ਗੋਲਡੀ ਨੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਕੀਤੀ ਸਿਆਸੀ ਖੁਦਕੁਸ਼ੀ : ਰਾਜਾ ਵੜਿੰਗ

ਗੋਲਡੀ ਨੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਕੀਤੀ ਸਿਆਸੀ ਖੁਦਕੁਸ਼ੀ : ਰਾਜਾ ਵੜਿੰਗ

ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ, ਜਿਸ ਕਰਕੇ ਕਈ ਲੋਕ ਟਿਕਟਾਂ ਦੀ ਮੰਗ ਕਰਦੇ ਹਨ। ਕਈ ਲੋਕ 40-40 ਸਾਲਾਂ ਤੋਂ ਟਿਕਟਾਂ ਦੀ ਮੰਗ ਕਰ ਰਹੇ ਹਨ ਪਰ ਟਿਕਟ ਨਹੀਂ ਮਿਲੀ, ਫਿਰ ਵੀ ਕਾਂਗਰਸ ਦਾ ਝੰਡਾ ਫੜੀ ਬੈਠੇ ਹਨ।

ਦਲਵੀਰ ਗੋਲਡੀ ਪਿਛਲੇ ਦਿਨੀ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਰਾਜਾ ਵੜਿੰਗ ਨੇ ਦਲਵੀਰ ਗੋਲਡੀ ਦੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਨੂੰ ਲੈ ਕੇ ਉਸ ‘ਤੇ ਤੰਜ਼ ਕਸੀਆਂ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਰਾਜਨੀਤੀ ਦੀ ਇਸ ਨਵੀਂ ਪਾਰੀ ਲਈ ਵਧਾਈ ਦਿੰਦਾ ਹਾਂ। ਸਲਾਹ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪ ‘ਚ ਸ਼ਾਮਲ ਹੋ ਕੇ ਸਿਆਸੀ ਖੁਦਕੁਸ਼ੀ ਕੀਤੀ ਹੈ।

ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਨਾਲ ਹੀ ਇੱਕ ਸਲਾਹ ਵੀ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਿਆਸੀ ਖੁਦਕੁਸ਼ੀ ਕਰ ਲਈ ਹੈ। ਇਸ ਅਤੇ ਉਸ ਬਾਰੇ ਗੱਲ ਕਰਨ ਦੀ ਬਜਾਏ ਤੁਸੀਂ ਇਹ ਕਹੋ ਕਿ ਇਸ (ਕਾਂਗਰਸ) ਪਾਰਟੀ ਨੇ ਮੈਨੂੰ ਇੰਨਾ ਕਾਬਲ ਬਣਾ ਦਿੱਤਾ ਹੈ ਕਿ ਅੱਜ ਮੁੱਖ ਮੰਤਰੀ (ਸੀਐਮ ਮਾਨ) ਮੇਰੇ ਨਾਲ ਜੁੜਨ ਲਈ ਆਏ ਹਨ। ਰਾਹੁਲ ਗਾਂਧੀ ਨੇ ਯੂਨੀਵਰਸਿਟੀ ਵਿੱਚੋਂ ਸਰਦਾਰ ਪਰਿਵਾਰ ਦੇ ਇੱਕ ਲੜਕੇ ਨੂੰ ਚੁੱਕ ਕੇ ਵਿਧਾਇਕ ਬਣਾਇਆ ਅਤੇ ਦੋ ਵਾਰੀ ਚੋਣ ਲੜੀ ਅਤੇ ਤੀਜੀ ਵਾਰ ਸੰਸਦ ਦੀ ਚੋਣ ਵੀ ਲੜਾਈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ, ਜਿਸ ਕਰਕੇ ਕਈ ਲੋਕ ਟਿਕਟਾਂ ਦੀ ਮੰਗ ਕਰਦੇ ਹਨ। ਕਈ ਲੋਕ 40-40 ਸਾਲਾਂ ਤੋਂ ਟਿਕਟਾਂ ਦੀ ਮੰਗ ਕਰ ਰਹੇ ਹਨ ਪਰ ਟਿਕਟ ਨਹੀਂ ਮਿਲੀ, ਫਿਰ ਵੀ ਕਾਂਗਰਸ ਦਾ ਝੰਡਾ ਫੜੀ ਬੈਠੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੱਲ੍ਹ ਮੈਨੂੰ ਟਿਕਟ ਨਾ ਮਿਲੀ ਤਾਂ ਮੈਂ ਕਹਾਂਗਾ ਕਿ ਕਾਂਗਰਸ ਪਾਰਟੀ ਬੇਕਾਰ ਹੈ। ਜੇਕਰ ਮੇਰੇ ਵਰਗਾ ਵਿਅਕਤੀ, ਜਿਸਦਾ ਪਿਤਾ ਸਰਪੰਚ ਨਹੀਂ ਸੀ, ਨੂੰ ਚੁੱਕ ਕੇ ਇੱਥੇ ਭੇਜ ਦਿੱਤਾ ਗਿਆ, ਤਾਂ ਕੀ ਮੈਂ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਬੇਕਾਰ ਕਹਾਂਗਾ?