ਕਿਮ ਜੋਂਗ ਉਨ ਜਾਂ ਜਾਰਜ ਸੋਰੋਸ ਦੇ ਨਾਲ ਡਿਨਰ ਦੇ ਸਵਾਲ ‘ਤੇ ਵਿਦੇਸ਼ ਮੰਤਰੀ ਦਾ ਜਵਾਬ ਸੁਣ ਕੇ ਸਾਰਿਆਂ ਦਾ ਹਾਸਾ ਨਿਕਲ ਗਿਆ

ਕਿਮ ਜੋਂਗ ਉਨ ਜਾਂ ਜਾਰਜ ਸੋਰੋਸ ਦੇ ਨਾਲ ਡਿਨਰ ਦੇ ਸਵਾਲ ‘ਤੇ ਵਿਦੇਸ਼ ਮੰਤਰੀ ਦਾ ਜਵਾਬ ਸੁਣ ਕੇ ਸਾਰਿਆਂ ਦਾ ਹਾਸਾ ਨਿਕਲ ਗਿਆ

ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, “ਇਸ ਸਮੇਂ ਨਵਰਾਤਰੀ ਚੱਲ ਰਹੇ ਹਨ । ਮੈਂ ਵਰਤ ਰੱਖਣਾ ਚਾਹਾਂਗਾ।” ਜਵਾਬ ਸੁਣ ਕੇ ਪ੍ਰੋਗਰਾਮ ‘ਚ ਮੌਜੂਦ ਲੋਕ ਹੱਸਣ ਲੱਗੇ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਹਰ ਮੁੱਦੇ ‘ਤੇ ਖੁਲ ਕੇ ਬੋਲਦੇ ਹਨ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੂੰ ਅਜਿਹਾ ਸਵਾਲ ਪੁੱਛਿਆ ਗਿਆ, ਜਿਸ ਦੀ ਚਰਚਾ ਸੋਸ਼ਲ ਮੀਡੀਆ ‘ਤੇ ਜ਼ੋਰ ਫੜ ਗਈ ਹੈ। ਦਰਅਸਲ, ਇੱਕ ਇਵੈਂਟ ਦੌਰਾਨ ਵਿਦੇਸ਼ ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਉਹ ਕਿਮ ਜੋਂਗ ਉਨ ਅਤੇ ਜਾਰਜ ਸੋਰੋਸ ਵਿਚਕਾਰ ਡਿਨਰ ਕਿਸ ਨਾਲ ਕਰਨਾ ਚਾਹੋਗੇ?

ਇਸ ਸਵਾਲ ‘ਤੇ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ ਕਿ ਲੋਕ ਹੱਸਣ ਅਤੇ ਤਾੜੀਆਂ ਮਾਰਨ ਲੱਗ ਪਏ। ਇਹ ਸਵਾਲ ਨਿਊਜ਼ ਏਜੰਸੀ ਏਐਨਆਈ ਦੇ ਪ੍ਰੋਗਰਾਮ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੁੱਛਿਆ ਗਿਆ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ, “ਇਸ ਸਮੇਂ ਨਵਰਾਤਰੀ ਚਲ ਰਹੇ ਹਨ। ਮੈਂ ਵਰਤ ਰੱਖਣਾ ਚਾਹਾਂਗਾ।” ਜਵਾਬ ਸੁਣ ਕੇ ਪ੍ਰੋਗਰਾਮ ‘ਚ ਮੌਜੂਦ ਲੋਕ ਹੱਸਣ ਲੱਗੇ। ਇਸ ਵੀਡੀਓ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਖੂਬ ਟਿੱਪਣੀਆਂ ਕਰ ਰਹੇ ਹਨ।

ਦਰਅਸਲ, ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਰਹੇ ਹਨ। ਕਈ ਮੌਕਿਆਂ ‘ਤੇ ਭਾਜਪਾ ਨੇ ਉਨ੍ਹਾਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ‘ਤੇ ਭਾਰਤੀ ਲੋਕਤੰਤਰ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਵਾਰ-ਵਾਰ ਕਾਂਗਰਸ ਪਾਰਟੀ ‘ਤੇ ਜਾਰਜ ਸੋਰੋਸ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ-ਉਨ ਦੀਆਂ ਪਰਮਾਣੂ ਖਾਹਿਸ਼ਾਂ ਚੰਗੀ ਤਰ੍ਹਾਂ ਜਾਣੀਆਂ ਜਾਂਦੀਆਂ ਹਨ। ਕਿਮ ਜੋਂਗ ਦੀ ਇਸ ਲਾਲਸਾ ਕਾਰਨ ਵਿਸ਼ਵ ਪੱਧਰ ‘ਤੇ ਤਣਾਅ ਵੀ ਬਣਿਆ ਰਹਿੰਦਾ ਹੈ।