ਯੂਕੇ, ਉੱਤਰੀ ਅਮਰੀਕਾ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਤਮਿਲ ਫਿਲਮ ਬਣੀ ਜੇਲਰ

ਯੂਕੇ, ਉੱਤਰੀ ਅਮਰੀਕਾ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਤਮਿਲ ਫਿਲਮ ਬਣੀ ਜੇਲਰ

ਜੇਲਰ 2018 ਵਿੱਚ ਰਿਲੀਜ਼ ਹੋਈ ਫਿਲਮ 2.0 ਤੋਂ ਬਾਅਦ ਦੁਨੀਆ ਭਰ ਵਿੱਚ 600 ਕਰੋੜ ਦੇ ਕਲੱਬ ਵਿੱਚ ਦਾਖਲ ਹੋਣ ਵਾਲੀ ਦੂਜੀ ਤਮਿਲ ਫਿਲਮ ਬਣ ਗਈ ਹੈ।

ਰਜਨੀਕਾਂਤ ਦੇ ਦੇਸ਼ ਵਿਦੇਸ਼ ਵਿਚ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਫ਼ਿਲਮਾਂ ਦਾ ਬੇਸਬਰੀ ਬਾਲ ਇੰਤਜ਼ਾਰ ਕਰਦੇ ਹਨ। ਰਜਨੀਕਾਂਤ ਦੀ ਫਿਲਮ ‘ਜੇਲਰ’ ਨੇ ਬਾਕਸ ਆਫਿਸ ‘ਤੇ ਦੁਨੀਆ ਭਰ ‘ਚ ਹੁਣ ਤੱਕ 637 ਕਰੋੜ ਦੀ ਕਮਾਈ ਕੀਤੀ ਹੈ। ਇਸ ਨਾਲ ਜੇਲਰ ਨੇ ਸਭ ਤੋਂ ਘੱਟ ਸਮੇਂ ‘ਚ 600 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਤਾਮਿਲ ਫਿਲਮ ਦਾ ਰਿਕਾਰਡ ਬਣਾਇਆ ਹੈ।

ਇਸ ਤੋਂ ਇਲਾਵਾ ਇਹ ਫਿਲਮ ਯੂਕੇ ਅਤੇ ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਤਾਮਿਲ ਫਿਲਮ ਵੀ ਬਣ ਗਈ ਹੈ। ਇਸ ਦੇ ਨਾਲ ਹੀ, ਇਹ ਫਿਲਮ ਦੱਖਣੀ-ਭਾਰਤੀ ਰਾਜਾਂ ਵਿੱਚ 50 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਤੀਜੀ ਭਾਰਤੀ ਅਤੇ ਪਹਿਲੀ ਤਾਮਿਲ ਫਿਲਮ ਵੀ ਹੈ। ਇਹ ਫਿਲਮ 27 ਅਗਸਤ ਨੂੰ ਰਿਲੀਜ਼ ਦੇ 18ਵੇਂ ਦਿਨ ਵਿਸ਼ਵਵਿਆਪੀ 600 ਕਰੋੜ ਕਲੱਬ ਵਿੱਚ ਸ਼ਾਮਲ ਹੋ ਗਈ ਸੀ।

ਜੇਲਰ 2018 ਵਿੱਚ ਰਿਲੀਜ਼ ਹੋਈ ਫਿਲਮ 2.0 ਤੋਂ ਬਾਅਦ ਦੁਨੀਆ ਭਰ ਵਿੱਚ 600 ਕਰੋੜ ਦੇ ਕਲੱਬ ਵਿੱਚ ਦਾਖਲ ਹੋਣ ਵਾਲੀ ਦੂਜੀ ਤਮਿਲ ਫਿਲਮ ਹੈ। ਇਸ ਦੇ ਨਾਲ ਹੀ, sacnilk.com ਦੇ ਅਨੁਸਾਰ, ਫਿਲਮ ਨੇ ਦੇਸ਼ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ 335 ਕਰੋੜ ਦਾ ਕਲੈਕਸ਼ਨ ਕੀਤਾ ਹੈ।

ਨਿਰਦੇਸ਼ਕ ਨੈਲਸਨ ਦੀ ਫਿਲਮ ‘ਜੇਲਰ’ ‘ਚ ਰਜਨੀਕਾਂਤ ਟਾਈਗਰ ਮੁਥੁਵੇਲ ਪਾਂਡੀਅਨ ਦੀ ਭੂਮਿਕਾ ‘ਚ ਹਨ। ਫਿਲਮ ਵਿੱਚ ਟਾਈਗਰ ਇੱਕ ਅਜਿਹੇ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ, ਜਿਸਦਾ ਉਦੇਸ਼ ਕਿਸੇ ਵੀ ਕੀਮਤ ‘ਤੇ ਆਪਣੇ ਨੇਤਾ ਨੂੰ ਜੇਲ੍ਹ ਤੋਂ ਬਾਹਰ ਕੱਢਣਾ ਹੈ। ਫਿਲਮ ਵਿੱਚ ਰਾਮਿਆ ਕ੍ਰਿਸ਼ਨਨ, ਤਮੰਨਾ ਭਾਟੀਆ, ਵਿਨਾਇਕਨ, ਯੋਗੀ ਬਾਬੂ, ਮੋਹਨ ਲਾਲ ਅਤੇ ਜੈਕੀ ਸ਼ਰਾਫ ਵੀ ਹਨ।

ਜੇਲਰ ਦੀ ਗੱਲ ਕਰੀਏ ਤਾਂ ਇਹ ਫਿਲਮ 10 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਦਾ ਬਜਟ ਲਗਭਗ 200 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਫਿਲਮ ਨੇ ਦੁਨੀਆ ਭਰ ‘ਚ ਲਗਭਗ 600 ਕਰੋੜ ਰੁਪਏ ਇਕੱਠੇ ਕੀਤੇ ਹਨ। ਫਿਲਮ ‘ਚ ਰਜਨੀਕਾਂਤ ਤੋਂ ਇਲਾਵਾ ਮਲਿਆਲਮ ਸੁਪਰਸਟਾਰ ਮੋਹਨ ਲਾਲ ਵੀ ਨਜ਼ਰ ਆਏ ਸਨ। ਵੈਸੇ ਵੀ ਦੱਖਣ ‘ਚ ਰਜਨੀਕਾਂਤ ਦੀ ਫੈਨ ਫਾਲੋਇੰਗ ਕਮਾਲ ਦੀ ਹੈ। ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹਨ ਅਤੇ ਉਨ੍ਹਾਂ ਦੀ ਕਿਸੇ ਵੀ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਜੇਲਰ ਦਾ ਨਿਰਦੇਸ਼ਨ ਨੈਲਸਨ ਦਿਲੀਪ ਕੁਮਾਰ ਨੇ ਕੀਤਾ ਹੈ।