ਕਿਸਾਨ-ਕੇਂਦਰੀ ਮੰਤਰੀਆਂ ਦੀ ਮੀਟਿੰਗ ‘ਚ MSP ‘ਤੇ ਹੋਈ ਲੰਬੀ ਚਰਚਾ, ਕਿਸਾਨਾਂ ਨੇ ਕਿਹਾ-ਸਾਡੀਆਂ ਮੰਗਾਂ ਨੂੰ ਜਲਦ ਲਾਗੂ ਕੀਤਾ ਜਾਵੇ

ਕਿਸਾਨ-ਕੇਂਦਰੀ ਮੰਤਰੀਆਂ ਦੀ ਮੀਟਿੰਗ ‘ਚ MSP ‘ਤੇ ਹੋਈ ਲੰਬੀ ਚਰਚਾ, ਕਿਸਾਨਾਂ ਨੇ ਕਿਹਾ-ਸਾਡੀਆਂ ਮੰਗਾਂ ਨੂੰ ਜਲਦ ਲਾਗੂ ਕੀਤਾ ਜਾਵੇ

ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਵਿਚਾਲੇ ਹੋਈ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ। ਅਸੀਂ ਕਿਸੇ ਨਾਲ ਛੇੜਛਾੜ ਨਹੀਂ ਕਰਾਂਗੇ, ਸਾਡੇ ਵੱਲੋਂ ਕੁਝ ਨਹੀਂ ਕੀਤਾ ਜਾਵੇਗਾ।

ਕਿਸਾਨ-ਕੇਂਦਰੀ ਮੰਤਰੀਆਂ ਦੀ ਬੀਤੇ ਕਲ ਹੋਈ ਮੀਟਿੰਗ ‘ਚ ਕਿਸਾਨਾਂ ਦੀ ਮੰਗਾ ‘ਤੇ ਬਹੁਤ ਜ਼ਿਆਦਾ ਚਰਚਾ ਕੀਤੀ ਗਈ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰੀ ਮੰਤਰੀਆਂ ਦੀ ਲੰਬੀ ਮੀਟਿੰਗ ਹੋਈ। ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਘੱਟੋ-ਘੱਟ ਸਮਰਥਨ ਮੁੱਲ, ਕਿਸਾਨ ਕਰਜ਼ਿਆਂ ਸਮੇਤ ਕਈ ਮੰਗਾਂ ‘ਤੇ ਚਰਚਾ ਹੋਈ।

ਮੀਟਿੰਗ ਤੋਂ ਬਾਅਦ ਮੰਤਰੀਆਂ ਨੇ ਕਿਹਾ ਕਿ ਐਤਵਾਰ ਨੂੰ ਅਸੀਂ ਆਪਣੀ ਸਰਕਾਰ ਨਾਲ ਕਿਸਾਨਾਂ ਦੀਆਂ ਸਾਰੀਆਂ ਮੰਗਾਂ ‘ਤੇ ਚਰਚਾ ਕਰਾਂਗੇ, ਇਸ ਲਈ ਸਾਨੂੰ ਸਮਾਂ ਚਾਹੀਦਾ ਹੈ। ਕਿਸਾਨਾਂ ਨੇ ਮੰਤਰੀਆਂ ਕੋਲ ਕਿਸਾਨਾਂ ਦੇ ਟਵਿੱਟਰ ਖਾਤੇ ਬੰਦ ਕਰਨ ਦਾ ਮੁੱਦਾ ਵੀ ਉਠਾਇਆ। ਕਿਸਾਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਦਿੱਲੀ ਤੱਕ ਮਾਰਚ ਕਰਨ ਦੀ ਉਨ੍ਹਾਂ ਦੀ ਯੋਜਨਾ ਤੈਅ ਹੈ। ਇਹ ਅੰਦੋਲਨ ਅੱਗੇ ਵਧੇਗਾ।

ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਵਿਚਾਲੇ ਹੋਈ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅੰਦੋਲਨ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ। ਅਸੀਂ ਕਿਸੇ ਨਾਲ ਛੇੜਛਾੜ ਨਹੀਂ ਕਰਾਂਗੇ, ਸਾਡੇ ਵੱਲੋਂ ਕੁਝ ਨਹੀਂ ਕੀਤਾ ਜਾਵੇਗਾ। ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਾਂਗੇ। ਸਰਕਾਰ ਨੇ ਮੀਟਿੰਗ ਬੁਲਾਈ ਹੈ, ਅਸੀਂ ਉਦੋਂ ਤੱਕ ਉਡੀਕ ਕਰਾਂਗੇ। ਜੇਕਰ ਐਤਵਾਰ ਨੂੰ ਕੋਈ ਸਕਾਰਾਤਮਕ ਨਤੀਜਾ ਨਹੀਂ ਮਿਲਦਾ ਹੈ, ਤਾਂ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ। ਕਿਸਾਨਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਸ਼ ਵਾਸੀਆਂ ਤੋਂ ਵੀ ਸਹਿਯੋਗ ਮੰਗਿਆ ਹੈ। ਸਾਡੀ ਤਸਵੀਰ ਨੂੰ ਵਿਗਾੜਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਤਾਂ ਮਸਲਾ ਹੱਲ ਹੋ ਜਾਵੇਗਾ।