G-20 : ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ 6000 ਕਿਲੋਮੀਟਰ ਲੰਬਾ ਹੋਵੇਗਾ, ਭਾਰਤੀ ਮਾਲ 40% ਘੱਟ ਸਮੇਂ ‘ਚ ਯੂਰਪ ਪਹੁੰਚ ਜਾਵੇਗਾ

G-20 : ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ 6000 ਕਿਲੋਮੀਟਰ ਲੰਬਾ ਹੋਵੇਗਾ, ਭਾਰਤੀ ਮਾਲ 40% ਘੱਟ ਸਮੇਂ ‘ਚ ਯੂਰਪ ਪਹੁੰਚ ਜਾਵੇਗਾ

ਸਾਲ 2022-23 ਵਿੱਚ ਦੋਵਾਂ ਦੇਸ਼ਾਂ ਵਿਚਾਲੇ 52.75 ਬਿਲੀਅਨ ਡਾਲਰ ਦਾ ਵਪਾਰ ਹੋਇਆ। ਭਾਰਤ ਸਾਊਦੀ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਾਊਦੀ ਵਿੱਚ ਭਾਰਤੀ ਭਾਈਚਾਰੇ ਦੇ 20 ਲੱਖ ਤੋਂ ਵੱਧ ਲੋਕ ਰਹਿੰਦੇ ਹਨ। ਹਰ ਸਾਲ 1 ਲੱਖ 75 ਹਜ਼ਾਰ ਭਾਰਤੀ ਹੱਜ ਲਈ ਸਾਊਦੀ ਜਾਂਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਕਾਰਨ ਹੀ ਸਾਊਦੀ ਅਰਬ ਅਤੇ ਭਾਰਤ ਪਹਿਲੀ ਵਾਰ ਇਕ ਦੂਜੇ ਦੇ ਇੰਨੇ ਨੇੜੇ ਆਏ ਹਨ। ਭਾਰਤ ਨੇ G-20 ਸੰਮੇਲਨ ਦੌਰਾਨ ਇਕ ਵੱਡੀ ਉਪਲਬਧੀ ਹਾਸਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਹਨਤ ਸਦਕਾ ਜੀ-20 ਸੰਮੇਲਨ ਨੇ ਵਿਸ਼ਵ ਵਿੱਚ ਭਾਰਤ ਦੀ ਭਾਗੀਦਾਰੀ ਲਈ ਕਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਸੰਮੇਲਨ ਵਿਚ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ, ਯੂਏਈ, ਸਾਊਦੀ ਅਰਬ, ਅਮਰੀਕਾ, ਫਰਾਂਸ, ਜਰਮਨੀ, ਇਟਲੀ ਅਤੇ ਯੂਰਪੀਅਨ ਯੂਨੀਅਨ ਸਮੇਤ ਕੁੱਲ 8 ਦੇਸ਼ਾਂ ਤੋਂ ਇਲਾਵਾ ਇਜ਼ਰਾਇਲ ਅਤੇ ਜੌਰਡਨ ਨੂੰ ਵੀ ਇਸ ਪ੍ਰੋਜੈਕਟ ਦਾ ਲਾਭ ਮਿਲੇਗਾ।

ਮੁੰਬਈ ਤੋਂ ਸ਼ੁਰੂ ਹੋਣ ਵਾਲਾ ਇਹ ਨਵਾਂ ਕੋਰੀਡੋਰ ਚੀਨ ਦੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦਾ ਬਦਲ ਹੋਵੇਗਾ। ਇਹ ਕਾਰੀਡੋਰ 6 ਹਜ਼ਾਰ ਕਿਲੋਮੀਟਰ ਲੰਬਾ ਹੋਵੇਗਾ। ਇਸ ਵਿੱਚ 3500 ਕਿਲੋਮੀਟਰ ਸਮੁੰਦਰੀ ਰਸਤਾ ਸ਼ਾਮਲ ਹੈ। ਕਾਰੀਡੋਰ ਦੇ ਬਣਨ ਤੋਂ ਬਾਅਦ ਭਾਰਤ ਤੋਂ ਯੂਰਪ ਤੱਕ ਮਾਲ ਦੀ ਢੋਆ-ਢੁਆਈ ਵਿੱਚ ਲਗਭਗ 40% ਸਮਾਂ ਬਚੇਗਾ। ਵਰਤਮਾਨ ਵਿੱਚ, ਭਾਰਤ ਤੋਂ ਕਿਸੇ ਵੀ ਮਾਲ ਨੂੰ ਸ਼ਿਪਿੰਗ ਦੁਆਰਾ ਜਰਮਨੀ ਤੱਕ ਪਹੁੰਚਣ ਵਿੱਚ 36 ਦਿਨ ਲੱਗਦੇ ਹਨ, ਇਸ ਰਸਤੇ ਰਾਹੀ 14 ਦਿਨਾਂ ਦੀ ਬਚਤ ਹੋਵੇਗੀ। ਯੂਰਪ ਤੱਕ ਸਿੱਧੀ ਪਹੁੰਚ ਹੋਣ ਨਾਲ ਭਾਰਤ ਲਈ ਆਯਾਤ-ਨਿਰਯਾਤ ਆਸਾਨ ਅਤੇ ਸਸਤਾ ਹੋ ਜਾਵੇਗਾ।

ਜੀ 20 ਸੰਮੇਲਨ ਲਈ ਨਵੀਂ ਦਿੱਲੀ ਆਏ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਭਾਰਤ ਦੇ ਸਰਕਾਰੀ ਦੌਰੇ ‘ਤੇ ਹਨ। ਉਹ 100 ਕਾਰੋਬਾਰੀਆਂ ਅਤੇ 7 ਮੰਤਰੀਆਂ ਦੇ ਵਫ਼ਦ ਨਾਲ ਭਾਰਤ ਆਏ ਹਨ। ਉਨ੍ਹਾਂ ਦਾ ਰਾਸ਼ਟਰਪਤੀ ਭਵਨ ਵਿਖੇ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕੀਤੀ।

ਪੀਐਮ ਮੋਦੀ ਨੇ ਕਿਹਾ ਕਿ ਸਾਊਦੀ ਅਰਬ ਭਾਰਤ ਲਈ ਇੱਕ ਮਹੱਤਵਪੂਰਨ ਰਣਨੀਤਕ ਭਾਈਵਾਲ ਹੈ। ਅਸੀਂ ਦੁਨੀਆ ਦੀ ਦੂਜੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਸ਼ਾਂਤੀ ਅਤੇ ਸਥਿਰਤਾ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਅਸੀਂ ਆਪਣੀ ਭਾਈਵਾਲੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕਈ ਪਹਿਲਕਦਮੀਆਂ ਕਰ ਰਹੇ ਹਾਂ। ਇਸ ਦੇ ਨਾਲ ਹੀ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਸਲਮਾਨ ਨੇ ਕਿਹਾ- ਸਾਡੇ ਸਬੰਧਾਂ ਵਿੱਚ ਕਦੇ ਵੀ ਵਿਵਾਦ ਦਾ ਕੋਈ ਮੁੱਦਾ ਨਹੀਂ ਰਿਹਾ।

ਸਾਊਦੀ ਅਰਬ ਦੇ ਆਰਥਿਕ ਵਿਕਾਸ ਵਿੱਚ ਭਾਰਤ ਦੇ ਲੋਕ ਅਹਿਮ ਭੂਮਿਕਾ ਨਿਭਾਉਂਦੇ ਹਨ। ਸ਼ਾਂਤੀ ਅਤੇ ਸਥਿਰਤਾ ਲਈ ਆਪਸੀ ਸਹਿਯੋਗ ਬਹੁਤ ਜ਼ਰੂਰੀ ਹੈ। ਅਸੀਂ ਆਪਣੀ ਭਾਈਵਾਲੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਕਈ ਪਹਿਲਕਦਮੀਆਂ ਕਰ ਰਹੇ ਹਾਂ। ਇਸ ਦੇ ਨਾਲ ਹੀ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਸਲਮਾਨ ਨੇ ਕਿਹਾ- ਸਾਡੇ ਸਬੰਧਾਂ ਵਿੱਚ ਕਦੇ ਵੀ ਵਿਵਾਦ ਦਾ ਕੋਈ ਮੁੱਦਾ ਨਹੀਂ ਰਿਹਾ।

ਇਸ ਸਾਲ ਫਰਵਰੀ ‘ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਹਿਲੀ ਵਾਰ ਸਾਊਦੀ ਅਰਬ ਦੀ ਧਰਤੀ ‘ਤੇ ਉਤਰੇ ਸਨ। ਸਾਲ 2022-23 ਵਿੱਚ ਦੋਵਾਂ ਦੇਸ਼ਾਂ ਵਿਚਾਲੇ 52.75 ਬਿਲੀਅਨ ਡਾਲਰ ਦਾ ਵਪਾਰ ਹੋਇਆ। ਭਾਰਤ ਸਾਊਦੀ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਾਊਦੀ ਵਿੱਚ ਭਾਰਤੀ ਭਾਈਚਾਰੇ ਦੇ 20 ਲੱਖ ਤੋਂ ਵੱਧ ਲੋਕ ਰਹਿੰਦੇ ਹਨ। ਹਰ ਸਾਲ 1 ਲੱਖ 75 ਹਜ਼ਾਰ ਭਾਰਤੀ ਹੱਜ ਲਈ ਸਾਊਦੀ ਜਾਂਦੇ ਹਨ।