ਪੀਐੱਮ ਨਰਿੰਦਰ ਮੋਦੀ ਨੇ ਕਿਹਾ ਵਿਰੋਧੀ ਕਹਿੰਦੇ ਹਨ ਕਿ ਮੇਰਾ ਪਰਿਵਾਰ ਨਹੀਂ, ਮੇਰੇ ਦੇਸ਼ਵਾਸੀ ਹੀ ਮੇਰਾ ਪਰਿਵਾਰ

ਪੀਐੱਮ ਨਰਿੰਦਰ ਮੋਦੀ ਨੇ ਕਿਹਾ ਵਿਰੋਧੀ ਕਹਿੰਦੇ ਹਨ ਕਿ ਮੇਰਾ ਪਰਿਵਾਰ ਨਹੀਂ, ਮੇਰੇ ਦੇਸ਼ਵਾਸੀ ਹੀ ਮੇਰਾ ਪਰਿਵਾਰ

ਪੀਐੱਮ ਨੇ ਕਿਹਾ I.N.D.I.A. ਗਠਬੰਧਨ ਦੇ ਲੋਕ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਵਿੱਚ ਡੁੱਬੇ ਹੋਏ ਹਨ, ਜਦੋਂ ਮੈਂ ਉਨ੍ਹਾਂ ਦੇ ਪਰਿਵਾਰਵਾਦ ‘ਤੇ ਸਵਾਲ ਕਰਦਾ ਹਾਂ ਤਾਂ ਇਹ ਲੋਕ ਹੁਣ ਕਹਿਣ ਲੱਗੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 140 ਕਰੋੜ ਦੇਸ਼ ਵਾਸੀ ਮੇਰਾ ਪਰਿਵਾਰ ਹਨ।

ਪੀਐੱਮ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਵਿਪੱਖੀ ਪਾਰਟੀਆਂ ‘ਤੇ ਜਵਾਬੀ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੇਲੰਗਾਨਾ ਅਤੇ ਤਾਮਿਲਨਾਡੂ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਪੀਐਮ ਨੇ ਤੇਲੰਗਾਨਾ ਦੇ ਆਦਿਲਾਬਾਦ ਵਿੱਚ 56 ਹਜ਼ਾਰ ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ। 25 ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਵੰਸ਼ਵਾਦ, ਕਾਂਗਰਸ, ਬੀਆਰਐਸ ਅਤੇ ਤੇਲੰਗਾਨਾ ਦੇ ਵਿਕਾਸ ਬਾਰੇ ਗੱਲ ਕੀਤੀ।

ਪੀਐੱਮ ਨੇ ਕਿਹਾ I.N.D.I.A. ਗਠਬੰਧਨ ਦੇ ਲੋਕ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਤੁਸ਼ਟੀਕਰਨ ਵਿੱਚ ਡੁੱਬੇ ਹੋਏ ਹਨ, ਜਦੋਂ ਮੈਂ ਉਨ੍ਹਾਂ ਦੇ ਪਰਿਵਾਰਵਾਦ ‘ਤੇ ਸਵਾਲ ਕਰਦਾ ਹਾਂ ਤਾਂ ਇਹ ਲੋਕ ਹੁਣ ਕਹਿਣ ਲੱਗੇ ਹਨ ਕਿ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 140 ਕਰੋੜ ਦੇਸ਼ ਵਾਸੀ ਮੇਰਾ ਪਰਿਵਾਰ ਹਨ, ਜਿਨ੍ਹਾਂ ਦਾ ਕੋਈ ਨਹੀਂ ਉਹ ਵੀ ਮੋਦੀ ਦਾ ਹੈ। ਮੇਰਾ ਭਾਰਤ ਮੇਰਾ ਪਰਿਵਾਰ ਹੈ।

ਸ਼ਾਮ ਨੂੰ ਚੇਨਈ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੁੜ ਦੁਹਰਾਇਆ ਕਿ ਮੋਦੀ ਉਨ੍ਹਾਂ ਦੇ ਹਨ ਜਿਨ੍ਹਾਂ ਦਾ ਕੋਈ ਨਹੀਂ ਹੈ। ਅੱਜ ਪੂਰਾ ਦੇਸ਼ ਇੱਕ ਆਵਾਜ਼ ਵਿੱਚ ਕਹਿ ਰਿਹਾ ਹੈ, ਮੈਂ ਮੋਦੀ ਦਾ ਪਰਿਵਾਰ ਹਾਂ। ਪ੍ਰਧਾਨ ਮੰਤਰੀ ਨੇ ਤੇਲੰਗਾਨਾ ਵਿੱਚ ਬੀਆਰਐਸ ਸਰਕਾਰ ਅਤੇ ਤਾਮਿਲਨਾਡੂ ਵਿੱਚ ਡੀਐਮਕੇ ਸਰਕਾਰ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਟੀਆਰਐਸ ਬੀਆਰਐਸ ਬਣ ਗਈ, ਪਰ ਕੁਝ ਨਹੀਂ ਬਦਲਿਆ। ਜਦੋਂ ਕਿ ਡੀਐਮਕੇ ਦਾ ਉਦੇਸ਼ ਪਹਿਲਾਂ ਪਰਿਵਾਰ ਹੈ। ਪੀਐਮ ਨੇ ਕਿਹਾ ਜਿਵੇਂ ਹੀ ਮੈਂ ਕਰੋੜਾਂ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਕੁਝ ਲੋਕਾਂ ਨੇ ਇਸ ਨੂੰ ‘ਚੋਣ ਰੈਲੀ’ ਕਿਹਾ। ਮੈਂ ਉਨ੍ਹਾਂ ‘ਵਿਸ਼ਲੇਸ਼ਕਾਂ’ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਾਲੇ ਚੋਣਾਂ ਦਾ ਐਲਾਨ ਵੀ ਨਹੀਂ ਹੋਇਆ। ਤੇਲੰਗਾਨਾ ‘ਚ ਇਹ ‘ਚੋਣ ਰੈਲੀ’ ਨਹੀਂ ਸਗੋਂ ‘ਵਿਕਾਸ ਉਤਸਵ’ ਹੈ।