ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, EVM ਦਾ ਬਹਾਨਾ ਬਣਾ ਵਿਰੋਧੀ ਬੱਚ ਨਹੀਂ ਸਕਦੇ, ਵਿਰੋਧੀਆਂ ਦੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਤਬਾਹ ਕਰ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, EVM ਦਾ ਬਹਾਨਾ ਬਣਾ ਵਿਰੋਧੀ ਬੱਚ ਨਹੀਂ ਸਕਦੇ, ਵਿਰੋਧੀਆਂ ਦੇ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਤਬਾਹ ਕਰ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੇ ਫੈਸਲੇ ਕਿਸੇ ਨੂੰ ਡਰਾਉਣ ਲਈ ਨਹੀਂ ਹਨ। ਮੇਰੇ ਫੈਸਲੇ ਕਿਸੇ ਨੂੰ ਦਬਾਉਣ ਲਈ ਨਹੀਂ ਹਨ। ਮੇਰੇ ਫੈਸਲੇ ਦੇਸ਼ ਦੇ ਵਿਕਾਸ ਲਈ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿੱਛਲੇ ਦਿਨੀ ਦੇਸ਼ ਦੇ ਕਈ ਮੁੱਦਿਆਂ ਤੇ ਗੱਲਬਾਤ ਕੀਤੀ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਰ, ਡੀਐਮਕੇ ਦਾ ਸਨਾਤਨ ਵਿਰੋਧੀ ਮੁੱਦਾ, ਯੂਕਰੇਨ-ਰੂਸ ਜੰਗ, ਚੋਣ ਬਾਂਡ, ਭਾਰਤ ਦੇ ਵਿਕਾਸ ਦਾ ਰੋਡਮੈਪ ਵਰਗੇ ਕਈ ਮੁੱਦਿਆਂ ‘ਤੇ ਗੱਲ ਕੀਤੀ। ਮੋਦੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਹੀ, ‘ਰਾਮ ਮੰਦਰ ਉਨ੍ਹਾਂ (ਵਿਰੋਧੀ) ਲਈ ਇੱਕ ਸਿਆਸੀ ਹਥਿਆਰ ਸੀ। ਹੁਣ ਕੀ ਹੋਇਆ ਰਾਮ ਮੰਦਰ ਬਣ ਗਿਆ। ਮਸਲਾ ਵਿਰੋਧੀਆਂ ਦੇ ਹੱਥੋਂ ਨਿਕਲ ਗਿਆ।

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਿ ‘ਇਹ ਸਿਰਫ ਇਕ ਟ੍ਰੇਲਰ ਹੈ’ ਦਾ ਕੀ ਮਤਲਬ ਹੈ, ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ਕਹਿੰਦਾ ਹਾਂ ਕਿ ਮੇਰੇ ਦਿਮਾਗ ਵਿਚ ਵੱਡੀਆਂ ਯੋਜਨਾਵਾਂ ਹਨ। ਇਸ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਮੇਰੇ ਫੈਸਲੇ ਕਿਸੇ ਨੂੰ ਡਰਾਉਣ ਲਈ ਨਹੀਂ ਹਨ। ਮੇਰੇ ਫੈਸਲੇ ਕਿਸੇ ਨੂੰ ਦਬਾਉਣ ਲਈ ਨਹੀਂ ਹਨ। ਮੇਰੇ ਫੈਸਲੇ ਦੇਸ਼ ਦੇ ਵਿਕਾਸ ਲਈ ਹਨ। ਮੈਨੂੰ ਲੱਗਦਾ ਹੈ ਕਿ 2047 ਅਤੇ 2024 ਨੂੰ ਮਿਲਾਇਆ ਨਹੀਂ ਜਾਣਾ ਚਾਹੀਦਾ। ਦੋਵੇਂ ਵੱਖਰੀਆਂ ਚੀਜ਼ਾਂ ਹਨ। ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾ ਰਿਹਾ ਸੀ ਤਾਂ ਮੈਂ ਇਸ ਵਿਸ਼ੇ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਸ਼ੁਰੂ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਕਿਹਾ ਸੀ ਕਿ 2047 ਵਿੱਚ ਦੇਸ਼ ਦੀ ਆਜ਼ਾਦੀ ਦੇ 100 ਸਾਲ ਹੋਣਗੇ। ਇਹ ਇੱਕ ਮੀਲ ਪੱਥਰ ਹੋਵੇਗਾ। ਇਹ ਅਜਿਹੀਆਂ ਚੀਜ਼ਾਂ ਹਨ, ਜੋ ਵਿਅਕਤੀ ਦੇ ਅੰਦਰ ਨਵੇਂ ਸੰਕਲਪ ਭਰ ਦਿੰਦੀਆਂ ਹਨ। ਮੇਰਾ ਮੰਨਣਾ ਹੈ ਕਿ ਇਹ ਇੱਕ ਮੌਕਾ ਹੈ। ਅਸੀਂ 75 ਸਾਲਾਂ ‘ਤੇ ਖੜ੍ਹੇ ਹਾਂ ਅਤੇ 100 ਸਾਲ ਤੱਕ ਪਹੁੰਚਣ ਵਾਲੇ ਹਾਂ। ਅਸੀਂ ਇਹਨਾਂ 25 ਸਾਲਾਂ ਦਾ ਵੱਧ ਤੋਂ ਵੱਧ ਕਿਵੇਂ ਲਾਭ ਉਠਾਉਂਦੇ ਹਾਂ? ਹਰ ਸੰਸਥਾ ਨੂੰ ਆਪਣਾ ਟੀਚਾ ਬਣਾਉਣਾ ਚਾਹੀਦਾ ਹੈ ਕਿ ਮੈਂ ਇਹ ਬਹੁਤ ਕਰਾਂਗਾ। ਮਨ ਵਿੱਚ ਬਹੁਤ ਵੱਡੀਆਂ ਯੋਜਨਾਵਾਂ ਹਨ। ਉਸ ਲਈ ਵੱਡੇ ਫੈਸਲੇ ਹਨ। ਕਿਸੇ ਨੂੰ ਡਰਨ ਦੀ ਲੋੜ ਨਹੀਂ। ਮੇਰੇ ਫੈਸਲੇ ਕਿਸੇ ਨੂੰ ਡਰਾਉਣ ਜਾਂ ਦਬਾਉਣ ਲਈ ਨਹੀਂ ਹਨ। ਮੇਰੇ ਫੈਸਲੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਲੋਕ ਭਲਾਈ ਲਈ ਹਨ। ਮੈਂ ਦੇਸ਼ ਨੂੰ ਖਰਾਬ ਕਰਨਾ ਅਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ।