ਭਿਆਨਕ ਹਾਦਸੇ ‘ਤੇ ਰਿਸ਼ਭ ਪੰਤ ਨੇ ਕਿਹਾ, ਮੈਨੂੰ ਲੱਗਾ ਜਿਵੇਂ ਇਸ ਦੁਨੀਆ ‘ਚ ਮੇਰਾ ਸਮਾਂ ਖਤਮ ਹੋ ਗਿਆ

ਭਿਆਨਕ ਹਾਦਸੇ ‘ਤੇ ਰਿਸ਼ਭ ਪੰਤ ਨੇ ਕਿਹਾ, ਮੈਨੂੰ ਲੱਗਾ ਜਿਵੇਂ ਇਸ ਦੁਨੀਆ ‘ਚ ਮੇਰਾ ਸਮਾਂ ਖਤਮ ਹੋ ਗਿਆ

ਰਿਸ਼ਭ ਪੰਤ ਮਾਰਚ ‘ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਰਾਹੀਂ ਮੈਦਾਨ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ। ਦਿੱਲੀ ਕੈਪੀਟਲਸ ਨੇ ਸਪੱਸ਼ਟ ਕੀਤਾ ਹੈ ਕਿ ਰਿਸ਼ਭ ਪੰਤ IPL ਦੇ 17ਵੇਂ ਸੀਜ਼ਨ ‘ਚ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।

ਭਾਰਤ ਦੇ ਹਰਫਨਮੌਲਾ ਕ੍ਰਿਕਟਰ ਰਿਸ਼ਭ ਪੰਤ ਦਾ ਪਿੱਛਲੇ ਸਾਲ ਭਿਆਨਕ ਰੋਡ ਐਕਸੀਡੈਂਟ ਹੋ ਗਿਆ ਸੀ। ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਦੀ ਤਿਆਰੀ ਕਰ ਰਹੇ ਸਟਾਰ ਬੱਲੇਬਾਜ਼ ਰਿਸ਼ਭ ਪੰਤ ਨੇ ਦਸੰਬਰ 2022 ‘ਚ ਹੋਏ ਭਿਆਨਕ ਹਾਦਸੇ ਬਾਰੇ ਗੱਲ ਕੀਤੀ ਹੈ। ਰਿਸ਼ਭ ਪੰਤ ਦਾ ਕਹਿਣਾ ਹੈ ਕਿ ਹਾਦਸਾ ਇੰਨਾ ਖ਼ਤਰਨਾਕ ਸੀ ਕਿ ਉਨ੍ਹਾਂ ਨੂੰ ਲੱਗਾ ਕਿ ਇਸ ਦੁਨੀਆ ‘ਚ ਉਨ੍ਹਾਂ ਦਾ ਸਮਾਂ ਖਤਮ ਹੋ ਗਿਆ ਹੈ। ਹਾਲਾਂਕਿ ਰਿਸ਼ਭ ਪੰਤ ਨੇ ਮੰਨਿਆ ਕਿ ਉਨ੍ਹਾਂ ਦੇ ਬਚਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕ੍ਰਿਕਟ ਦੇ ਮੈਦਾਨ ‘ਚ ਵਾਪਸੀ ਲਈ ਸਖਤ ਮਿਹਨਤ ਕਰਨੀ ਪਵੇਗੀ।

ਰਿਸ਼ਭ ਪੰਤ ਨੇ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਉਹ ਜਲਦੀ ਹੀ ਮੈਦਾਨ ‘ਤੇ ਵਾਪਸੀ ਲਈ ਤਿਆਰ ਹਨ। ਡਾਕਟਰਾਂ ਨੇ ਰਿਸ਼ਭ ਪੰਤ ਨੂੰ ਦੱਸਿਆ ਕਿ ਉਸਨੂੰ ਫੀਲਡ ਵਿੱਚ ਵਾਪਸ ਆਉਣ ਵਿੱਚ 16 ਤੋਂ 18 ਮਹੀਨੇ ਲੱਗ ਸਕਦੇ ਹਨ। ਰਿਸ਼ਭ ਪੰਤ ਨੇ ਕਿਹਾ, ਪਰ ਮੈਂ ਖੁਸ਼ਕਿਸਮਤ ਸੀ ਕਿਉਂਕਿ ਇਹ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੀ, ਮੈਂ ਸੋਚਿਆ ਕਿਸੇ ਨੇ ਮੇਰੀ ਜਾਨ ਬਚਾਈ ਹੈ। ਮੈਨੂੰ ਪਤਾ ਸੀ ਕਿ ਮੈਨੂੰ ਰਿਕਵਰੀ ਟਾਈਮ ਘਟਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ।

ਤੁਹਾਨੂੰ ਦੱਸ ਦੇਈਏ ਕਿ ਰਿਸ਼ਭ ਪੰਤ ਮਾਰਚ ‘ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਰਾਹੀਂ ਮੈਦਾਨ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ। ਦਿੱਲੀ ਕੈਪੀਟਲਸ ਨੇ ਸਪੱਸ਼ਟ ਕੀਤਾ ਹੈ ਕਿ ਰਿਸ਼ਭ ਪੰਤ IPL ਦੇ 17ਵੇਂ ਸੀਜ਼ਨ ‘ਚ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਹਾਲਾਂਕਿ ਰਿਸ਼ਭ ਪੰਤ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲ ਸਕਣਗੇ ਜਾਂ ਨਹੀਂ, ਇਸ ਦਾ ਜਵਾਬ ਅਜੇ ਨਹੀਂ ਦਿੱਤਾ ਗਿਆ ਹੈ। ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਟੈਸਟ ਸੀਰੀਜ਼ ‘ਚ ਰਿਸ਼ਭ ਪੰਤ ਦੀ ਕਮੀ ਖਲ ਰਹੀ ਹੈ। ਵਿਕਟਕੀਪਿੰਗ ਤੋਂ ਇਲਾਵਾ ਰਿਸ਼ਭ ਪੰਤ ਬੱਲੇ ਨਾਲ ਵੀ ਕਮਾਲ ਦਾ ਹੁਨਰ ਦਿਖਾਉਂਦੇ ਹਨ। ਪੰਤ ਦੀ ਗੈਰ-ਮੌਜੂਦਗੀ ਵਿੱਚ ਕੇਐਸ ਭਰਤ ਨੂੰ ਮੌਕਾ ਦਿੱਤਾ ਜਾ ਰਿਹਾ ਹੈ, ਪਰ ਭਰਤ ਪੰਤ ਦੀ ਬੱਲੇਬਾਜ਼ੀ ਦਾ ਮੁਕਾਬਲਾ ਨਹੀਂ ਕਰ ਪਾ ਰਹੇ ਹਨ।