- ਮਨੋਰੰਜਨ
- No Comment
Karmma Calling : ਪੈਸੇ, ਤਾਕਤ ਅਤੇ ਕਰਮ ਦੀ ਕਹਾਣੀ ਲੈ ਕੇ ਆ ਰਹੀ ਹੈ ਰਵੀਨਾ ਟੰਡਨ, ਇੱਕ ਸ਼ਕਤੀਸ਼ਾਲੀ ਕਿਰਦਾਰ ‘ਚ ਆਵੇਗੀ ਨਜ਼ਰ

KGF 2′ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਹੋਸ਼ ਉਡਾਉਣ ਵਾਲੀ ਰਵੀਨਾ ਇਕ ਵਾਰ ਫਿਰ ਲੋਕਾਂ ਦੇ ਹੋਸ਼ ਉਡਾਉਣ ਲਈ ਤਿਆਰ ਹੈ। ‘ਕਰਮਾ ਕਾਲਿੰਗ’ ਦਾ ਟ੍ਰੇਲਰ ਮੁੰਬਈ ‘ਚ ਰਿਲੀਜ਼ ਕੀਤਾ ਗਿਆ, ਰਵੀਨਾ ਟੰਡਨ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ।
ਰਵੀਨਾ ਟੰਡਨ ਦੀ ਗਿਣਤੀ ਆਪਣੇ ਸਮੇਂ ਦੀ ਟਾਪ ਦੀ ਅਦਾਕਾਰਾਂ ਵਿਚ ਕੀਤੀ ਜਾਂਦੀ ਹੈ। ਬਾਲੀਵੁੱਡ ਦੀ ਹੌਟ ਗਰਲ ਰਵੀਨਾ ਟੰਡਨ ਆਪਣੇ ਸਾਲ 2024 ਦੇ ਪਰਦੇ ‘ਤੇ ਸ਼ਾਨਦਾਰ ਸਵਾਗਤ ਕਰਨ ਲਈ ਤਿਆਰ ਹੈ। ਅਭਿਨੇਤਰੀ ਨਵੇਂ ਸਾਲ ਦੇ ਮੌਕੇ ‘ਤੇ ਇੱਕ ਨਵੀਂ ਲੜੀ ਅਤੇ ਇੱਕ ਨਵੇਂ ਅਵਤਾਰ ਨਾਲ ਓਟੀਟੀ ਪਲੇਟਫਾਰਮ ‘ਤੇ ਵਾਪਸ ਆਈ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਵੀਨਾ ਟੰਡਨ ਦੀ ਨਵੀਂ ਵੈੱਬ ਸੀਰੀਜ਼ ‘ਕਰਮਾ ਕਾਲਿੰਗ’ ਦੀ, ਜਿਸ ਦਾ ਟ੍ਰੇਲਰ ਪਿੱਛਲੇ ਦਿਨੀ ਰਿਲੀਜ਼ ਹੋਇਆ ਸੀ।’
‘KGF 2’ ‘ਚ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦੇ ਹੋਸ਼ ਉਡਾਉਣ ਵਾਲੀ ਰਵੀਨਾ ਇਕ ਵਾਰ ਫਿਰ ਲੋਕਾਂ ਦੇ ਹੋਸ਼ ਉਡਾਉਣ ਲਈ ਤਿਆਰ ਹੈ। ‘ਕਰਮਾ ਕਾਲਿੰਗ’ ਦਾ ਟ੍ਰੇਲਰ ਮੁੰਬਈ ‘ਚ ਰਿਲੀਜ਼ ਕੀਤਾ ਗਿਆ। ਇਸ ਲੜੀਵਾਰ ਵਿੱਚ ਰਵੀਨਾ ਟੰਡਨ ਇੰਦਰਾਣੀ ਕੋਠਾਰੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਇੱਕ ਕਰੋੜਪਤੀ ਕਾਰੋਬਾਰੀ ਨਾਲ ਵਿਆਹੀ ਹੋਈ ਹੈ ਅਤੇ ਅਲੀਬਾਗ ਵਿੱਚ ਰਾਜ ਕਰਦੀ ਹੈ, ਪਰ ਮੁਸੀਬਤ ਉਦੋਂ ਆਉਂਦੀ ਹੈ ਜਦੋਂ ਉਸ ਦਾ ਸਾਹਮਣਾ ਕਰਮਾ ਤਲਵਾਰ ਨਾਂ ਦੀ ਕੁੜੀ ਨਾਲ ਹੁੰਦਾ ਹੈ। ਕਰਮਾ ਤਲਵਾਰ ਉਹ ਹੈ ਜੋ ਇੰਦਰਾਣੀ ਕੋਠਾਰੀ ਤੋਂ ਆਪਣਾ ਬਦਲਾ ਲੈਣਾ ਚਾਹੁੰਦੀ ਹੈ।

ਦੱਸ ਦੇਈਏ ਕਿ ਇਸ ਸੀਰੀਜ਼ ‘ਚ ਨਮਰਤਾ ਸੇਠ ਨੇ ਕਰਮਾ ਤਲਵਾਰ ਦਾ ਕਿਰਦਾਰ ਨਿਭਾਇਆ ਹੈ। ਇਸ ਟ੍ਰੇਲਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਕੋਈ ਤਾਕਤ, ਨਾ ਪੈਸਾ, ਨਾ ਨਿਯਮ, ਕੋਈ ਇੰਦਰਾਣੀ ਦਾ ਸਾਹਮਣਾ ਨਹੀਂ ਕਰ ਸਕਦਾ। ਹੋਸਟਸਟਾਰ ਸਪੈਸ਼ਲ, ਕਰਮਾ ਕਾਲਿੰਗ, ਸਾਰੇ ਐਪੀਸੋਡ 26 ਜਨਵਰੀ ਤੋਂ ਸਟ੍ਰੀਮ ਹੋ ਰਹੇ ਹਨ। ਹਾਲ ਹੀ ‘ਚ ਰਵੀਨਾ ਨੇ ਆਪਣੇ ਕਿਰਦਾਰ ਨੂੰ ਲੈ ਕੇ ਖੁਲਾਸਾ ਕੀਤਾ ਹੈ।

ਰਵੀਨਾ ਨੇ ਦੱਸਿਆ ਕਿ ਉਸ ਨੂੰ ਇਹ ਸ਼ੋਅ 10 ਸਾਲ ਪਹਿਲਾਂ ਆਫਰ ਕੀਤਾ ਗਿਆ ਸੀ। ਉਦੋਂ ਇਹ ਸ਼ੋਅ ਸਟਾਰ ਪਲੱਸ ਲਈ ਬਣਾਇਆ ਜਾ ਰਿਹਾ ਸੀ ਅਤੇ ਹੁਣ ਇਹ ਡਿਜ਼ਨੀ ਪਲੱਸ ਹੌਟਸਟਾਰ ‘ਤੇ ਵੈੱਬ ਸੀਰੀਜ਼ ਦੇ ਰੂਪ ‘ਚ ਆ ਰਿਹਾ ਹੈ। ਉਸ ਨੇ ਕਿਹਾ, ਜਦੋਂ ਮੈਨੂੰ 10 ਸਾਲਾਂ ਬਾਅਦ ਦੁਬਾਰਾ ਇਹ ਆਫਰ ਮਿਲਿਆ ਤਾਂ ਮੈਂ ਇਸ ਸ਼ੋਅ ਨੂੰ ਕਰਨ ਜਾਂ ਨਾ ਕਰਨ ਬਾਰੇ ਦੁਚਿੱਤੀ ‘ਚ ਸੀ, ਕਿਉਂਕਿ ਇਸ ਸੀਰੀਜ਼ ‘ਚ ਮੇਰਾ ਕਿਰਦਾਰ ਮੇਰੀ ਸ਼ਖਸੀਅਤ ਤੋਂ ਬਹੁਤ ਵੱਖਰਾ ਹੈ। ਮੈਂ ਇਸ ਨੂੰ ਚੁਣੌਤੀ ਵਜੋਂ ਲਿਆ ਅਤੇ ਇਸ ਕਿਰਦਾਰ ਲਈ ਸਖ਼ਤ ਮਿਹਨਤ ਕੀਤੀ ਹੈ।