ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ਤੋਂ ਬਾਅਦ ਭਾਵੁਕ ਹੋਏ ਸੁਪਰ ਸਟਾਰ ਮਿਥੁਨ ਚੱਕਰਵਰਤੀ

ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ਤੋਂ ਬਾਅਦ ਭਾਵੁਕ ਹੋਏ ਸੁਪਰ ਸਟਾਰ ਮਿਥੁਨ ਚੱਕਰਵਰਤੀ

ਮਿਥੁਨ ਚੱਕਰਵਰਤੀ ਨੂੰ ਫਿਲਮ ‘ਮ੍ਰਿਗਿਆ’ ਲਈ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ। ਇਸ ‘ਤੇ ਉਸ ਨੇ ਕਿਹਾ, ਜਿਵੇਂ ਹੀ ਮੈਨੂੰ ਪਹਿਲਾ ਪੁਰਸਕਾਰ ਮਿਲਿਆ, ਮੈਂ ਸੋਚਣ ਲੱਗਾ ਕਿ ਮੈਂ ਅਲ ਪਚੀਨੋ ਹਾਂ ਅਤੇ ਮੈਂ ਕੁਝ ਸ਼ਾਨਦਾਰ ਕੀਤਾ ਹੈ।

ਸੁਪਰ ਸਟਾਰ ਮਿਥੁਨ ਚੱਕਰਵਰਤੀ ਨੂੰ ਪਿੱਛਲੇ ਦਿਨੀ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਿਥੁਨ ਚੱਕਰਵਰਤੀ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਹੈ। ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਮਾਣ ਸਨਮਾਨ ਹਾਸਲ ਕਰਨ ਤੋਂ ਬਾਅਦ ਮਿਥੁਨ ਨੇ ਸਟੇਜ ‘ਤੇ ਆ ਕੇ ਭਾਵੁਕ ਭਾਸ਼ਣ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਉਸ ਨੂੰ ਆਪਣੇ ਕਾਲੇ ਰੰਗ ਦੇ ਕਾਰਨ ਤਾਹਨੇ-ਮਿਹਣੇ ਸੁਣਨੇ ਪੈਂਦੇ ਸਨ, ਪਰ ਫਿਰ ਵੀ ਉਸ ਨੇ ਆਪਣੇ ਡਾਂਸ ਨਾਲ ਆਪਣਾ ਨਾਂ ਕਮਾਉਣ ਦਾ ਫੈਸਲਾ ਕੀਤਾ ਅਤੇ ਦੇਸ਼ ਭਰ ‘ਚ ਡਿਸਕੋ ਡਾਂਸਰ ਕਹੇ ਜਾਣ ਲੱਗੇ।

ਮਿਥੁਨ ਚੱਕਰਵਰਤੀ ਨੂੰ ਆਪਣੀ ਪਹਿਲੀ ਫਿਲਮ ‘ਮ੍ਰਿਗਿਆ’ ਲਈ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ। ਇਸ ‘ਤੇ ਉਸ ਨੇ ਕਿਹਾ, ਜਿਵੇਂ ਹੀ ਮੈਨੂੰ ਪਹਿਲਾ ਪੁਰਸਕਾਰ ਮਿਲਿਆ, ਮੈਂ ਸੋਚਣ ਲੱਗਾ ਕਿ ਮੈਂ ਅਲ ਪਚੀਨੋ ਹਾਂ ਅਤੇ ਮੈਂ ਕੁਝ ਸ਼ਾਨਦਾਰ ਕੀਤਾ ਹੈ। ਮੇਰਾ ਰਵੱਈਆ ਬਦਲ ਗਿਆ ਸੀ।

ਮਿਥੁਨ ਦੇ ਕਿਹਾ ਕਿ ਮੈਂ ਰੱਬ ਅੱਗੇ ਬਹੁਤ ਸ਼ਿਕਾਇਤਾਂ ਕਰਦਾ ਸੀ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਮੈਨੂੰ ਇੱਕ ਥਾਲੀ ਵਿੱਚ ਕੁਝ ਨਹੀਂ ਮਿਲਿਆ, ਮੈਨੂੰ ਬਹੁਤ ਜੱਦੋਜਹਿਦ ਤੋਂ ਬਾਅਦ ਮਿਲਿਆ, ਤਾਂ ਮੈਂ ਪ੍ਰਮਾਤਮਾ ਨੂੰ ਕਿਹਾ, ਤੁਸੀਂ ਮੈਨੂੰ ਨਾਮ ਅਤੇ ਪ੍ਰਸਿੱਧੀ ਦਿੱਤੀ ਹੈ, ਫਿਰ ਤੁਸੀਂ ਮੈਨੂੰ ਇੰਨੀ ਪਰੇਸ਼ਾਨੀ ਕਿਉਂ ਦੇ ਰਹੇ ਹੋ। ਮੈਂ ਰੱਬ ਅੱਗੇ ਬਹੁਤ ਸ਼ਿਕਾਇਤ ਕਰਦਾ ਸੀ, ਤਾਂ ਇੱਕ ਦਿਨ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਸ ਤਰ੍ਹਾਂ ਹੋਵੇਗਾ, ਪਰ ਇਹ ਤਰੀਕਾ ਨਹੀਂ ਸੀ। ਅੱਜ ਇਹ ਐਵਾਰਡ ਮਿਲਣ ਤੋਂ ਬਾਅਦ ਮੈਂ ਸ਼ਿਕਾਇਤ ਕਰਨੀ ਛੱਡ ਦਿੱਤੀ। ਮੈਂ ਕਿਹਾ ਭੋਲੇ ਨਾਥ, ਧੰਨਵਾਦ ਭਗਵਾਨ ਸ਼ਿਵ। ਹੁਣ ਮੈਂ ਸ਼ਿਕਾਇਤ ਨਹੀਂ ਕਰਾਂਗਾ, ਕਿਉਂਕਿ ਤੁਸੀਂ ਮੈਨੂੰ ਸਭ ਕੁਝ ਵਿਆਜ ਸਮੇਤ ਵਾਪਸ ਕਰ ਦਿੱਤਾ ਹੈ।