ਅਯੁੱਧਿਆ ਤੋਂ ਬਾਅਦ ਯੂਏਈ ਦੇ ਅਬੂ ਧਾਬੀ ‘ਚ ਮੰਦਰ ਬਣ ਕੇ ਹੋਇਆ ਤਿਆਰ, 14 ਫਰਵਰੀ ਨੂੰ ਪੀਐੱਮ ਮੋਦੀ ਕਰਨਗੇ ਉਦਘਾਟਨ

ਅਯੁੱਧਿਆ ਤੋਂ ਬਾਅਦ ਯੂਏਈ ਦੇ ਅਬੂ ਧਾਬੀ ‘ਚ ਮੰਦਰ ਬਣ ਕੇ ਹੋਇਆ ਤਿਆਰ, 14 ਫਰਵਰੀ ਨੂੰ ਪੀਐੱਮ ਮੋਦੀ ਕਰਨਗੇ ਉਦਘਾਟਨ

ਇਹ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਹੈ, ਜੋ 14 ਫਰਵਰੀ ਨੂੰ ਖੁੱਲ੍ਹਣ ਜਾ ਰਿਹਾ ਹੈ, ਜੋ ਅਲ ਵਕਬਾ ਸਥਾਨ ‘ਤੇ 20,000 ਵਰਗ ਮੀਟਰ ਜ਼ਮੀਨ ‘ਤੇ ਬਣਿਆ ਹੈ। ਇਸ ਮੰਦਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ।

22 ਜਨਵਰੀ ਦਾ ਦਿਨ ਭਾਰਤੀ ਇਤਿਹਾਸ ‘ਚ ਸੁਨਹਿਰੀ ਅੱਖਰਾਂ ਨਾਲ ਦਰਜ਼ ਹੋ ਚੁਕਿਆ ਹੈ। 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ, ਰਾਮ ਲੱਲਾ ਨੂੰ 500 ਸਾਲਾਂ ਬਾਅਦ ਆਖ਼ਰਕਾਰ ਵਿਸ਼ਾਲ ਮੰਦਰ ਵਿੱਚ ਵਿਰਾਜਮਾਨ ਕੀਤਾ ਗਿਆ, ਹੁਣ ਅਗਲੇ ਮਹੀਨੇ ਇੱਕ ਹੋਰ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ ਕੀਤਾ ਜਾਵੇਗਾ।

ਇਸ ਮੰਦਰ ਦਾ ਉਦਘਾਟਨ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਯੂਏਈ ਦੇ ਮੁਸਲਿਮ ਦੇਸ਼ ਅਬੂ ਧਾਬੀ ਵਿੱਚ ਵਿਸ਼ਾਲ ਸਵਾਮੀਨਾਰਾਇਣ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ। ਅਯੁੱਧਿਆ ‘ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ ਹੁਣ ਆਬੂਧਾਬੀ ‘ਚ ਬਣੇ ਮੰਦਰ ਦਾ ਉਦਘਾਟਨ ਹੋਣਾ ਹੈ। ਭਾਰਤ ਵਿੱਚ ਯੂਏਈ ਦੇ ਰਾਜਦੂਤ ਅਬਦੁਲ ਨਸੇਰ ਅਲਸ਼ਾਲੀ ਨੇ ਕਿਹਾ ਕਿ ਮੰਦਰ ਦੇ ਉਦਘਾਟਨ ਦਾ ਦਿਨ ਸਹਿਣਸ਼ੀਲਤਾ ਅਤੇ ਸਵੀਕਾਰਤਾ ਦਾ ਜਸ਼ਨ ਮਨਾਉਣ ਲਈ ਬਹੁਤ ਖਾਸ ਹੋਵੇਗਾ। ਮੰਦਰ ਦਾ ਉਦਘਾਟਨ 14 ਫਰਵਰੀ ਨੂੰ ਪੀਐਮ ਮੋਦੀ ਕਰਨਗੇ।

ਪਿਛਲੇ ਮਹੀਨੇ BAPS ਹਿੰਦੂ ਮੰਦਿਰ ਵੱਲੋਂ ਪੀਐਮ ਮੋਦੀ ਨੂੰ ਸੱਦਾ ਦਿੱਤਾ ਗਿਆ ਸੀ। ਪੀਐੱਮ ਮੋਦੀ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ ਹੈ। ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ ਨੇ ਕਿਹਾ ਕਿ 13 ਫਰਵਰੀ ਨੂੰ ਸ਼ੇਖ ਜਾਇਦ ਸਪੋਰਟਸ ਸਿਟੀ ਸਟੇਡੀਅਮ ਵਿੱਚ ਇੱਕ ਵਿਸ਼ਾਲ ਪ੍ਰਵਾਸੀ ਇਕੱਠ ਹੋਵੇਗਾ। 2020 ਦੀ ਇੱਕ ਰਿਪੋਰਟ ਦੇ ਅਨੁਸਾਰ, ਯੂਏਈ ਵਿੱਚ ਭਾਰਤੀ ਪ੍ਰਵਾਸੀਆਂ ਦੀ ਸਭ ਤੋਂ ਵੱਧ ਆਬਾਦੀ ਹੈ, ਜੋ ਕਿ 35 ਲੱਖ ਹੈ। ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਤਿਆਰ ਹੈ।

ਆਬੂ ਧਾਬੀ ਵਿੱਚ ਪਹਿਲਾ ਹਿੰਦੂ ਮੰਦਰ ਬਣਾਉਣ ਵਾਲੀ ਸੰਸਥਾ BAPS ਸਵਾਮੀਨਾਰਾਇਣ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਹੈ। ਪੀਐੱਮ ਮੋਦੀ ਨੇ ਇਹ ਸੱਦਾ ਸਵੀਕਾਰ ਕਰ ਲਿਆ ਹੈ। ਇਹ ਆਬੂ ਧਾਬੀ ਦਾ ਪਹਿਲਾ ਹਿੰਦੂ ਮੰਦਰ ਹੈ, ਜੋ 14 ਫਰਵਰੀ ਨੂੰ ਖੁੱਲ੍ਹਣ ਜਾ ਰਿਹਾ ਹੈ, ਜੋ ਅਲ ਵਕਬਾ ਸਥਾਨ ‘ਤੇ 20,000 ਵਰਗ ਮੀਟਰ ਜ਼ਮੀਨ ‘ਤੇ ਬਣਿਆ ਹੈ। ਇਸ ਮੰਦਰ ਨੂੰ ਬਹੁਤ ਹੀ ਆਧੁਨਿਕ ਸ਼ੈਲੀ ਵਿੱਚ ਤਿਆਰ ਕੀਤਾ ਗਿਆ ਹੈ। ਪੁਰਾਤਨ ਅਤੇ ਪੱਛਮੀ ਵਾਸਤੂਕਲਾ ਦੇ ਸੁਮੇਲ ਨਾਲ ਬਣੇ ਇਸ ਮੰਦਰ ਦੀ ਨੱਕਾਸ਼ੀ ਬੇਮਿਸਾਲ ਹੈ। ਮੰਦਰ ਸ਼ਾਹੀ, ਰਵਾਇਤੀ ਹੱਥਾਂ ਨਾਲ ਉੱਕਰੀ ਪੱਥਰਾਂ ਨਾਲ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਇਸ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ, ਅਜਿਹੇ ‘ਚ ਉਦਘਾਟਨ ਤੋਂ ਪਹਿਲਾਂ ਤਿਆਰੀਆਂ ਜ਼ੋਰਾਂ ‘ਤੇ ਹਨ।