ਪਾਕਿਸਤਾਨ ਦੀ ਬਰਬਾਦੀ ਪਿੱਛੇ ਨਾ ਤਾਂ ਭਾਰਤ ਹੈ ਅਤੇ ਨਾ ਹੀ ਅਮਰੀਕਾ, ਪਾਕਿਸਤਾਨ ਖੁਦ ਜਿੰਮੇਵਾਰ : ਨਵਾਜ਼ ਸ਼ਰੀਫ

ਪਾਕਿਸਤਾਨ ਦੀ ਬਰਬਾਦੀ ਪਿੱਛੇ ਨਾ ਤਾਂ ਭਾਰਤ ਹੈ ਅਤੇ ਨਾ ਹੀ ਅਮਰੀਕਾ, ਪਾਕਿਸਤਾਨ ਖੁਦ ਜਿੰਮੇਵਾਰ : ਨਵਾਜ਼ ਸ਼ਰੀਫ

ਨਵਾਜ਼ ਸ਼ਰੀਫ ਨੇ ਫੌਜੀ ਅਦਾਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘ਉਹ ਸੀਨੀਅਰ ਜੱਜਾਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜੱਜਾਂ ਨੇ ਜ਼ਬਰਦਸਤੀ ਮੇਰੇ ਵਿਰੁੱਧ ਅਦਾਲਤੀ ਫੈਸਲੇ ਲਏ।’

ਪਾਕਿਸਤਾਨ ਆਪਣੇ ਸਭ ਤੋਂ ਵੱਡੇ ਕੰਗਾਲੀ ਦਾ ਦੌਰ ਵਿੱਚੋ ਗੁਜਰ ਰਿਹਾ ਹੈ। ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਪਿੱਛੇ ਨਾ ਤਾਂ ਭਾਰਤ ਹੈ ਅਤੇ ਨਾ ਹੀ ਅਮਰੀਕਾ ਹੈ। ਸਗੋਂ ਅਸੀਂ ਆਪਣੇ ਪੈਰਾਂ ਵਿੱਚ ਆਪ ਕੁਹਾੜੀ ਮਾਰ ਲਈ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਹ ਗੱਲ ਕਹੀ, ਉਹ ਦੇਸ਼ ਦੇ ਸ਼ਕਤੀਸ਼ਾਲੀ ਫੌਜੀ ਅਦਾਰੇ ਦਾ ਜ਼ਿਕਰ ਕਰ ਰਹੇ ਸਨ।

ਨਵਾਜ਼ ਸ਼ਰੀਫ ਰਿਕਾਰਡ ਚੌਥੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਹਨ। ਉਸਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਟਿਕਟ ਦੇ ਦਾਅਵੇਦਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ 1993, 1999 ਅਤੇ 2017 ‘ਚ ਤਿੰਨ ਵਾਰ ਸੱਤਾ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਕਿਹਾ, ਪਾਕਿਸਤਾਨ ਅੱਜ (ਅਰਥਚਾਰੀ ਸਥਿਤੀ ਦੇ ਲਿਹਾਜ਼ ਨਾਲ) ਜਿੱਥੇ ਪਹੁੰਚਿਆ ਹੈ, ਭਾਰਤ, ਅਮਰੀਕਾ ਜਾਂ ਅਫਗਾਨਿਸਤਾਨ ਨੇ ਉਨ੍ਹਾਂ ਨਾਲ ਅਜਿਹਾ ਨਹੀਂ ਕੀਤਾ ਹੈ। ਅਸਲ ਵਿੱਚ ਅਸੀਂ ਆਪਣੇ ਪੈਰਾਂ ਵਿੱਚ ਕੁਹਾੜੀ ਮਾਰੀ ਹੈ। ਉਨ੍ਹਾਂ (ਫੌਜੀ ਅਦਾਰੇ) ਨੇ 2018 ਦੀਆਂ ਚੋਣਾਂ ਵਿਚ ਧਾਂਦਲੀ ਕੀਤੀ ਅਤੇ ਆਪਣੇ ‘ਚੁਣੇ ਹੋਏ’ (ਇਮਰਾਨ ਖਾਨ) ਨੂੰ ਇਸ ਦੇਸ਼ ‘ਤੇ ਥੋਪ ਦਿੱਤਾ, ਜਿਸ ਨਾਲ ਲੋਕਾਂ ਨੂੰ ਦੁੱਖ ਹੋਇਆ ਅਤੇ ਆਰਥਿਕਤਾ ਢਹਿ ਗਈ।

ਨਵਾਜ਼ ਸ਼ਰੀਫ ਨੇ 2017 ਵਿੱਚ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨ ਵਿੱਚ ਭੂਮਿਕਾ ਲਈ ਸਾਬਕਾ ਆਈਐਸਆਈ ਮੁਖੀ ਜਨਰਲ ਫੈਜ਼ ਹਾਮਿਦ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ, ‘ਉਨ੍ਹਾਂ ਲੋਕਾਂ (ਫੈਜ਼ ਹਾਮਿਦ ਅਤੇ ਹੋਰ) ਦੇ ਖਿਲਾਫ ਸੁਪਰੀਮ ਕੋਰਟ ‘ਚ ਕੇਸ ਖੋਲ੍ਹਿਆ ਗਿਆ ਹੈ, ਜਿਨ੍ਹਾਂ ਨੇ ਕਿਹਾ ਸੀ ਕਿ ਜੇਕਰ ਨਵਾਜ਼ ਜੇਲ ਤੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦੀ ਦੋ ਸਾਲਾਂ ਦੀ ਮਿਹਨਤ ਬਰਬਾਦ ਹੋ ਜਾਵੇਗੀ।’

ਪੀ.ਐੱਮ.ਐੱਲ.-ਐੱਨ. ਨੇਤਾ, ਜੋ ਅਕਤੂਬਰ ‘ਚ ਲੰਡਨ ਤੋਂ ਚਾਰ ਸਾਲ ਦੀ ਸਵੈ-ਨਜ਼ਰਬੰਦੀ ਖਤਮ ਕਰਕੇ ਦੇਸ਼ ਪਰਤਿਆ ਸੀ, ਉਹ ਇਕਲੌਤਾ ਪਾਕਿਸਤਾਨੀ ਸਿਆਸਤਦਾਨ ਹੈ, ਜੋ ਤਖਤਾਪਲਟ ਵਾਲੇ ਦੇਸ਼ ਦਾ ਰਿਕਾਰਡ ਤਿੰਨ ਵਾਰ ਪ੍ਰਧਾਨ ਮੰਤਰੀ ਬਣਿਆ ਹੈ। ਪਿਛਲੇ ਵੀਰਵਾਰ ਨੂੰ ਰਾਸ਼ਟਰ ਨੂੰ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ, ਸ਼ਰੀਫ ਨੇ 2014-17 ਦੀ ਫੌਜੀ ਹਕੂਮਤ ‘ਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਲਈ ਸੀਨੀਅਰ ਜੱਜਾਂ ‘ਤੇ ਦਬਾਅ ਬਣਾਉਣ ਦਾ ਦੋਸ਼ ਲਗਾਇਆ। ਫੌਜੀ ਅਦਾਰੇ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ, ‘ਉਹ ਸੀਨੀਅਰ ਜੱਜਾਂ ਦੇ ਘਰ ਗਏ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਉਨ੍ਹਾਂ ਨੇ ਜ਼ਬਰਦਸਤੀ ਮੇਰੇ ਵਿਰੁੱਧ ਅਦਾਲਤੀ ਫੈਸਲੇ ਲਏ।