- ਅੰਤਰਰਾਸ਼ਟਰੀ
- No Comment
ਬੰਗਲਾਦੇਸ਼ ਪੀਐਮ ਸ਼ੇਖ ਹਸੀਨਾ ਦੇਸ਼ ਛੱਡ ਕੇ ਭੱਜੀ, ਬ੍ਰਿਟਿਸ਼ ਸਰਕਾਰ ਨੇ ਅਜੇ ਤੱਕ ਸ਼ਰਣ ਦੇਣ ਨੂੰ ਨਹੀਂ ਦਿੱਤੀ ਹਰੀ ਝੰਡੀ
ਭਾਰਤ ਬੰਗਲਾਦੇਸ਼ ਦੇ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਸੰਸਦ ‘ਚ ਬਿਆਨ ਦੇ ਸਕਦੇ ਹਨ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਪੀਐਮ ਮੋਦੀ ਨੇ ਸੀਸੀਐਸ ਦੀ ਮੀਟਿੰਗ ਕੀਤੀ। ਗੁਆਂਢੀ ਦੇਸ਼ ‘ਚ ਤਖਤਾਪਲਟ ਤੋਂ ਬਾਅਦ ਬੰਗਲਾਦੇਸ਼ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।
ਬੰਗਲਾਦੇਸ਼ ਹਿੰਸਕ ਅੰਦੋਲਨ ਨੂੰ ਵੇਖਦੇ ਹੋਏ ਬੰਗਲਾਦੇਸ਼ ਦੀ ਪੀਐਮ ਸ਼ੇਖ ਹਸੀਨਾ ਦੇਸ਼ ਛੱਡ ਕੇ ਭੱਜ ਗਈ ਹੈ। ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਪਹੁੰਚ ਗਈ ਹੈ। ਸ਼ੇਖ ਹਸੀਨਾ ਨੇ ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਬੇਸ ‘ਤੇ NSA ਮੁਖੀ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਸ਼ੇਖ ਹਸੀਨਾ ਇਸ ਸਮੇਂ ਦਿੱਲੀ ਨੇੜੇ ਹਿੰਡਨ ਏਅਰਫੋਰਸ ਦੇ ਸੁਰੱਖਿਅਤ ਘਰ ਵਿੱਚ ਮੌਜੂਦ ਹੈ। ਸੂਤਰਾਂ ਮੁਤਾਬਕ ਸ਼ੇਖ ਹਸੀਨਾ ਦਾ ਲੰਡਨ ਦਾ ਦੌਰਾ ਤੈਅ ਹੈ, ਫਿਲਹਾਲ ਬ੍ਰਿਟੇਨ ਨੇ ਸ਼ੇਖ ਹਸੀਨਾ ਨੂੰ ਸ਼ਰਣ ਦੇਣ ਦੇ ਮੁੱਦੇ ‘ਤੇ ਚੁੱਪੀ ਧਾਰ ਰੱਖੀ ਹੈ। ਲੰਡਨ ਆਉਣ ਲਈ ਹਰੀ ਝੰਡੀ ਨਹੀਂ ਦਿੱਤੀ ਗਈ ਹੈ।
ਇਸਦੇ ਨਾਲ ਹੀ ਭਾਰਤ ਬੰਗਲਾਦੇਸ਼ ਦੇ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਜ ਸੰਸਦ ‘ਚ ਬਿਆਨ ਦੇ ਸਕਦੇ ਹਨ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਪੀਐਮ ਮੋਦੀ ਨੇ ਸੀਸੀਐਸ ਦੀ ਮੀਟਿੰਗ ਕੀਤੀ। ਇਸ ਬੈਠਕ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ NSA ਮੁਖੀ ਅਜੀਤ ਡੋਭਾਲ ਵੀ ਮੌਜੂਦ ਸਨ। ਗੁਆਂਢੀ ਦੇਸ਼ ‘ਚ ਤਖਤਾਪਲਟ ਤੋਂ ਬਾਅਦ ਬੰਗਲਾਦੇਸ਼ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ।
ਸ਼ੇਖ ਹਸੀਨਾ ਦੇ ਅਸਤੀਫਾ ਦੇਣ ਅਤੇ ਬੰਗਲਾਦੇਸ਼ ਛੱਡਣ ਤੋਂ ਬਾਅਦ, ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸੋਮਵਾਰ ਨੂੰ ਕਿਹਾ ਕਿ ਅੰਤਰਿਮ ਸਰਕਾਰ ਤੁਰੰਤ ਪ੍ਰਭਾਵ ਨਾਲ ਚਾਰਜ ਸੰਭਾਲੇਗੀ। ਉਨ੍ਹਾਂ ਨੇ ਨਾਗਰਿਕਾਂ ਨੂੰ ਫੌਜ ‘ਤੇ ਭਰੋਸਾ ਬਣਾਈ ਰੱਖਣ ਲਈ ਵੀ ਕਿਹਾ ਹੈ। ਫੌਜ ਮੁਖੀ ਜ਼ਮਾਨ ਨੇ ਕਿਹਾ, ‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਥੋੜਾ ਸਬਰ ਰੱਖੋ, ਸਾਨੂੰ ਕੁਝ ਸਮਾਂ ਦਿਓ ਅਤੇ ਅਸੀਂ ਮਿਲ ਕੇ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਵਾਂਗੇ। ਹਿੰਸਾ ਦੇ ਰਾਹ ਤੇ ਨਾ ਮੁੜੋ ਅਤੇ ਸ਼ਾਂਤਮਈ ਤਰੀਕੇ ਅਪਣਾਓ।