ਪੰਜਾਬ : ਸੁਸ਼ੀਲ ਰਿੰਕੂ ਨੇ ਚੰਨੀ ਨੂੰ ਭੇਜਿਆ 5 ਕਰੋੜ ਦਾ ਮਾਣਹਾਨੀ ਨੋਟਿਸ, ਕਿਹਾ- ਸਮਾਜ ‘ਚ ਮੇਰਾ ਅਕਸ ਖਰਾਬ ਕਰ ਰਹੇ ਹਨ ਚੰਨੀ

ਪੰਜਾਬ : ਸੁਸ਼ੀਲ ਰਿੰਕੂ ਨੇ ਚੰਨੀ ਨੂੰ ਭੇਜਿਆ 5 ਕਰੋੜ ਦਾ ਮਾਣਹਾਨੀ ਨੋਟਿਸ, ਕਿਹਾ- ਸਮਾਜ ‘ਚ ਮੇਰਾ ਅਕਸ ਖਰਾਬ ਕਰ ਰਹੇ ਹਨ ਚੰਨੀ

ਰਿੰਕੂ ਨੇ ਦੱਸਿਆ ਕਿ ਉਹ ਲਗਭਗ 20 ਸਾਲਾਂ ਤੋਂ ਰਾਜਨੀਤੀ ਵਿੱਚ ਹੈ ਅਤੇ ਕਈ ਸਮਾਜਿਕ ਕੰਮ ਵੀ ਕਰ ਚੁੱਕਾ ਹੈ। ਉਹ ਕਈ NGO ਨਾਲ ਜੁੜਿਆ ਹੋਇਆ ਹੈ। ਉਹ ਲਗਾਤਾਰ ਡਰੱਗ ਅਤੇ ਲਾਟਰੀ ਮਾਫੀਆ ਖਿਲਾਫ ਲੜਦੇ ਆ ਰਹੇ ਹਨ, ਪਰ ਹੁਣ ਚਰਨਜੀਤ ਸਿੰਘ ਚੰਨੀ ਸਿਆਸੀ ਫਾਇਦੇ ਲਈ ਉਨ੍ਹਾਂ ‘ਤੇ ਝੂਠੇ ਦੋਸ਼ ਲਗਾ ਰਹੇ ਹਨ।

ਜਲੰਧਰ ਜ਼ਿਮਨੀ ਚੋਣਾਂ ਇਸ ਸਮੇਂ ਚਰਚਾ ਦਾ ਕੇਂਦਰ ਬਣਿਆ ਹੋਇਆ ਹਨ, ਪਰ ਇਸ ਵਿਚਾਲੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਦੇ ਨਵੇਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 5 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਹੈ। ਰਿੰਕੂ ਨੇ ਕਿਹਾ ਕਿ ਪਾਰਲੀਮੈਂਟ ਚੋਣਾਂ ਦੇ ਸਮੇਂ ਤੋਂ ਹੀ ਚਰਨਜੀਤ ਸਿੰਘ ਚੰਨੀ ਲਗਾਤਾਰ ਉਨ੍ਹਾਂ ‘ਤੇ ਝੂਠੇ ਦੋਸ਼ ਲਗਾਉਂਦੇ ਆ ਰਹੇ ਹਨ।

ਰਿੰਕੂ ਨੇ ਕਿਹਾ ਕਿ ਚੰਨੀ ਉਨ੍ਹਾਂ ਦਾ ਨਾਂ ਲਾਟਰੀ ਸੱਟੇਬਾਜ਼ੀ ਅਤੇ ਡਰੱਗ ਮਾਫੀਆ ਨਾਲ ਜੋੜ ਰਿਹਾ ਹੈ ਅਤੇ ਪੱਛਮੀ ਹਲਕੇ ‘ਚ ਇਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਭਾਜਪਾ ਆਗੂਆਂ ਨਾਲ ਪ੍ਰੈੱਸ ਕਾਨਫਰੰਸ ਕਰਨ ਆਏ ਸੁਸ਼ੀਲ ਰਿੰਕੂ ਨੇ ਕਿਹਾ ਕਿ ਚੰਨੀ ਵੱਲੋਂ ਲਾਏ ਇਨ੍ਹਾਂ ਝੂਠੇ ਦੋਸ਼ਾਂ ਨੇ ਸਮਾਜ ਵਿੱਚ ਉਸ ਦਾ ਅਕਸ ਖਰਾਬ ਕੀਤਾ ਹੈ ਅਤੇ ਮਾਨਸਿਕ ਤਸੀਹੇ ਦਿੱਤੇ ਹਨ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਰਿਸ਼ਤੇਦਾਰ ਵੀ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਸਮਾਜ ਵਿੱਚ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ।

ਰਿੰਕੂ ਨੇ ਦੱਸਿਆ ਕਿ ਉਹ ਲਗਭਗ 20 ਸਾਲਾਂ ਤੋਂ ਰਾਜਨੀਤੀ ਵਿੱਚ ਹੈ ਅਤੇ ਕਈ ਸਮਾਜਿਕ ਕੰਮ ਵੀ ਕਰ ਚੁੱਕਾ ਹੈ। ਉਹ ਕਈ NGO ਨਾਲ ਜੁੜਿਆ ਹੋਇਆ ਹੈ। ਉਹ ਲਗਾਤਾਰ ਡਰੱਗ ਅਤੇ ਲਾਟਰੀ ਮਾਫੀਆ ਖਿਲਾਫ ਲੜਦੇ ਆ ਰਹੇ ਹਨ ਪਰ ਹੁਣ ਚਰਨਜੀਤ ਸਿੰਘ ਚੰਨੀ ਸਿਆਸੀ ਫਾਇਦੇ ਲਈ ਉਨ੍ਹਾਂ ‘ਤੇ ਝੂਠੇ ਦੋਸ਼ ਲਗਾ ਰਹੇ ਹਨ। ਭਾਜਪਾ ਆਗੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋਸ਼ਾਂ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਚੰਨੀ ਸਮਾਜ ਵਿੱਚ ਆਪਣਾ ਅਕਸ ਖਰਾਬ ਕਰ ਰਿਹਾ ਹੈ, ਇਸ ਕਾਰਨ ਮਾਨਸਿਕ ਤਣਾਅ ਪੈਦਾ ਹੋ ਰਿਹਾ ਹੈ।