‘ਟਾਈਗਰ-3’ ਦਾ ਗੀਤ ਰਿਲੀਜ਼ : ਸਲਮਾਨ-ਕੈਟਰੀਨਾ ਦੀ ਜ਼ਬਰਦਸਤ ਕੈਮਿਸਟਰੀ ਨੇ ਵਧਾਇਆ ਤਾਪਮਾਨ

‘ਟਾਈਗਰ-3’ ਦਾ ਗੀਤ ਰਿਲੀਜ਼ : ਸਲਮਾਨ-ਕੈਟਰੀਨਾ ਦੀ ਜ਼ਬਰਦਸਤ ਕੈਮਿਸਟਰੀ ਨੇ ਵਧਾਇਆ ਤਾਪਮਾਨ

ਇਸ ਗੀਤ ਨੂੰ ਗਾਇਕ ਅਰਿਜੀਤ ਸਿੰਘ ਨੇ ਗਾਇਆ ਹੈ ਅਤੇ ਉਹ ਵੀ ਸਲਮਾਨ ਖਾਨ ਲਈ। 12 ਸਾਲ ਪੁਰਾਣੀ ਦੁਸ਼ਮਣੀ ਭੁੱਲ ਕੇ ਅਰਿਜੀਤ ਅਤੇ ਸਲਮਾਨ ਦੋਸਤ ਬਣ ਗਏ ਹਨ।

ਸੁਪਰਸਟਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਸੁਪਰਹਿੱਟ ਜੋੜੀ ਨੇ ਇਕ ਵਾਰ ਫੇਰ ਹਲਚਲ ਮਚਾ ਦਿੱਤੀ ਹੈ। ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ‘ਟਾਈਗਰ 3’ ਦਾ ਪਹਿਲਾ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਦਾ ਨਾਮ ਲੇਕੇ ਪ੍ਰਭੂ ਕਾ ਨਾਮ ਹੈ, ਜਿਸ ਵਿੱਚ ਸਲਮਾਨ ਅਤੇ ਕੈਟਰੀਨਾ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਇਸ ਗੀਤ ਨਾਲ ਕਈ ਖਾਸ ਗੱਲਾਂ ਜੁੜੀਆਂ ਹੋਇਆ ਹਨ। ਸਭ ਤੋਂ ਪਹਿਲਾਂ ਇਸ ਗੀਤ ਨੂੰ ਗਾਇਕ ਅਰਿਜੀਤ ਸਿੰਘ ਨੇ ਗਾਇਆ ਹੈ ਅਤੇ ਉਹ ਵੀ ਸਲਮਾਨ ਖਾਨ ਲਈ। 12 ਸਾਲ ਪੁਰਾਣੀ ਦੁਸ਼ਮਣੀ ਭੁੱਲ ਕੇ ਅਰਿਜੀਤ ਅਤੇ ਸਲਮਾਨ ਦੋਸਤ ਬਣ ਗਏ ਹਨ। ਕੈਟਰੀਨਾ ਕੈਫ ਇੱਕ ਵਾਰ ਫਿਰ ਆਪਣੀ ਉਹ ਸੈਕਸੀ, ਗਲੈਮਰਸ ਅਤੇ ਹੌਟ ਲੁੱਕ ‘ਚ ਨਜ਼ਰ ਆ ਰਹੀ ਹੈ।

ਸਲਮਾਨ ਨਾਲ ਕੈਟਰੀਨਾ ਦੀ ਜ਼ਬਰਦਸਤ ਕੈਮਿਸਟਰੀ ਦੇਖ ਤੁਸੀਂ ਵੀ ਦੰਗ ਰਹਿ ਜਾਓਗੇ। ਫਿਲਮ ਦਾ ਪਹਿਲਾ ਗੀਤ ਲੈਕੇ ਪ੍ਰਭੂ ਕਾ ਨਾਮ ਇੱਕ ਪਾਰਟੀ ਗੀਤ ਹੈ, ਜਿਸਨੂੰ ਅਰਿਜੀਤ ਸਿੰਘ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਗਾਇਆ ਹੈ। ਗੀਤ ਦੇ ਨਾਲ-ਨਾਲ ਇਸਦਾ ਵੀਡੀਓ ਵੀ ਕਮਾਲ ਦਾ ਹੈ। ਗੀਤ ‘ਚ ਸਲਮਾਨ ਅਤੇ ਕੈਟਰੀਨਾ ਵੱਖ-ਵੱਖ ਲੁੱਕ ‘ਚ ਨਜ਼ਰ ਆ ਰਹੇ ਹਨ। ਦੋਵਾਂ ਦੀ ਬਾਂਡਿੰਗ ਅਤੇ ਰੋਮਾਂਸ ਕਮਾਲ ਦਾ ਹੈ।

ਕੈਟਰੀਨਾ ਹਰ ਲੁੱਕ ‘ਚ ਕਾਫੀ ਕੂਲ ਅਤੇ ਬੋਲਡ ਨਜ਼ਰ ਆ ਰਹੀ ਹੈ। ਕਿਤੇ ਉਸ ਦੇ ਲਟਕੇ-ਝਟਕੇ ਹਨ ਅਤੇ ਕਿਤੇ ਕੈਟ ਦਾ ਮਸ਼ਹੂਰ ਬੇਲੀ ਡਾਂਸ ਹੈ, ਜਦਕਿ ਸਲਮਾਨ ਖਾਨ ਆਪਣੇ ਕਾਤਲਾਨਾ ਅੰਦਾਜ਼ ਨਾਲ ਕੁੜੀਆਂ ਨੂੰ ਹੈਰਾਨ ਕਰ ਦੇਣਗੇ। ਕਾਫੀ ਸਮੇਂ ਬਾਅਦ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਇੱਕਠੇ ਨਜ਼ਰ ਆਈ ਹੈ।

ਸਲਮਾਨ ਨਾਲ ਕੈਟਰੀਨਾ ਦੇ ਪਹਿਰਾਵੇ, ਲੁੱਕ ਅਤੇ ਕੈਮਿਸਟਰੀ ਨੇ ਇੰਟਰਨੈੱਟ ‘ਤੇ ਤਾਪਮਾਨ ਵਧਾ ਦਿੱਤਾ ਹੈ। ਗੀਤ ਦੇ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕ ਵੀ ਕੈਟਰੀਨਾ ਦੇ ਸਟਾਈਲਿਸ਼ ਅੰਦਾਜ਼ ਦੀ ਤਾਰੀਫ ਕਰ ਰਹੇ ਹਨ। ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਫਿਲਮ ‘ਟਾਈਗਰ 3’ ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਫਿਲਮ ਵਿੱਚ ਇੱਕ ਦਿਲਚਸਪ ਕਾਰਕ ਇਮਰਾਨ ਹਾਸ਼ਮੀ ਹੈ, ਜੋ ਵਿਲੇਨ ਦੀ ਭੂਮਿਕਾ ਨਿਭਾ ਰਿਹਾ ਹੈ।