ਅਟਾਰੀ ਡਰੱਗ ਬਰਾਮਦਗੀ ਮਾਮਲੇ ‘ਚ NIA ਨੂੰ ਮਿਲੀ ਵੱਡੀ ਸਫਲਤਾ, ਇਕ ਹੋਰ ਦੋਸ਼ੀ ਗ੍ਰਿਫਤਾਰ

ਅਟਾਰੀ ਡਰੱਗ ਬਰਾਮਦਗੀ ਮਾਮਲੇ ‘ਚ NIA ਨੂੰ ਮਿਲੀ ਵੱਡੀ ਸਫਲਤਾ, ਇਕ ਹੋਰ ਦੋਸ਼ੀ ਗ੍ਰਿਫਤਾਰ

ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸਦੇ ਅੰਤਰਰਾਸ਼ਟਰੀ ਡਰੱਗ ਕਾਰਟੈਲ ਨਾਲ ਸਬੰਧ ਹਨ। ਇਸ ‘ਚ ਭਾਰਤ ‘ਚ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਵਿਦੇਸ਼ਾਂ ‘ਚ ਬੈਠੇ ਮਾਸਟਰ ਮਾਈਂਡਾਂ ਨੂੰ ਪੈਸੇ ਭੇਜਣ ਦੀ ਵੱਡੀ ਸਾਜ਼ਿਸ਼ ਹੈ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅਟਾਰੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਇੱਕ ਹੋਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ‘ਚ ਇਕ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਦੀ ਪਛਾਣ ਹਰਵਿੰਦਰ ਸਿੰਘ ਉਰਫ਼ ਸੋਸ਼ੀ ਪੰਨੂ ਵਜੋਂ ਹੋਈ ਹੈ।

ਉਹ ਪੈਸਿਆਂ ਦੇ ਨਾਲ-ਨਾਲ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਦੀ ਗੁਣਵੱਤਾ ਦੀ ਜਾਂਚ ਵਿਚ ਸ਼ਾਮਲ ਸੀ। ਇਸ ਗ੍ਰਿਫ਼ਤਾਰੀ ਦੇ ਨਾਲ ਹੀ ਇਸ ਮਾਮਲੇ ਵਿੱਚ ਹੁਣ ਤੱਕ 6 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸਦੇ ਅੰਤਰਰਾਸ਼ਟਰੀ ਡਰੱਗ ਕਾਰਟੈਲ ਨਾਲ ਸਬੰਧ ਹਨ। ਇਸ ‘ਚ ਭਾਰਤ ‘ਚ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਵਿਦੇਸ਼ਾਂ ‘ਚ ਬੈਠੇ ਮਾਸਟਰ ਮਾਈਂਡਾਂ ਨੂੰ ਪੈਸੇ ਭੇਜਣ ਦੀ ਵੱਡੀ ਸਾਜ਼ਿਸ਼ ਹੈ। ਦੱਸ ਦੇਈਏ ਕਿ ਇਹ ਮਾਮਲਾ ਦੋ ਵਾਰ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਵਿੱਚ ਕਰੀਬ 102 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜਿਸ ਦੀ ਕੀਮਤ ਕਰੀਬ 700 ਕਰੋੜ ਰੁਪਏ ਸੀ।

ਇਹ ਅਫਗਾਨਿਸਤਾਨ ਤੋਂ ਸ਼ਰਾਬ ਦੀ ਖੇਪ ਵਿੱਚ ਛੁਪਾ ਕੇ ਭਾਰਤ ਲਿਆਂਦਾ ਗਿਆ ਸੀ, ਜੋ ਅੰਮ੍ਰਿਤਸਰ ਵਿੱਚ ਫੜਿਆ ਗਿਆ ਸੀ। ਮਾਮਲੇ ਦੀ ਜਾਂਚ ਕਰਦੇ ਹੋਏ NIA ਨੇ ਪਾਇਆ ਕਿ ਇਹ ਖੇਪ ਦੁਬਈ ‘ਚ ਬੈਠੇ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਦੇ ਨਿਰਦੇਸ਼ ‘ਤੇ ਭੇਜੀ ਗਈ ਸੀ। ਇਸਨੂੰ ਅਫਗਾਨਿਸਤਾਨ ਵਿੱਚ ਬੈਠੇ ਨਜ਼ੀਰ ਅਹਿਮਦ ਕਾਨੀ ਨੇ ਭਾਰਤ ਭੇਜਿਆ ਸੀ। ਉਸਨੇ ਇਹ ਡਿਲੀਵਰੀ ਭਾਰਤ ‘ਚ ਰਾਜ਼ੀ ਹੈਦਰ ਜ਼ੈਦੀ ਲਈ ਕਰਵਾਈ ਸੀ। ਜੇਕਰ ਇਹ ਖੇਪ ਨਾ ਫੜੀ ਗਈ ਹੁੰਦੀ ਤਾਂ ਯੋਜਨਾ ਮੁਤਾਬਕ ਇਹ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਸਪਲਾਈ ਕਰ ਦਿੰਦੇ।