਾ 24 ਮਿਲੀਅਨ ਟਨ ਸਾਲਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਆਰਸੇਲਰ ਮਿੱਤਲ ਨੇ ਸਮਿਟ ਵਿਚ ਹਜ਼ੀਰਾ ਪਲਾਂਟ ਦੇ ਦੂਜੇ ਪੜਾਅ ਲਈ ਗੁਜਰਾਤ ਸਰਕਾਰ ਨਾਲ ਐਮ.ਓ.ਯੂ. ‘ਤੇ ਦਸਤਖਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2021 ਵਿੱਚ ਪਲਾਂਟ ਦੇ ਪਹਿਲੇ ਪੜਾਅ ਦੀ ਭੂਮੀ ਪੂਜਾ ਕੀਤੀ ਸੀ। ਫਿਲਹਾਲ ਇਸ ਪਲਾਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਹ ਸਾਲ 2026 ਤੱਕ ਪੂਰਾ ਹੋ ਜਾਵੇਗਾ।

ਮਿੱਤਲ ਨੇ ਕਿਹਾ, ‘ਮੈਂ ਪਿਛਲੇ ਸਾਲ ਸਤੰਬਰ ‘ਚ ਵਾਈਬ੍ਰੈਂਟ ਗੁਜਰਾਤ ਲਈ ਆਇਆ ਸੀ। ਫਿਰ ਪੀਐਮ ਮੋਦੀ ਨੇ ਸਾਨੂੰ ਦੱਸਿਆ ਕਿ ਕਿਵੇਂ ਇਸ ਮੈਗਾ-ਗਲੋਬਲ ਈਵੈਂਟ ਨੇ ਵਿਚਾਰਾਂ, ਕਲਪਨਾ ਅਤੇ ਪ੍ਰਕਿਰਿਆ ਦੀ ਨਿਰੰਤਰਤਾ ‘ਤੇ ਅਧਾਰਤ ਸੰਸਥਾਗਤ ਢਾਂਚਾ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਉਦੋਂ ਕਿਹਾ ਸੀ ਕਿ ਇਕ ਧਰਤੀ, ਇਕ ਪਰਿਵਾਰ ਅਤੇ ਇਕ ਭਵਿੱਖ ਦੇ ਥੀਮ ਨਾਲ ਭਾਰਤ ਦਾ ਮਾਣ ਵਧੇਗਾ। ਇਹ ਸੰਮੇਲਨ ਗਾਂਧੀਨਗਰ ‘ਚ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸੰਮੇਲਨ ਵਿੱਚ ਪੀਐਮ ਮੋਦੀ ਅਤੇ ਕਈ ਕੇਂਦਰੀ ਮੰਤਰੀਆਂ ਸਮੇਤ ਦੁਨੀਆ ਭਰ ਦੇ ਵੱਡੇ ਕਾਰੋਬਾਰੀ ਮੌਜੂਦ ਸਨ। ਸੰਮੇਲਨ ਦੇ ਪਹਿਲੇ ਹੀ ਦਿਨ ਕਈ ਕਾਰੋਬਾਰੀ ਸਮੂਹਾਂ ਨੇ ਨਿਵੇਸ਼ ਦੇ ਵੱਡੇ ਐਲਾਨ ਕੀਤੇ ਸਨ। ਗੌਤਮ ਅਡਾਨੀ ਨੇ ਅਗਲੇ 5 ਸਾਲਾਂ ਵਿੱਚ ਗੁਜਰਾਤ ਵਿੱਚ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਸੁਜ਼ੂਕੀ ਮੋਟਰਜ਼ ਨੇ ਵੀ ਗੁਜਰਾਤ ਵਿੱਚ 38,200 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।