ਸ਼ਾਹੀਨ ਅਫਰੀਦੀ ਨੇ ਬੁਮਰਾਹ ਨੂੰ ਬੱਚੇ ਦੇ ਜਨਮ ‘ਤੇ ਦਿੱਤਾ ਤੋਹਫਾ, ਸ਼ਾਹੀਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸ਼ਾਹੀਨ ਅਫਰੀਦੀ ਨੇ ਬੁਮਰਾਹ ਨੂੰ ਬੱਚੇ ਦੇ ਜਨਮ ‘ਤੇ ਦਿੱਤਾ ਤੋਹਫਾ, ਸ਼ਾਹੀਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਸ਼ਾਹੀਨ ਅਫਰੀਦੀ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕੁਝ ਤੋਹਫੇ ਦਿੱਤੇ। ਅਫਰੀਦੀ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਐਕਸ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ।

ਭਾਰਤ ਬਨਾਮ ਪਾਕਿਸਤਾਨ ਮੈਚ ਦੇ ਦੌਰਾਨ, ਇੱਕ ਵਾਰ ਫਿਰ ਸਰਹੱਦ ਪਾਰ ਦੇ ਖਿਡਾਰੀਆਂ ਨੇ ਇੱਕ ਖੂਬਸੂਰਤ ਸੰਦੇਸ਼ ਦਿੱਤਾ ਹੈ। ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਪਿਤਾ ਬਣਨ ‘ਤੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਤੋਹਫਾ ਲੈ ਕੇ ਆਏ ਸਨ। ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਇਸ ਖਾਸ ਮੌਕੇ ‘ਤੇ ਉਹ ਆਪਣੀ ਪਤਨੀ ਸੰਜਨਾ ਗਣੇਸ਼ਨ ਨਾਲ ਸਮਾਂ ਬਿਤਾਉਣਾ ਚਾਹੁੰਦੇ ਸਨ, ਇਸ ਲਈ ਉਹ ਭਾਰਤ ਪਰਤ ਆਏ ਸਨ।

ਜਸਪ੍ਰੀਤ ਬੁਮਰਾਹ ਨੇਪਾਲ ਦੇ ਮੈਚ ‘ਚ ਨਹੀਂ ਖੇਡਿਆ, ਪਰ ਪਾਕਿਸਤਾਨ ਦੇ ਖਿਲਾਫ ਚਾਰਜ ਸੰਭਾਲਣ ਲਈ ਵਾਪਸ ਪਰਤਿਆ। ਜਦੋਂ ਪਾਕਿਸਤਾਨ ਦੇ ਖਿਲਾਫ ਮੈਚ ਮੀਂਹ ਕਾਰਨ ਰਿਜ਼ਰਵ ਡੇਅ ਵਿੱਚ ਤਬਦੀਲ ਕੀਤਾ ਗਿਆ ਤਾਂ ਸ਼ਾਹੀਨ ਅਫਰੀਦੀ ਨੇ ਬੁਮਰਾਹ ਨੂੰ ਤੋਹਫਾ ਦਿੱਤਾ। ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ x.com ‘ਤੇ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ, ਅਫਰੀਦੀ ਨੂੰ ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਬੁਮਰਾਹ ਨੂੰ ਤੋਹਫ਼ਾ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਉਨ੍ਹਾਂ ਨੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕੁਝ ਤੋਹਫੇ ਦਿੱਤੇ। ਅਫਰੀਦੀ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਐਕਸ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ। ਸ਼ਾਹੀਨ ਨੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ- ਪਿਆਰ ਅਤੇ ਸ਼ਾਂਤੀ। ਜਸਪ੍ਰੀਤ ਬੁਮਰਾਹ ਅਤੇ ਉਸਦੇ ਪਰਿਵਾਰ ਨੂੰ ਨਵੇਂ ਮਹਿਮਾਨ ਦੇ ਜਨਮ ‘ਤੇ ਵਧਾਈਆਂ। ਸਾਰੇ ਪਰਿਵਾਰ ਲਈ ਅਰਦਾਸ।

ਸ਼ਾਹੀਨ ਅਫਰੀਦੀ ਨੇ ਕਿਹਾ ਕਿ ਅਸੀਂ ਮੈਦਾਨ ‘ਤੇ ਲੜਦੇ ਹਾਂ, ਮੈਦਾਨ ਤੋਂ ਬਾਹਰ ਅਸੀਂ ਸਿਰਫ਼ ਇਨਸਾਨ ਹਾਂ। ਜਵਾਬ ‘ਚ ਬੁਮਰਾਹ ਨੇ ਸ਼ਾਹੀਨ ਦੀ ਤਾਰੀਫ ਕਰਦੇ ਹੋਏ ਕਿਹਾ- ਖੂਬਸੂਰਤ ਇਸ਼ਾਰੇ, ਮੈਂ ਅਤੇ ਮੇਰਾ ਪਰਿਵਾਰ ਇਸ ਪਿਆਰ ਲਈ ਤੁਹਾਡੇ ਸ਼ੁਕਰਗੁਜਾਰ ਹਾਂ। ਹਮੇਸ਼ਾ ਸ਼ੁਭਕਾਮਨਾਵਾਂ।

ਇਸ ‘ਤੇ ਪਾਕਿਸਤਾਨੀ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆ ਮਿਲ ਰਹੀ ਹੈ। ਬੁਮਰਾਹ ਦੇ ਜਵਾਬ ਤੋਂ ਹਰ ਕੋਈ ਖੁਸ਼ ਹੈ। ਸ਼ਾਹੀਨ ਦੇ ਟਵੀਟ ਨੂੰ 50,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ, ਜਦਕਿ ਬੁਮਰਾਹ ਦੇ ਜਵਾਬ ਨੂੰ ਅੱਧੇ ਘੰਟੇ ਵਿੱਚ 20,000 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਸ਼ਾਹੀਨ ਨੇ ਬੁਮਰਾਹ ਨੂੰ ਪਿਤਾ ਬਣਨ ਦੀ ਵਧਾਈ ਦਿੱਤੀ। ਉਸ ਨੇ ਕਿਹਾ, “ਭਾਈ, ਬਹੁਤ-ਬਹੁਤ ਵਧਾਈਆਂ। ਨਵੇਂ ਰਾਜਕੁਮਾਰ ਲਈ ਇਹ ਇੱਕ ਛੋਟਾ ਜਿਹਾ ਤੋਹਫ਼ਾ ਹੈ। ਪ੍ਰਮਾਤਮਾ ਉਸ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਉਹ ਨਵਾਂ ਬੁਮਰਾਹ ਬਣੇ। ਬੁਮਰਾਹ ਨੇ ਇਸ ਲਈ ਸ਼ਾਹੀਨ ਦਾ ਧੰਨਵਾਦ ਕੀਤਾ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।