ਸੀਐੱਮ ਮਾਨ ਦੋ ਵਾਰ ਜਨਤਕ ਤੌਰ ‘ਤੇ ਮੇਰੇ ਪਿਤਾ ਬਾਰੇ ਬੇਬੁਨਿਆਦ ਬਿਆਨ ਦੇ ਚੁੱਕੇ ਹਨ, ਮੈਂ ਸੀਐੱਮ ਮਾਨ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ : ਸੁਨੀਲ ਜਾਖੜ

ਸੀਐੱਮ ਮਾਨ ਦੋ ਵਾਰ ਜਨਤਕ ਤੌਰ ‘ਤੇ ਮੇਰੇ ਪਿਤਾ ਬਾਰੇ ਬੇਬੁਨਿਆਦ ਬਿਆਨ ਦੇ ਚੁੱਕੇ ਹਨ, ਮੈਂ ਸੀਐੱਮ ਮਾਨ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ : ਸੁਨੀਲ ਜਾਖੜ

ਸੁਨੀਲ ਜਾਖੜ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਲੋਕ ਸਭਾ ਸਪੀਕਰ ਸਨ, ਇਸ ਲਈ ਉਹ ਅਜਿਹੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਮੇਡੀਅਨ ਨੇ ਇਹ ਗੱਲ ਕਹੀ ਹੁੰਦੀ ਤਾਂ ਉਹ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ, ਪਰ ਇਹ ਗੱਲ ਮੁੱਖ ਮੰਤਰੀ ਵਰਗੇ ਜ਼ਿੰਮੇਵਾਰ ਅਹੁਦੇ ’ਤੇ ਕਾਬਜ਼ ਵਿਅਕਤੀ ਨੇ ਕਹੀ ਹੈ।

ਸੀਐੱਮ ਭਗਵੰਤ ਮਾਨ ਵਲੋਂ SYL ਦੇ ਮੁੱਦੇ ‘ਤੇ ਰੱਖੀ ਗਈ ਬਹਿਸ ਵਿਚ ਪੰਜਾਬ ਦਾ ਕੋਈ ਵੀ ਰਾਜਨੀਤਿਕ ਦਲ ਸ਼ਾਮਿਲ ਨਹੀਂ ਹੋਇਆ ਸੀ। ਹੁਣ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਪਿਤਾ ਮਰਹੂਮ ਬਲਰਾਮ ਜਾਖੜ ਬਾਰੇ ਦਿੱਤੇ ਬਿਆਨਾਂ ਲਈ ਮੁਆਫੀ ਮੰਗਣ ਲਈ ਕਿਹਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਉਸਦੇ ਪਿਤਾ ਬਾਰੇ ਦੋ ਵਾਰ ਜਨਤਕ ਤੌਰ ‘ਤੇ ਬੇਬੁਨਿਆਦ ਅਤੇ ਝੂਠੇ ਬਿਆਨ ਦੇ ਚੁੱਕੇ ਹਨ, ਪਰ ਹੁਣ ਤੱਕ ਮੁੱਖ ਮੰਤਰੀ ਨੇ ਮੁਆਫੀ ਨਹੀਂ ਮੰਗੀ, ਇਸ ਲਈ ਉਹ ਜਲਦ ਹੀ ਉਨ੍ਹਾਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ। ਚੇਤੇ ਰਹੇ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਜਦੋਂ ਇੰਦਰਾ ਗਾਂਧੀ 1982 ਵਿੱਚ ਪਟਿਆਲਾ ਜ਼ਿਲ੍ਹੇ ਦੇ ਕਪੂਰੀ ਵਿੱਚ ਐਸਵਾਈਐਲ ਨਹਿਰ ਦੀ ਖੁਦਾਈ ਦੀ ਰਸਮੀ ਸ਼ੁਰੂਆਤ ਕਰਨ ਆਈ ਸੀ ਤਾਂ ਬਲਰਾਮ ਜਾਖੜ ਵੀ ਉਨ੍ਹਾਂ ਦੇ ਨਾਲ ਹੋਰਨਾਂ ਆਗੂਆਂ ਨਾਲ ਮੌਜੂਦ ਸਨ।

ਜਾਖੜ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਬਲਰਾਮ ਜਾਖੜ ਲੋਕ ਸਭਾ ਸਪੀਕਰ ਸਨ, ਇਸ ਲਈ ਉਹ ਅਜਿਹੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਗਏ ਸਨ। ਮਾਨ ਵਿਰੁੱਧ ਕੇਸ ਦਰਜ ਕਰਵਾਉਣ ਲਈ ਜਾਖੜ ਸੀਨੀਅਰ ਵਕੀਲਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਮੇਡੀਅਨ ਨੇ ਇਹ ਗੱਲ ਕਹੀ ਹੁੰਦੀ ਤਾਂ ਉਹ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ, ਪਰ ਇਹ ਗੱਲ ਮੁੱਖ ਮੰਤਰੀ ਵਰਗੇ ਜ਼ਿੰਮੇਵਾਰ ਅਹੁਦੇ ’ਤੇ ਕਾਬਜ਼ ਵਿਅਕਤੀ ਨੇ ਕਹੀ ਹੈ।

ਜਾਖੜ ਨੇ ਕਿਹਾ ਕਿ ਭਗਵੰਤ ਮਾਨ ਦੇ ਜਨਮ ਤੋਂ ਕਰੀਬ 10-12 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਵੀ ਇਸੇ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਬਣੇ ਸਨ। ਉਨ੍ਹਾਂ ਦੇ ਪਿਤਾ ਨੇ ਹਮੇਸ਼ਾ ਸਾਫ਼-ਸੁਥਰੀ ਰਾਜਨੀਤੀ ਕੀਤੀ, ਮਾਨ ਨੂੰ ਆਪਣੀ ਸਸਤੀ ਰਾਜਨੀਤੀ ਲਈ ਅਜਿਹੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਖਾਸ ਤੌਰ ‘ਤੇ ਜਦੋਂ ਉਹ ਵਿਅਕਤੀ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਇਸ ਦੁਨੀਆ ਵਿਚ ਨਹੀਂ ਹੈ। ਪਰਾਲੀ ਸਾੜਨ ਦੇ ਵਿਵਾਦਤ ਮੁੱਦੇ ਬਾਰੇ ਜਾਖੜ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਮਿਲੀ ਫਟਕਾਰ ਮੌਕੇ ਪੰਜਾਬ ਸਰਕਾਰ ਦੀ ਚੁੱਪ ਇਸ ਮਾਮਲੇ ਵਿੱਚ ਕਈ ਸਵਾਲ ਖੜ੍ਹੇ ਕਰਦੀ ਹੈ।