- ਅੰਤਰਰਾਸ਼ਟਰੀ
- No Comment
ਅਫਗਾਨਿਸਤਾਨ ‘ਚ ਅਫੀਮ ਨਾਲ ਕੀਤਾ ਜਾ ਰਿਹਾ ਹੈ ਮਰੀਜ਼ਾਂ ਦਾ ਇਲਾਜ : ਹਸਪਤਾਲਾਂ ‘ਚ ਦਵਾਈਆਂ ਨਹੀਂ, 4 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ 10 ਫੀਸਦੀ ਲੋਕ ਨਸ਼ੇੜੀ

ਅਫਗਾਨਿਸਤਾਨ ਦੇ ਪੇਂਡੂ ਖੇਤਰਾਂ ਵਿੱਚ ਹਸਪਤਾਲਾਂ ਦੀ ਹਾਲਤ ਬਦਤਰ ਹੈ। ਇੱਥੇ ਅਫੀਮ ਦੀ ਵਰਤੋਂ ਜ਼ੁਕਾਮ, ਗਲੇ ਦੀ ਖਰਾਸ਼, ਇਨਸੌਮਨੀਆ ਅਤੇ ਮਾਮੂਲੀ ਦਰਦ ਵਰਗੀਆਂ ਛੋਟੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਹੋਰ ਖ਼ਰਾਬ ਹੁੰਦੇ ਜਾ ਰਹੇ ਹਨ। ਤਾਲਿਬਾਨ ਨੇ 15 ਅਗਸਤ 2021 ਨੂੰ ਦੂਜੀ ਵਾਰ ਅਫਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਹੋਰਨਾਂ ਸੈਕਟਰਾਂ ਵਾਂਗ ਸਿਹਤ ਸੰਭਾਲ ਦੀ ਹਾਲਤ ਵੀ ਖ਼ਰਾਬ ਹੈ। ‘ਰੇਡੀਓ ਫ੍ਰੀ ਯੂਰਪ’ ਦੀ ਜ਼ਮੀਨੀ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਕਈ ਹਸਪਤਾਲਾਂ ‘ਚ ਦਵਾਈਆਂ ਦੇ ਨਾਂ ‘ਤੇ ਮਰੀਜ਼ਾਂ ਨੂੰ ਅਫੀਮ ਦਿੱਤੀ ਜਾ ਰਹੀ ਹੈ। ਅਫਗਾਨਿਸਤਾਨ ਦੀ ਆਬਾਦੀ ਚਾਰ ਕਰੋੜ ਦੇ ਕਰੀਬ ਹੈ, ਇਹਨਾਂ ਵਿੱਚੋਂ 10% ਨਸ਼ੇੜੀ ਹਨ। ਹਾਲਾਂਕਿ ਤਾਲਿਬਾਨ ਨੇ ਅਫੀਮ ਦੇ ਉਤਪਾਦਨ ‘ਤੇ ਸਖਤ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ।

ਇਸ ਦੇ ਬਾਵਜੂਦ ਇਹ ਘਟਣ ਦੀ ਬਜਾਏ ਵਧ ਰਿਹਾ ਹੈ। ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਪੇਂਡੂ ਖੇਤਰਾਂ ਵਿੱਚ ਹਸਪਤਾਲਾਂ ਦੀ ਹਾਲਤ ਬਦਤਰ ਹੈ। ਇੱਥੇ ਅਫੀਮ ਦੀ ਵਰਤੋਂ ਜ਼ੁਕਾਮ, ਗਲੇ ਦੀ ਖਰਾਸ਼, ਇਨਸੌਮਨੀਆ ਅਤੇ ਮਾਮੂਲੀ ਦਰਦ ਵਰਗੀਆਂ ਛੋਟੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅਫ਼ਗਾਨਿਸਤਾਨ ਵਿੱਚ ਅਫ਼ੀਮ ਵੱਡੇ ਪੱਧਰ ‘ਤੇ ਉਪਲਬਧ ਹੈ, ਕਿਉਂਕਿ ਇੱਥੇ ਇਸ ਦੀ ਕੋਈ ਕਮੀ ਨਹੀਂ ਹੈ। ਨਤੀਜਾ ਇਹ ਹੈ ਕਿ ਲੋਕ ਨਾ ਚਾਹੁੰਦੇ ਹੋਏ ਵੀ ਨਸ਼ੇੜੀ ਬਣ ਰਹੇ ਹਨ।

ਸਿਹਤ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਜੇਕਰ ਇਸ ਰੁਝਾਨ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਅਫਗਾਨਿਸਤਾਨ ਵਿੱਚ ਨਸ਼ੇ ਦੀ ਵਰਤੋਂ ਮਹਾਂਮਾਰੀ ਵਾਂਗ ਫੈਲ ਜਾਵੇਗੀ ਅਤੇ ਫਿਰ ਇਸ ਨੂੰ ਕਾਬੂ ਕਰਨਾ ਅਸੰਭਵ ਹੋ ਜਾਵੇਗਾ। ਜਦੋਂ ਤਾਲਿਬਾਨ ਨੇ ਦੂਜੀ ਵਾਰ ਸੱਤਾ ਸੰਭਾਲੀ ਤਾਂ ਉਨ੍ਹਾਂ ਨੇ ਅਫੀਮ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ। ਇਸਦੇ ਉਤਪਾਦਨ ਵਿੱਚ ਸ਼ਾਮਲ ਲੋਕਾਂ ਲਈ ਸਖ਼ਤ ਸਜ਼ਾ ਦਾ ਐਲਾਨ ਵੀ ਕੀਤਾ ਗਿਆ ਸੀ। ਹਾਲਾਂਕਿ, ਰਿਪੋਰਟਾਂ ਦਿਖਾਉਂਦੀਆਂ ਹਨ ਕਿ ਇਸ ਕਦਮ ਦਾ ਕੋਈ ਫਾਇਦਾ ਨਹੀਂ ਹੋਇਆ। ਦਰਅਸਲ, ਜਿਵੇਂ ਹੀ ਤਾਲਿਬਾਨ ਦੀ ਸੱਤਾ ਵਿਚ ਵਾਪਸੀ ਹੋਈ, ਜ਼ਿਆਦਾਤਰ ਦੇਸ਼ਾਂ ਨੇ ਅਫਗਾਨਿਸਤਾਨ ‘ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਦੂਜੇ ਦੇਸ਼ਾਂ ਤੋਂ ਮਿਲਣ ਵਾਲੀ ਸਹਾਇਤਾ ਲਗਭਗ ਖਤਮ ਹੋ ਗਈ ਹੈ ਅਤੇ ਇਸ ਦਾ ਸਿਹਤ ਖੇਤਰ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ- ਅਫਗਾਨਿਸਤਾਨ ਦੀ ਆਬਾਦੀ ਲਗਭਗ 4 ਕਰੋੜ ਹੈ ਅਤੇ ਇਨ੍ਹਾਂ ਵਿਚੋਂ 40 ਲੱਖ ਲੋਕ ਨਸ਼ੇ ਦੇ ਆਦੀ ਹਨ।