ਕਾਂਗਰਸ ਨੇ ਸਦਨ ‘ਚ ਮਚਾਇਆ ਹੰਗਾਮਾ, ਸਪੀਕਰ ਨੇ 9 ਵਿਧਾਇਕਾਂ ਨੂੰ ਕੀਤਾ ਮੁਅੱਤਲ, ਮਾਰਸ਼ਲ ਨੇ ਵੜਿੰਗ ਨੂੰ ਕੱਢਿਆ ਬਾਹਰ

ਕਾਂਗਰਸ ਨੇ ਸਦਨ ‘ਚ ਮਚਾਇਆ ਹੰਗਾਮਾ, ਸਪੀਕਰ ਨੇ 9 ਵਿਧਾਇਕਾਂ ਨੂੰ ਕੀਤਾ ਮੁਅੱਤਲ, ਮਾਰਸ਼ਲ ਨੇ ਵੜਿੰਗ ਨੂੰ ਕੱਢਿਆ ਬਾਹਰ

ਬਾਜਵਾ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਵਿੱਚ ਲਏ ਫੈਸਲੇ ਦਾ ਹਵਾਲਾ ਦਿੰਦਿਆਂ ਸਪੀਕਰ ਨੂੰ ਹੋਰ ਸਮਾਂ ਦੇਣ ਦੀ ਮੰਗ ਵੀ ਕੀਤੀ। ਇਸ ਦੌਰਾਨ ਕਾਂਗਰਸੀ ਵਿਧਾਇਕ ਆਪੋ-ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਸਪੀਕਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ।

ਪੰਜਾਬ ਵਿੱਚ ਚਲ ਰਹੇ ਵਿਧਾਨਸਭਾ ਸੈਸ਼ਨ ਦੇ ਦੌਰਾਨ ਲਗਾਤਾਰ ਹੰਗਾਮਾ ਵੇਖਣ ਨੂੰ ਮਿਲ ਰਿਹਾ ਹੈ। ਸਪੀਕਰ ਕੁਲਤਾਰ ਸੰਧਵਾ ਵੱਲੋਂ ਬਜਟ ‘ਤੇ ਬਹਿਸ ਲਈ ਹੋਰ ਸਮਾਂ ਨਾ ਦੇਣ ‘ਤੇ ਕਾਂਗਰਸੀ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ‘ਚ ਹੰਗਾਮਾ ਕੀਤਾ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੋਰ ਸਮਾਂ ਮੰਗਣ ਅਤੇ ਵੈੱਲ ‘ਚ ਆਉਣ ਤੋਂ ਬਾਅਦ ਵਧਦੇ ਰੌਲੇ ਦਰਮਿਆਨ ਸਪੀਕਰ ਨੇ 9 ਕਾਂਗਰਸੀ ਵਿਧਾਇਕਾਂ ਦੇ ਨਾਂ ਲੈ ਕੇ ਮਾਰਸ਼ਲ ਨੂੰ ਸਦਨ ਤੋਂ ਬਾਹਰ ਭੇਜਣ ਦੇ ਹੁਕਮ ਦਿੱਤੇ।

ਇਸ ਦੌਰਾਨ ਸਪੀਕਰ ਨੂੰ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਵੀ ਕਰਨੀ ਪਈ। ਇਸ ਦੌਰਾਨ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹਲਕੀ ਤਕਰਾਰ ਵੀ ਹੋਈ। ਵਿਧਾਨ ਸਭਾ ਵਿੱਚ ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਰਾਜਾ ਵੜਿੰਗ ਬੋਲ ਰਹੇ ਸਨ। ਸਪੀਕਰ ਨੇ ਬਜਟ ‘ਤੇ ਬੋਲਣ ਲਈ ਕਾਂਗਰਸ ਨੂੰ 28 ਮਿੰਟ ਦਾ ਸਮਾਂ ਦਿੱਤਾ ਸੀ। ਜਿਸ ਵਿੱਚ ਸਭ ਤੋਂ ਵੱਧ ਸਮਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਿਆ। ਜਦੋਂ ਵੜਿੰਗ ਨੇ ਹੋਰ ਸਮਾਂ ਮੰਗਿਆ ਤਾਂ ਸਪੀਕਰ ਨੇ ਇਸ ਨੂੰ ਰੱਦ ਕਰ ਦਿੱਤਾ। ਜਿਸ ਕਾਰਨ ਉਹ ਗੁੱਸੇ ‘ਚ ਆ ਕੇ ਵੇਲ ‘ਚ ਆ ਗਏ।

ਬਾਜਵਾ ਨੇ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਵਿੱਚ ਲਏ ਫੈਸਲੇ ਦਾ ਹਵਾਲਾ ਦਿੰਦਿਆਂ ਸਪੀਕਰ ਨੂੰ ਹੋਰ ਸਮਾਂ ਦੇਣ ਦੀ ਮੰਗ ਵੀ ਕੀਤੀ। ਇਸ ਦੌਰਾਨ ਕਾਂਗਰਸੀ ਵਿਧਾਇਕ ਆਪੋ-ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਗਏ ਅਤੇ ਸਪੀਕਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਰੌਲੇ-ਰੱਪੇ ਦਰਮਿਆਨ ਸਪੀਕਰ ਨੇ ਸੰਦੀਪ ਜਾਖੜ ਨੂੰ ਛੱਡ ਕੇ ਸਦਨ ‘ਚ ਮੌਜੂਦ ਸਾਰੇ 9 ਵਿਧਾਇਕਾਂ (ਨਾਂ) ਨੂੰ ਮੁਅੱਤਲ ਕਰ ਦਿੱਤਾ ਅਤੇ ਮਾਰਸ਼ਲ ਨੂੰ ਉਨ੍ਹਾਂ ਨੂੰ ਸਦਨ ‘ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਅਤੇ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।