ਨੇਪਾਲੀ ਮੂਲ ਦੀ ਮਹਿਲਾ ਪਰਬਤਾਰੋਹੀ ਦੇ ਕਾਰਨਾਮੇ ਨੇ ਪੂਰੀ ਦੁਨੀਆ ‘ਚ ਮਚਾ ਦਿੱਤੀ ਹਲਚਲ, ਉਸਨੇ ਕਰ ਦਿਤਾ ਕਮਾਲ

ਨੇਪਾਲੀ ਮੂਲ ਦੀ ਮਹਿਲਾ ਪਰਬਤਾਰੋਹੀ ਦੇ ਕਾਰਨਾਮੇ ਨੇ ਪੂਰੀ ਦੁਨੀਆ ‘ਚ ਮਚਾ ਦਿੱਤੀ ਹਲਚਲ, ਉਸਨੇ ਕਰ ਦਿਤਾ ਕਮਾਲ

ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਮੁਤਾਬਕ ਲਾਮਾ ਨੇ ਬੁੱਧਵਾਰ ਤੜਕੇ 3.52 ਵਜੇ ਬੇਸ ਕੈਂਪ ਤੋਂ ਚੜ੍ਹਾਈ ਸ਼ੁਰੂ ਕੀਤੀ ਅਤੇ ਵੀਰਵਾਰ ਸਵੇਰੇ 6.23 ਵਜੇ ਚੋਟੀ ‘ਤੇ ਪਹੁੰਚ ਗਈ। ਉਹ ਬੇਸ ਕੈਂਪ ਤੋਂ 14 ਘੰਟੇ 31 ਮਿੰਟ ਵਿੱਚ ਸਿਖਰ ‘ਤੇ ਪਹੁੰਚ ਗਈ।

ਨੇਪਾਲੀ ਮੂਲ ਦੀ ਮਹਿਲਾ ਪਰਬਤਾਰੋਹੀ ਨੇ ਕਮਾਲ ਕਰ ਦਿਖਾਇਆ ਹੈ। ਇੱਕ ਮਹਿਲਾ ਪਰਬਤਾਰੋਹੀ ਨੇ 15 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਚੜ੍ਹਾਈ ਕੀਤੀ ਹੈ। ਨੇਪਾਲੀ ਮੂਲ ਦੀ ਪਰਬਤਾਰੋਹੀ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਪਰਬਤਾਰੋਹੀ ਬਣ ਗਈ ਹੈ।

ਸੈਰ-ਸਪਾਟਾ ਵਿਭਾਗ ਦੇ ਸੂਤਰਾਂ ਮੁਤਾਬਕ ਗੋਰਖਾ ਦੀ ਫੁੰਜੋ ਲਾਮਾ ਨੇ ਵੀਰਵਾਰ ਸਵੇਰੇ 6.23 ਵਜੇ 8,848 ਮੀਟਰ ਉੱਚੀ ਚੋਟੀ ‘ਤੇ ਚੜ੍ਹਾਈ ਕੀਤੀ ਅਤੇ ਐਵਰੈਸਟ ‘ਤੇ ਚੜ੍ਹਨ ਵਾਲੀ ਸਭ ਤੋਂ ਤੇਜ਼ ਮਹਿਲਾ ਪਰਬਤਾਰੋਹੀ ਬਣਨ ਦਾ ਰਿਕਾਰਡ ਆਪਣੇ ਨਾਂ ਕੀਤਾ। ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਮੁਤਾਬਕ ਲਾਮਾ ਨੇ ਬੁੱਧਵਾਰ ਤੜਕੇ 3.52 ਵਜੇ ਬੇਸ ਕੈਂਪ ਤੋਂ ਚੜ੍ਹਾਈ ਸ਼ੁਰੂ ਕੀਤੀ ਅਤੇ ਵੀਰਵਾਰ ਸਵੇਰੇ 6.23 ਵਜੇ ਚੋਟੀ ‘ਤੇ ਪਹੁੰਚ ਗਏ। ਉਹ ਬੇਸ ਕੈਂਪ ਤੋਂ 14 ਘੰਟੇ 31 ਮਿੰਟ ਵਿੱਚ ਸਿਖਰ ‘ਤੇ ਪਹੁੰਚ ਗਈ। ਉਸਨੇ ਹਾਂਗਕਾਂਗ ਦੀ ਅਡਾ ਸਾਂਗ ਯਿਨ-ਹੰਗ ਦਾ ਰਿਕਾਰਡ ਤੋੜ ਦਿੱਤਾ ਜਿਸਨੇ 2021 ਵਿੱਚ 25 ਘੰਟੇ 50 ਮਿੰਟ ਵਿੱਚ ਐਵਰੈਸਟ ਦੀ ਚੋਟੀ ‘ਤੇ ਪਹੁੰਚੀ ਸੀ।

ਇੱਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ 30ਵੀਂ ਵਾਰ ਮਾਊਂਟ ਐਵਰੈਸਟ ‘ਤੇ ਚੜ੍ਹ ਕੇ ਇਤਿਹਾਸ ਰਚਿਆ ਸੀ। ਸ਼ੇਰਪਾ ਨੇ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ ਸੀ। ਕਾਮੀ ਨੇ ਹਾਲ ਹੀ ਵਿੱਚ 29ਵੀਂ ਵਾਰ ਐਵਰੈਸਟ ਦੀ ਚੜ੍ਹਾਈ ਕੀਤੀ ਹੈ।