ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੌਰ ਨੇ ਪਹਿਲੀ ਪੋਸਟ ਪਾ ਕੀਤਾ ਭਾਵੁਕ

ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਮਾਤਾ ਚਰਨ ਕੌਰ ਨੇ ਪਹਿਲੀ ਪੋਸਟ ਪਾ ਕੀਤਾ ਭਾਵੁਕ

ਮਾਤਾ ਚਰਨ ਕੌਰ ਨੇ ਲਿਖਿਆ ਕਿ ਪੁੱਤਰ, ਮੈਂ ਅਤੇ ਤੁਹਾਡੇ ਪਿਤਾ ਜੀ ਅਰਦਾਸ ਕਰਦੇ ਹਾਂ ਕਿ ਰੱਬ ਤੁਹਾਡੇ ਵੀਰ ਨੂੰ ਤੁਹਾਡੇ ਵਰਗੀ ਨਿਡਰਤਾ, ਧੀਰਜ, ਸਫਲਤਾ, ਨੇਕੀ, ਨਿਮਰਤਾ ਬਖਸ਼ੇ, ਘਰ ਵਾਪਸ ਆਉਣ ਲਈ ਤੁਹਾਡਾ ਧੰਨਵਾਦ ਪੁੱਤਰ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਇਕ ਬੇਟੇ ਨੂੰ ਜਨਮ ਦਿਤਾ ਹੈ, ਜਿਸਤੋ ਬਾਅਦ ਪੂਰੇ ਮੂਸੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਇੱਕ ਵਾਰ ਫਿਰ ਖੁਸ਼ੀ ਨੇ ਦਸਤਕ ਦਿੱਤੀ ਹੈ। ਦਰਅਸਲ ਹਾਲ ਹੀ ‘ਚ ਸਿੱਧੂ ਦਾ ਘਰ ਛੋਟੇ ਬੱਚੇ ਦੇ ਹਾਸੇ ਨਾਲ ਗੂੰਜ ਉੱਠਿਆ।

ਇਹ ਖੁਸ਼ਖਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਹੈ। ਮਾਂ ਚਰਨ ਕੌਰ ਨੇ ਵੀ ਪੁੱਤਰ ਦੇ ਜਨਮ ਤੋਂ ਬਾਅਦ ਆਪਣੀ ਪਹਿਲੀ ਪੋਸਟ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਮਾਤਾ ਚਰਨ ਕੌਰ ਨੇ ਪੋਸਟ ‘ਚ ਲਿਖਿਆ, ”ਬੇਟਾ, ਮੈਂ ਇਕ ਸਾਲ 10 ਮਹੀਨਿਆਂ ਬਾਅਦ ਤੈਨੂੰ ਫਿਰ ਦੇਖਿਆ। ਮੈਂ ਆਪਣੇ ਛੋਟੇ ਬੇਟੇ ਦਾ ਤੇਰੀ ਛਾਂ ‘ਚ ਸੁਆਗਤ ਕਰਦੀ ਹਾਂ, ਬੇਟਾ, ਮੈਂ ਉਸ ਰੱਬ ਦੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਇਕ ਵਾਰ ਫਿਰ ਤੋਂ ਤੇਰੀ ਆਤਮਾ ਸੌਂਪਣ ਦਾ ਹੁਕਮ ਦਿੱਤਾ।

ਮਾਤਾ ਚਰਨ ਕੌਰ ਨੇ ਲਿਖਿਆ ਕਿ ਪੁੱਤਰ, ਮੈਂ ਅਤੇ ਤੁਹਾਡੇ ਪਿਤਾ ਜੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਵਰਗੀ ਨਿਡਰਤਾ, ਧੀਰਜ, ਸਫਲਤਾ, ਨੇਕੀ, ਨਿਮਰਤਾ ਬਖਸ਼ੇ, ਘਰ ਵਾਪਸ ਆਉਣ ਲਈ ਤੁਹਾਡਾ ਧੰਨਵਾਦ ਪੁੱਤਰ। ਦੂਜੇ ਪਾਸੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਇਸ ਖੁਸ਼ੀ ਦੇ ਪਲ ਵਿੱਚ ਪਿਤਾ ਬਲਕੌਰ ਸਿੰਘ ਆਪਣੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਆਉਣ ‘ਤੇ ਦੁਨੀਆ ਜਸ਼ਨ ਮਨਾ ਰਹੀ ਹੈ। ਸਿੱਧੂ ਦੇ ਪਿਤਾ ਨੇ ਕਿਹਾ ਕਿ ਉਸ ਲਈ ਅਰਦਾਸ ਕਰਨ ਵਾਲੇ ਕਰੋੜਾਂ ਪ੍ਰਸ਼ੰਸਕਾਂ ਅਤੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਜਦੋਂ ਬੱਚੇ ਦਾ ਨਾਮ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸ਼ੁਭਦੀਪ ਹੈ।