ਮਹੂਆ ਮੋਇਤਰਾ ਦੀਆਂ ਪਰੇਸ਼ਾਨੀਆਂ ਨਹੀਂ ਹੋ ਰਹੀਆਂ ਖਤਮ, 30 ਦਿਨਾਂ ‘ਚ ਬੰਗਲਾ ਖਾਲੀ ਕਰਨ ਦਾ ਮਿਲਿਆ ਨੋਟਿਸ

ਮਹੂਆ ਮੋਇਤਰਾ ਦੀਆਂ ਪਰੇਸ਼ਾਨੀਆਂ ਨਹੀਂ ਹੋ ਰਹੀਆਂ ਖਤਮ, 30 ਦਿਨਾਂ ‘ਚ ਬੰਗਲਾ ਖਾਲੀ ਕਰਨ ਦਾ ਮਿਲਿਆ ਨੋਟਿਸ

ਮਹੂਆ ਮੋਇਤਰਾ ਜੇਕਰ ਬੇਕਸੂਰ ਪਾਈ ਜਾਂਦੀ ਹੈ ਤਾਂ ਉਸਦਾ ਐਮਪੀ ਦਾ ਰੁਤਬਾ ਬਹਾਲ ਕੀਤਾ ਜਾ ਸਕਦਾ ਹੈ। ਦੋਸ਼ੀ ਪਾਏ ਜਾਣ ‘ਤੇ ਸੰਸਦ ਮੈਂਬਰਸ਼ਿਪ ਬਹਾਲ ਕਰਨ ਦੇ ਸਾਰੇ ਰਸਤੇ ਬੰਦ ਹੋ ਸਕਦੇ ਹਨ।

ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਪਿੱਛਲੇ ਦਿਨੀ ਖਤਮ ਕਰ ਦਿਤੀ ਗਈ ਸੀ। ਟੀਐਮਸੀ ਆਗੂ ਮਹੂਆ ਮੋਇਤਰਾ ਦੀਆਂ ਲੋਕ ਸਭਾ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਵੀ ਮੁਸੀਬਤਾਂ ਖ਼ਤਮ ਨਹੀਂ ਹੋ ਰਹੀਆਂ ਹਨ। ਮਹੂਆ ਮੋਇਤਰਾ ਨੂੰ 30 ਦਿਨਾਂ ਵਿੱਚ ਸਰਕਾਰੀ ਰਿਹਾਇਸ਼ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ।

ਦੱਸ ਦੇਈਏ ਕਿ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਬਾਅਦ ਮੋਇਤਰਾ ਨੇ ਹੁਣ ਲੋਕ ਸਭਾ ਤੋਂ ਮੁਅੱਤਲ ਕੀਤੇ ਜਾਣ ਨੂੰ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ਰਾਹੀ ਚੁਣੌਤੀ ਦਿੱਤੀ ਹੈ। ਲੋਕ ਸਭਾ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ‘ਕੈਸ਼-ਫਰ-ਕਿਊਰੀ’ ਦੇ ਦੋਸ਼ਾਂ ‘ਤੇ ਹੇਠਲੇ ਸਦਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ।

ਮਹੂਆ ਮੋਇਤਰਾ ਦੀ ਲੋਕ ਸਭਾ ਮੈਂਬਰਸ਼ਿਪ ਸ਼ੁੱਕਰਵਾਰ (8 ਦਸੰਬਰ) ਨੂੰ ਸੰਸਦ ‘ਚ ਰਿਸ਼ਵਤ ਲੈ ਕੇ ਸਵਾਲ ਪੁੱਛਣ ਦੇ ਮਾਮਲੇ ‘ਚ ਰੱਦ ਕਰ ਦਿੱਤੀ ਗਈ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਐਥਿਕਸ ਕਮੇਟੀ ਦੀ ਰਿਪੋਰਟ ‘ਤੇ ਵੋਟਿੰਗ ਕਰਵਾਈ, ਜਿਸ ਨੂੰ ਆਵਾਜ਼ੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਲੋਕ ਸਭਾ ‘ਚੋਂ ਕੱਢੇ ਜਾਣ ਤੋਂ ਬਾਅਦ ਮਹੂਆ ਨੇ ਕਿਹਾ ਕਿ ਐਥਿਕਸ ਕਮੇਟੀ ਨੇ ਮੈਨੂੰ ਝੁਕਣ ਲਈ ਬਣਾਈ ਆਪਣੀ ਰਿਪੋਰਟ ‘ਚ ਹਰ ਨਿਯਮ ਤੋੜਿਆ ਹੈ।

ਮਹੂਆ ਮੋਇਤਰਾ ਲੋਕ ਸਭਾ ਦੇ ਫੈਸਲੇ ਵਿਰੁੱਧ ਸੰਵਿਧਾਨ ਦੀ ਧਾਰਾ 226 ਤਹਿਤ ਹਾਈ ਕੋਰਟ ਤੱਕ ਪਹੁੰਚ ਕਰ ਸਕਦੀ ਸੀ ,ਪਰ ਉਸਨੇ ਧਾਰਾ 32 ਤਹਿਤ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਸਦ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ, ਜੋ ਉਨ੍ਹਾਂ ਨੇ ਕੀਤਾ ਹੈ। ਜੇਕਰ ਮਹੂਆ ਬੇਕਸੂਰ ਪਾਈ ਜਾਂਦੀ ਹੈ ਤਾਂ ਉਸ ਦਾ ਐਮਪੀ ਦਾ ਰੁਤਬਾ ਬਹਾਲ ਕੀਤਾ ਜਾ ਸਕਦਾ ਹੈ। ਦੋਸ਼ੀ ਪਾਏ ਜਾਣ ‘ਤੇ ਸੰਸਦ ਮੈਂਬਰ ਨੂੰ ਬਹਾਲ ਕਰਨ ਦੇ ਸਾਰੇ ਰਸਤੇ ਬੰਦ ਹੋ ਸਕਦੇ ਹਨ।