ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਮਾਮਲੇ ‘ਚ ਫਸੀ, ਵਕੀਲਾਂ ਦੀ ਮੰਗ ਅੱਠ ਸਾਲ ਦੀ ਹੋਵੇ ਸਜ਼ਾ

ਪੌਪ ਗਾਇਕਾ ਸ਼ਕੀਰਾ ਟੈਕਸ ਧੋਖਾਧੜੀ ਦੇ ਮਾਮਲੇ ‘ਚ ਫਸੀ, ਵਕੀਲਾਂ ਦੀ ਮੰਗ ਅੱਠ ਸਾਲ ਦੀ ਹੋਵੇ ਸਜ਼ਾ

ਗਾਇਕਾ ਸ਼ਕੀਰਾ ਦੇ ਖਿਲਾਫ ਕਥਿਤ ਟੈਕਸ ਚੋਰੀ ਦਾ ਮਾਮਲਾ ਪਹਿਲੀ ਵਾਰ 2018 ਵਿੱਚ ਚਰਚਾ ਵਿੱਚ ਆਇਆ ਸੀ। ਉਸ ਸਮੇਂ, ਸਪੈਨਿਸ਼ ਵਕੀਲਾਂ ਨੇ ਸ਼ਕੀਰਾ ‘ਤੇ 2012 ਤੋਂ 2014 ਦਰਮਿਆਨ ਕਮਾਈ ਕੀਤੀ ਆਮਦਨ ‘ਤੇ 14.5 ਮਿਲੀਅਨ ਯੂਰੋ ($15.5 ਮਿਲੀਅਨ) ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ।

ਪੌਪ ਗਾਇਕਾ ਸ਼ਕੀਰਾ ਦੇ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਹਨ। ਕੋਲੰਬੀਆ ਦੀ ਪੌਪ ਗਾਇਕਾ ਸ਼ਕੀਰਾ ਮੁਸ਼ਕਿਲ ‘ਚ ਘਿਰਦੀ ਨਜ਼ਰ ਆ ਰਹੀ ਹੈ। ਸ਼ਕੀਰਾ ‘ਤੇ ਟੈਕਸ ਧੋਖਾਧੜੀ ਦੇ ਮਾਮਲੇ ‘ਚ ਬਾਰਸੀਲੋਨਾ ‘ਚ ਸੁਣਵਾਈ ਹੋਵੇਗੀ। ਸਪੇਨ ਦੇ ਵਕੀਲ ਗ੍ਰੈਮੀ ਜੇਤੂ ਗਾਇਕਾ ਸ਼ਕੀਰਾ ਲਈ ਅੱਠ ਸਾਲ ਤੋਂ ਵੱਧ ਦੀ ਸਜ਼ਾ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਨੇ 46 ਸਾਲਾ ਗਾਇਕਾ ‘ਤੇ 2012 ਅਤੇ 2014 ਦੇ ਵਿਚਕਾਰ ਕਮਾਈ ਕੀਤੀ ਆਮਦਨ ਵਿੱਚ 14.5 ਮਿਲੀਅਨ ਯੂਰੋ ($15.7 ਮਿਲੀਅਨ) ਦੀ ਸਪੈਨਿਸ਼ ਰਾਜ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ, ਗਾਇਕਾ ਨੇ ਇਨ੍ਹਾਂ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ 2015 ਵਿੱਚ ਹੀ ਪੂਰੀ ਤਰ੍ਹਾਂ ਸਪੇਨ ਵਿੱਚ ਰਹਿਣ ਲਈ ਗਈ ਸੀ। ਗਾਇਕਾ ਸ਼ਕੀਰਾ ਦੇ ਖਿਲਾਫ ਕਥਿਤ ਟੈਕਸ ਚੋਰੀ ਦਾ ਮਾਮਲਾ ਪਹਿਲੀ ਵਾਰ 2018 ਵਿੱਚ ਚਰਚਾ ਵਿੱਚ ਆਇਆ ਸੀ। ਉਸ ਸਮੇਂ, ਸਪੈਨਿਸ਼ ਵਕੀਲਾਂ ਨੇ ਸ਼ਕੀਰਾ ‘ਤੇ 2012 ਤੋਂ 2014 ਦਰਮਿਆਨ ਕਮਾਈ ਕੀਤੀ ਆਮਦਨ ‘ਤੇ 14.5 ਮਿਲੀਅਨ ਯੂਰੋ ($15.5 ਮਿਲੀਅਨ) ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ।

ਇਸਤਗਾਸਾ ਪੱਖ ਮੁਤਾਬਕ 2012-14 ਦੌਰਾਨ ਗ੍ਰੈਮੀ ਅਵਾਰਡ ਜੇਤੂ ਸ਼ਕੀਰਾ ਨੇ ਆਪਣਾ ਅੱਧੇ ਤੋਂ ਵੱਧ ਸਮਾਂ ਸਪੇਨ ਵਿੱਚ ਬਿਤਾਇਆ। ਇਸ ਲਈ ਉਨ੍ਹਾਂ ਨੂੰ ਉਥੇ ਟੈਕਸ ਜਮ੍ਹਾ ਕਰਵਾਉਣਾ ਚਾਹੀਦਾ ਸੀ। ਵਕੀਲਾਂ ਦਾ ਦਾਅਵਾ ਹੈ ਕਿ ਸ਼ਕੀਰਾ ਨੇ ਸਪੇਨ ਵਿੱਚ ਟੈਕਸ ਅਦਾ ਕਰਨ ਤੋਂ ਬਚਣ ਲਈ ਟੈਕਸ ਹੈਵਨਜ਼ ਵਿੱਚ ਸਥਿਤ ਕੰਪਨੀਆਂ ਦੇ ਇੱਕ ਸਮੂਹ ਦੀ ਵਰਤੋਂ ਕੀਤੀ। ਇਸਤਗਾਸਾ ਸ਼ਕੀਰਾ ਲਈ ਅੱਠ ਸਾਲ ਅਤੇ ਦੋ ਮਹੀਨਿਆਂ ਦੀ ਕੈਦ ਅਤੇ ਲਗਭਗ 24 ਮਿਲੀਅਨ ਯੂਰੋ (24 ਮਿਲੀਅਨ ਡਾਲਰ) ਦੇ ਜੁਰਮਾਨੇ ਦੀ ਮੰਗ ਕਰ ਰਹੇ ਹਨ।

ਸ਼ਕੀਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ 2014 ਤੱਕ, ਉਹ ਖਾਨਾਬਦੋਸ਼ ਜੀਵਨ ਬਤੀਤ ਕਰ ਰਹੀ ਸੀ ਅਤੇ ਅੰਤਰਰਾਸ਼ਟਰੀ ਦੌਰਿਆਂ ਤੋਂ ਆਪਣਾ ਜ਼ਿਆਦਾਤਰ ਪੈਸਾ ਕਮਾ ਰਹੀ ਸੀ, ਅਤੇ ਜਨਵਰੀ 2015 ਵਿੱਚ ਉਹ ਆਪਣੇ ਦੂਜੇ ਪੁੱਤਰ ਦੇ ਜਨਮ ਤੋਂ ਠੀਕ ਪਹਿਲਾਂ, ਪੱਕੇ ਤੌਰ ‘ਤੇ ਬਾਰਸੀਲੋਨਾ ਚਲੀ ਗਈ ਸੀ। ਗਾਇਕਾ ਨੇ 2022 ਵਿੱਚ ਐਲੇ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਇੱਕ ਇੰਟਰਵਿਊ ਵਿੱਚ ਕਿਹਾ, ‘ਮੈਂ ਮੁਕੱਦਮਾ ਦਾਇਰ ਕੀਤੇ ਜਾਣ ਤੋਂ ਪਹਿਲਾਂ ਹੀ ਉਹ ਸਾਰਾ ਟੈਕਸ ਅਦਾ ਕਰ ਦਿੱਤਾ ਸੀ, ਜੋ ਉਨ੍ਹਾਂ ਨੇ ਦਾਅਵਾ ਕੀਤਾ ਸੀ ਅਤੇ ਬਕਾਇਆ ਸੀ। ਇਸ ਲਈ ਅੱਜ ਤੱਕ ਮੈਂ ਉਸਦੀ ਕੁਝ ਵੀ ਦੇਣਦਾਰ ਨਹੀਂ ਹਾਂ। ਤੁਹਾਨੂੰ ਦੱਸ ਦੇਈਏ ਕਿ ਬਾਰਸੀਲੋਨਾ ਦੀ ਅਦਾਲਤ ਵਿੱਚ ਉਸ ਦਾ ਹਾਈ-ਪ੍ਰੋਫਾਈਲ ਕੇਸ ਸ਼ੁਰੂ ਹੋ ਚੁੱਕਾ ਹੈ। ਇਸ ਦੇ 14 ਦਸੰਬਰ ਤੱਕ ਚੱਲਣ ਦੀ ਉਮੀਦ ਹੈ, ਜਿਸ ਵਿੱਚ ਅਦਾਲਤ ਵਿੱਚ ਲਗਭਗ 120 ਗਵਾਹਾਂ ਦੀ ਸੁਣਵਾਈ ਹੋਵੇਗੀ।