ਸੁਸ਼ਮਿਤਾ ਨੂੰ ਛੱਡ ਲਲਿਤ ਮੋਦੀ ਨੇ ਨਵੀ ਪ੍ਰੇਮਿਕਾ ਬਣਾਈ, ਸੁਪਰਮਾਡਲ ਉੱਜਵਲਾ ਰਾਉਤ ਨਾਲ ਫੋਟੋ ਹੋਈ ਵਾਇਰਲ

ਸੁਸ਼ਮਿਤਾ ਨੂੰ ਛੱਡ ਲਲਿਤ ਮੋਦੀ ਨੇ ਨਵੀ ਪ੍ਰੇਮਿਕਾ ਬਣਾਈ, ਸੁਪਰਮਾਡਲ ਉੱਜਵਲਾ ਰਾਉਤ ਨਾਲ ਫੋਟੋ ਹੋਈ ਵਾਇਰਲ

ਖਬਰਾਂ ਮੁਤਾਬਕ ਕਰੋੜਾਂ ਦਾ ਘਪਲਾ ਕਰਕੇ ਭਾਰਤ ਤੋਂ ਭੱਜੇ ਲਲਿਤ ਮੋਦੀ ਇਨ੍ਹੀਂ ਦਿਨੀਂ ਸੁਪਰਮਾਡਲ ਉੱਜਵਲਾ ਰਾਉਤ ਨੂੰ ਡੇਟ ਕਰ ਰਹੇ ਹਨ। ਦਰਅਸਲ, ਕਈ ਮੀਡੀਆ ਰਿਪੋਰਟਾਂ ਵਿੱਚ ਸੁਪਰਮਾਡਲ ਉੱਜਵਲਾ ਰਾਉਤ ਨੂੰ ਲਲਿਤ ਮੋਦੀ ਦੀ ਪ੍ਰੇਮਿਕਾ ਦੱਸਿਆ ਗਿਆ ਹੈ।

ਭਾਰਤ ਤੋਂ ਭਗੋੜਾ ਲਲਿਤ ਮੋਦੀ ਅੱਜ ਕਲ ਬ੍ਰਿਟੇਨ ਵਿਚ ਰਹਿ ਰਿਹਾ ਹੈ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਆਈਪੀਐਲ ਦੇ ਸੰਸਥਾਪਕ ਅਤੇ ਮਸ਼ਹੂਰ ਕਾਰੋਬਾਰੀ ਲਲਿਤ ਮੋਦੀ ਨੇ ਪਿਛਲੇ ਸਾਲ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ। ਉਨ੍ਹਾਂ ਨੇ ਅਭਿਨੇਤਰੀ ਨਾਲ ਕਈ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ, ਪਰ ਸੁਸ਼ਮਿਤਾ ਨੇ ਇਸ ਰਿਸ਼ਤੇ ‘ਤੇ ਚੁੱਪੀ ਧਾਰੀ ਹੋਈ ਸੀ। ਹਾਲਾਂਕਿ ਇਹ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਹੁਣ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਲਿਤ ਮੋਦੀ ਨੂੰ ਫਿਰ ਤੋਂ ਪਿਆਰ ਮਿਲ ਗਿਆ ਹੈ।

ਖਬਰਾਂ ਮੁਤਾਬਕ ਕਰੋੜਾਂ ਦਾ ਘਪਲਾ ਕਰਕੇ ਭਾਰਤ ਤੋਂ ਭੱਜੇ ਲਲਿਤ ਮੋਦੀ ਇਨ੍ਹੀਂ ਦਿਨੀਂ ਸੁਪਰਮਾਡਲ ਉੱਜਵਲਾ ਰਾਉਤ ਨੂੰ ਡੇਟ ਕਰ ਰਹੇ ਹਨ। ਦਰਅਸਲ, ਕਈ ਮੀਡੀਆ ਰਿਪੋਰਟਾਂ ਵਿੱਚ ਸੁਪਰਮਾਡਲ ਉੱਜਵਲਾ ਰਾਉਤ ਨੂੰ ਲਲਿਤ ਮੋਦੀ ਦੀ ਪ੍ਰੇਮਿਕਾ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ ਅਤੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਦਰਅਸਲ ਸੋਮਵਾਰ ਨੂੰ ਮਸ਼ਹੂਰ ਵਕੀਲ ਅਤੇ ਭਾਰਤ ਦੇ ਸਾਬਕਾ ਸਾਲਿਸਟਰ ਜਨਰਲ ਹਰੀਸ਼ ਸਾਲਵੇ ਨੇ ਤੀਜਾ ਵਿਆਹ ਕੀਤਾ ਸੀ। ਸਾਲਵੇ ਅਤੇ ਉਸਦੀ ਨਵੀਂ ਪਤਨੀ ਤ੍ਰਿਨਾ ਨੇ ਲੰਡਨ ਵਿੱਚ ਇੱਕ ਰਿਸੈਪਸ਼ਨ ਪਾਰਟੀ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਸਮਾਗਮ ਦੀਆਂ ਤਸਵੀਰਾਂ ਵਾਇਰਲ ਹੁੰਦੇ ਹੀ ਇਕ ਤਸਵੀਰ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਦੱਸ ਦੇਈਏ ਕਿ ਲਲਿਤ ਮੋਦੀ ਦਾ ਅਫੇਅਰ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਵੀ ਰਿਹਾ ਹੈ। ਲਲਿਤ ਵੀ ਅਭਿਨੇਤਰੀ ਲਈ ਆਪਣੇ ਸੋਸ਼ਲ ਮੀਡੀਆ ‘ਤੇ ਕਾਫੀ ਪੋਸਟ ਕਰਦੇ ਹਨ, ਪਰ ਹੁਣ ਉਨ੍ਹਾਂ ਨੇ ਅਚਾਨਕ ਸੁਸ਼ਮਿਤਾ ਨਾਲ ਜੁੜੀ ਹਰ ਪੋਸਟ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਮਸ਼ਹੂਰ ਵਕੀਲ ਅਤੇ ਸਾਲਿਸਿਟਰ ਜਨਰਲ ਆਫ ਇੰਡੀਆ ਹਰੀਸ਼ ਸਾਲਵੇ ਨੇ ਲੰਡਨ ‘ਚ ਤੀਜਾ ਵਿਆਹ ਕੀਤਾ ਹੈ। ਇਸ ਵਿਆਹ ਲਈ ਦੋਹਾਂ ਨੇ ਬ੍ਰਿਟੇਨ ਦੀ ਰਾਜਧਾਨੀ ‘ਚ ਇਕ ਆਲੀਸ਼ਾਨ ਰਿਸੈਪਸ਼ਨ ਰੱਖਿਆ, ਜਿਸ ‘ਚ ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਵੀ ਮੌਜੂਦ ਸਨ। ਰਿਸੈਪਸ਼ਨ ਪਾਰਟੀ ‘ਚ ਲਲਿਤ ਮੋਦੀ ਵੀ ਸ਼ਾਮਲ ਹੋਏ, ਜਿਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਸੇ ਰਿਸੈਪਸ਼ਨ ਪਾਰਟੀ ‘ਚ ਲਲਿਤ ਮੋਦੀ 90 ਦੇ ਦਹਾਕੇ ਦੀ ਸੁਪਰਮਾਡਲ ਉੱਜਵਲਾ ਰਾਉਤ ਨਾਲ ਨਜ਼ਰ ਆਏ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਦੋਵੇਂ ਰਿਲੇਸ਼ਨਸ਼ਿਪ ‘ਚ ਹਨ।