ਵ੍ਹਾਈਟ ਹਾਊਸ ‘ਚ ਦੀਵਾਲੀ ਦਾ ਜਸ਼ਨ, ਸੁਨੀਤਾ ਵਿਲੀਅਮਸ ਨੇ ਪੁਲਾੜ ਤੋਂ ਦਿੱਤੀ ਦੀਵਾਲੀ ਦੀ ਵਧਾਈ

ਵ੍ਹਾਈਟ ਹਾਊਸ ‘ਚ ਦੀਵਾਲੀ ਦਾ ਜਸ਼ਨ, ਸੁਨੀਤਾ ਵਿਲੀਅਮਸ ਨੇ ਪੁਲਾੜ ਤੋਂ ਦਿੱਤੀ ਦੀਵਾਲੀ ਦੀ ਵਧਾਈ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਕਿਹਾ ਕਿ ਇਸ ਸਾਲ ਉਸਨੂੰ ਧਰਤੀ ਤੋਂ 260 ਮੀਲ ਦੀ ਉਚਾਈ ਤੋਂ ਦੀਵਾਲੀ ਮਨਾਉਣ ਦਾ ਅਨੋਖਾ ਮੌਕਾ ਮਿਲਿਆ ਹੈ।

ਦੀਵਾਲੀ ਦਾ ਤਿਓਹਾਰ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਲਗਭਗ ਪੰਜ ਮਹੀਨਿਆਂ ਤੋਂ ਪੁਲਾੜ ਵਿੱਚ ਹੈ। ਉਸਨੇ ਸੰਯੁਕਤ ਰਾਜ ਅਮਰੀਕਾ (ਯੂਐਸਏ) ਅਤੇ ਦੁਨੀਆ ਭਰ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਵਾਲਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ ਭਾਰਤੀ ਮੂਲ ਦੀ ਪੁਲਾੜ ਯਾਤਰੀ ਨੇ ਕਿਹਾ ਕਿ ਇਸ ਸਾਲ ਉਸ ਨੂੰ ਧਰਤੀ ਤੋਂ 260 ਮੀਲ ਦੀ ਉਚਾਈ ਤੋਂ ਦੀਵਾਲੀ ਮਨਾਉਣ ਦਾ ਅਨੋਖਾ ਮੌਕਾ ਮਿਲਿਆ ਹੈ। ਸੁਨੀਤਾ ਵਿਲੀਅਮਜ਼ ਨੇ ਵੀਡੀਓ ਸੰਦੇਸ਼ ‘ਚ ਕਿਹਾ, ‘ਆਈਐੱਸਐੱਸ ਵੱਲੋਂ ਸ਼ੁੱਭਕਾਮਨਾਵਾਂ। ਮੈਂ ਵ੍ਹਾਈਟ ਹਾਊਸ ਅਤੇ ਦੁਨੀਆ ਭਰ ਵਿੱਚ ਅੱਜ ਦੀਵਾਲੀ ਦਾ ਤਿਓਹਾਰ ਮਨਾ ਰਹੇ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਹਾਂ। ਵਿਲੀਅਮਜ਼ ਨੇ ਤਿਉਹਾਰ ਦੇ ਉਮੀਦ ਅਤੇ ਨਵੀਨੀਕਰਨ ਦੇ ਸੰਦੇਸ਼ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੀਵਾਲੀ ਖੁਸ਼ੀ ਦਾ ਸਮਾਂ ਹੈ, ਕਿਉਂਕਿ ਸੰਸਾਰ ਵਿੱਚ ਚੰਗਿਆਈ ਦਾ ਬੋਲਬਾਲਾ ਹੈ।

ਵਿਲੀਅਮਜ਼ ਨੇ ਦੀਵਾਲੀ ਦੇ ਤਿਉਹਾਰਾਂ ਵਿੱਚ ਹਿੱਸਾ ਲੈਣ ਅਤੇ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਵੀ ਧੰਨਵਾਦ ਕੀਤਾ। ਸੁਨੀਤਾ ਵਿਲੀਅਮਸ ਦਾ ਇਹ ਵੀਡੀਓ ਸੰਦੇਸ਼ ਕਾਫੀ ਦਿਲ ਨੂੰ ਛੂਹਣ ਵਾਲਾ ਹੈ। ਇਹ ਗੱਲ ਵ੍ਹਾਈਟ ਹਾਊਸ ‘ਚ ਆਯੋਜਿਤ ਇਕ ਵਿਸ਼ੇਸ਼ ਦੀਵਾਲੀ ਦੇ ਜਸ਼ਨ ਦੌਰਾਨ ਸਾਹਮਣੇ ਆਈ ਹੈ। ਇਸ ਸਮਾਰੋਹ ਵਿੱਚ ਰਾਸ਼ਟਰਪਤੀ ਬਿਡੇਨ ਸਮੇਤ ਭਾਰਤੀ ਮੂਲ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ। ਵ੍ਹਾਈਟ ਹਾਊਸ ‘ਚ ਦੀਵਾਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ।