- ਖੇਡਾਂ
- No Comment
ਮਨੂ ਭਾਕਰ ਦੀ ਮਾਂ ਨੇ ਨੀਰਜ ਚੋਪੜਾ ਨੂੰ ਚੜਾਈ ਆਪਣੀ ਸਹੁੰ, ਕਿਹਾ ਮੇਰੀ ਧੀ ਵਾਂਗ ਖੇਡ ਛੱਡਣ ਬਾਰੇ ਨਾ ਸੋਚੋ
ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਹੈ ਕਿ ਮਨੂ ਦੀ ਮਾਂ ਨੀਰਜ ਚੋਪੜਾ ਨਾਲ ਮਨੂ ਦਾ ਵਿਆਹ ਤੈਅ ਕਰ ਰਹੀ ਹੈ, ਹਾਲਾਂਕਿ ਨੀਰਜ ਦੇ ਚਾਚਾ ਨੇ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ।
ਓਲੰਪਿਕ ‘ਚ ਤਗਮੇ ਜਿੱਤ ਕੇ ਇਤਿਹਾਸ ਰਚਣ ਵਾਲੇ ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਮਨੂ ਭਾਕਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ। ਇਕ ਹੋਰ ਵੀਡੀਓ ‘ਚ ਮਨੂ ਭਾਕਰ ਦੀ ਮਾਂ ਨੀਰਜ ਦਾ ਹੱਥ ਆਪਣੇ ਸਿਰ ‘ਤੇ ਰੱਖ ਕੇ ਗੱਲਾਂ ਕਰਦੀ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ‘ਤੇ ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਰਜ ਅਤੇ ਮਨੂ ਵਿਚਕਾਰ ਕੁਝ ਚੱਲ ਰਿਹਾ ਹੈ, ਜਿਸ ਬਾਰੇ ਫਿਲਹਾਲ ਕਿਸੇ ਨੂੰ ਪਤਾ ਨਹੀਂ ਹੈ। ਗੋਲਡ ਨਾ ਜਿੱਤਣ ‘ਤੇ ਮਨੂ ਭਾਕਰ ਦੀ ਮਾਂ ਨੇ ਨੀਰਜ ਨੂੰ ਕਿਹਾ- ਮੇਰੀ ਬੇਟੀ ਦੀ ਤਰ੍ਹਾਂ ਖੇਡ ਛੱਡਣ ਬਾਰੇ ਨਾ ਸੋਚੋ, ਤੁਹਾਡੇ ‘ਚ ਬਹੁਤ ਸਾਰੀ ਖੇਡ ਬਚੀ ਹੈ। ਵਾਇਰਲ ਹੋ ਰਹੀ ਇੱਕ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਹੈ ਕਿ ਮਨੂ ਦੀ ਮਾਂ ਨੀਰਜ ਚੋਪੜਾ ਨਾਲ ਮਨੂ ਦਾ ਵਿਆਹ ਤੈਅ ਕਰ ਰਹੀ ਹੈ, ਹਾਲਾਂਕਿ ਨੀਰਜ ਦੇ ਚਾਚਾ ਨੇ ਇਨ੍ਹਾਂ ਗੱਲਾਂ ਨੂੰ ਬੇਬੁਨਿਆਦ ਦੱਸਿਆ ਹੈ।
ਇਸ ਵੀਡੀਓ ਅਤੇ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਦਾਅਵਿਆਂ ਦੀ ਸੱਚਾਈ ‘ਤੇ ਮਨੂ ਦੇ ਪਿਤਾ ਰਾਮ ਕਿਸ਼ਨ ਅਤੇ ਨੀਰਜ ਦੇ ਚਾਚਾ ਸੁਰਿੰਦਰ ਨੇ ਇਨ੍ਹਾਂ ਗਲਾ ਦਾ ਖੰਡਨ ਕੀਤਾ ਹੈ ਉਨ੍ਹਾਂ ਨੇ ਨੀਰਜ ਅਤੇ ਮਨੂ ਦੇ ਵਿਆਹ ਦੀਆਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਰਾਮ ਕਿਸ਼ਨ ਭਾਕਰ ਦੱਸਦੇ ਹਨ ਕਿ ਸੁਮੇਧਾ ਨੀਰਜ ਨੂੰ ਇਸ ਵਾਰ ਦੇ ਓਲੰਪਿਕ ਪ੍ਰਦਰਸ਼ਨ ਤੋਂ ਨਾਰਾਜ਼ ਨਾ ਹੋਣ ਦੀ ਸਹੁੰ ਚੁਕਾ ਰਹੀ ਸੀ। ਉਸਨੂੰ ਮਨੂ ਵਾਂਗ ਖੇਡ ਛੱਡਣ ਬਾਰੇ ਨਹੀਂ ਸੋਚਣਾ ਚਾਹੀਦਾ। ਉਸ ਵਿੱਚ ਅਜੇ ਬਹੁਤ ਸਾਰੀ ਖੇਡ ਬਾਕੀ ਹੈ, ਉਹ ਇਸ ਤਰ੍ਹਾਂ ਦੇਸ਼ ਲਈ ਖੇਡਦਾ ਰਹੇ। ਮਨੂ ਦੇ ਪਿਤਾ ਨੇ ਕਿਹਾ ਕਿ ਹਰ ਖਿਡਾਰੀ ਸਾਡੇ ਪੁੱਤਰ-ਧੀ ਵਰਗਾ ਹੈ।