ਕੇਰਲ ‘ਚ ਵੀ I.N.D.I.A ਗਠਜੋੜ ‘ਚ ਵੰਡ, ਸੀਪੀਆਈ ਨੇ 4 ਸੀਟਾਂ ‘ਤੇ ਉਮੀਦਵਾਰ ਐਲਾਨੇ, ਵਾਇਨਾਡ ਤੋਂ ਰਾਹੁਲ ਅਤੇ ਤਿਰੂਵਨੰਤਪੁਰਮ ਤੋਂ ਥਰੂਰ ਦੇ ਖਿਲਾਫ ਉਮੀਦਵਾਰ ਕੀਤੇ ਖੜ੍ਹੇ

ਕੇਰਲ ‘ਚ ਵੀ I.N.D.I.A ਗਠਜੋੜ ‘ਚ ਵੰਡ, ਸੀਪੀਆਈ ਨੇ 4 ਸੀਟਾਂ ‘ਤੇ ਉਮੀਦਵਾਰ ਐਲਾਨੇ, ਵਾਇਨਾਡ ਤੋਂ ਰਾਹੁਲ ਅਤੇ ਤਿਰੂਵਨੰਤਪੁਰਮ ਤੋਂ ਥਰੂਰ ਦੇ ਖਿਲਾਫ ਉਮੀਦਵਾਰ ਕੀਤੇ ਖੜ੍ਹੇ

ਕੇਰਲ ਵਿੱਚ ਲੋਕ ਸਭਾ ਦੀਆਂ 20 ਸੀਟਾਂ ਹਨ। 2019 ਵਿੱਚ ਕਾਂਗਰਸ ਨੂੰ 15 ਸੀਟਾਂ ਮਿਲੀਆਂ ਸਨ, ਜਦਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਦੋ ਸੀਟਾਂ ਮਿਲੀਆਂ ਸਨ। ਵਾਇਨਾਡ ਤੋਂ ਇਲਾਵਾ ਤ੍ਰਿਸ਼ੂਰ ਅਤੇ ਤਿਰੂਵਨੰਤਪੁਰਮ ਵਿਚ ਵੀ ਉਮੀਦਵਾਰਾਂ ਨੂੰ ਲੈ ਕੇ ਮਤਭੇਦ ਦੇਖੇ ਜਾ ਸਕਦੇ ਹਨ।

ਦੇਸ਼ ਦੀ ਵਿਪਖ ਦੀ ਪਾਰਟੀਆਂ ਵਲੋਂ ਬਣਾਏ ਗਏ I.N.D.I.A ਗਠਜੋੜ ‘ਚ ਵੰਡ ਲਗਾਤਾਰ ਵੇਖਣ ਨੂੰ ਮਿਲ ਰਹੀ ਹੈ। ਪੱਛਮੀ ਬੰਗਾਲ ਅਤੇ ਪੰਜਾਬ ਤੋਂ ਬਾਅਦ ਹੁਣ ਕੇਰਲ ਵਿੱਚ ਵੀ ਵਿਰੋਧੀ ਧਿਰ I.N.D.I.A. ਬਲਾਕ ਵਿੱਚ ਫੁੱਟ ਪੈ ਗਈ ਹੈ। ਇੱਥੇ, ਗਠਜੋੜ ਦੀ ਮੁੱਖ ਸਹਿਯੋਗੀ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਸੋਮਵਾਰ ਨੂੰ 4 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਇਸ ਵਿੱਚੋਂ ਪਾਰਟੀ ਨੇ ਐਨੀ ਰਾਜਾ ਨੂੰ ਰਾਹੁਲ ਗਾਂਧੀ ਦੀ ਸੰਸਦੀ ਸੀਟ ਵਾਇਨਾਡ ਤੋਂ ਟਿਕਟ ਦਿੱਤੀ ਹੈ।

ਇਸ ਤੋਂ ਇਲਾਵਾ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸਾਂਸਦ ਸ਼ਸ਼ੀ ਥਰੂਰ ਦੇ ਮੁਕਾਬਲੇ ਪਾਨਿਯਾਨ ਰਵਿੰਦਰਨ ਨੂੰ ਟਿਕਟ ਦਿੱਤੀ ਗਈ ਹੈ। ਜਦੋਂ ਕਿ ਵੀ.ਐਸ. ਸੁਨੀਲ ਕੁਮਾਰ ਨੂੰ ਤ੍ਰਿਸੂਰ ਅਤੇ ਅਰੁਣ ਕੁਮਾਰ ਨੂੰ ਮਾਵੇਲੀਕਾਰਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੀਪੀਆਈ ਨੇ ਕੇਰਲ ਵਿੱਚ ਕਾਂਗਰਸ ਦੇ ਦੋ ਦਿੱਗਜ਼ ਸੰਸਦ ਮੈਂਬਰਾਂ ਵਿਰੁੱਧ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂ ਕਿ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ I.N.D.I.A. ਬਲਾਕ ਦੀ ਤਾਲਮੇਲ ਕਮੇਟੀ ਅਤੇ ਚੋਣ ਰਣਨੀਤੀ ਕਮੇਟੀ ਦੇ ਮੈਂਬਰ ਹਨ।

ਵਾਇਨਾਡ ਸੀਟ ਤੋਂ ਸੀਪੀਆਈ ਦੀ ਉਮੀਦਵਾਰ ਐਨੀ ਰਾਜਾ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਦੀ ਪਤਨੀ ਹੈ। ਉਹ ਵਰਤਮਾਨ ਵਿੱਚ ਭਾਰਤੀ ਮਹਿਲਾ ਮਹਾਸੰਘ (NFIW) ਦੀ ਜਨਰਲ ਸਕੱਤਰ ਹੈ। ਐਨੀ ਰਾਜਾ ਇਰੀਟੀ, ਕੰਨੂਰ ਦੀ ਰਹਿਣ ਵਾਲੀ ਹੈ ਅਤੇ ਖੱਬੇਪੱਖੀ ਪਿਛੋਕੜ ਵਾਲੇ ਇੱਕ ਈਸਾਈ ਪਰਿਵਾਰ ਵਿੱਚ ਪੈਦਾ ਹੋਈ ਸੀ। ਸੀਪੀਆਈ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੇਰਲ ਵਿੱਚ 4 ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਕੋਈ ਵੀ ਸੀਟ ਨਹੀਂ ਜਿੱਤ ਸਕੀ।

ਕੇਰਲ ਵਿੱਚ ਲੋਕ ਸਭਾ ਦੀਆਂ 20 ਸੀਟਾਂ ਹਨ। 2019 ਵਿੱਚ ਕਾਂਗਰਸ ਨੂੰ 15 ਸੀਟਾਂ ਮਿਲੀਆਂ ਸਨ, ਜਦਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੂੰ ਦੋ ਸੀਟਾਂ ਮਿਲੀਆਂ ਸਨ। ਵਾਇਨਾਡ ਤੋਂ ਇਲਾਵਾ ਤ੍ਰਿਸ਼ੂਰ ਅਤੇ ਤਿਰੂਵਨੰਤਪੁਰਮ ਵਿਚ ਵੀ ਉਮੀਦਵਾਰਾਂ ਨੂੰ ਲੈ ਕੇ ਮਤਭੇਦ ਦੇਖੇ ਜਾ ਸਕਦੇ ਹਨ। ਸੱਤਾਧਾਰੀ ਐਲਡੀਐਫ ਅਤੇ ਵਿਰੋਧੀ ਯੂਡੀਐਫ ਦੇ ਨਾਲ, ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਵੀ ਤ੍ਰਿਸੂਰ ਅਤੇ ਤਿਰੂਵਨੰਤਪੁਰਮ ਵਿੱਚ ਵੱਡੀਆਂ ਉਮੀਦਾਂ ਹਨ। ਹਾਲਾਂਕਿ ਅਜੇ ਤੱਕ ਇੱਥੇ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।