ਯੁਗਾਂਡਾ ਦੇ ਇਕ ਲਾੜੇ ਦਾ ਟਾਰਗੇਟ, ਇਕ ਦਿਨ ‘ਚ ਸੱਤ ਕੁੜੀਆਂ ਨਾਲ ਕੀਤਾ ਵਿਆਹ ਅਤੇ 100 ਬੱਚੇ ਕਰੇਗਾ ਪੈਦਾ

ਯੁਗਾਂਡਾ ਦੇ ਇਕ ਲਾੜੇ ਦਾ ਟਾਰਗੇਟ, ਇਕ ਦਿਨ ‘ਚ ਸੱਤ ਕੁੜੀਆਂ ਨਾਲ ਕੀਤਾ ਵਿਆਹ ਅਤੇ 100 ਬੱਚੇ ਕਰੇਗਾ ਪੈਦਾ

ਲਾੜੇ ਹਬੀਬ ਨੇ ਕਿਹਾ, ‘ਮੇਰੇ ਪਰਿਵਾਰ ਵਿਚ ਬਹੁਤ ਘੱਟ ਮੈਂਬਰ ਹਨ, ਇਸ ਲਈ ਮੈਂ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦਾ ਹਾਂ, ਤਾਂ ਜੋ ਅਸੀਂ ਇਕ ਵੱਡਾ ਪਰਿਵਾਰ ਬਣਾ ਸਕੀਏ।’ ਉਸ ਦਾ ਕਹਿਣਾ ਹੈ ਕਿ ਉਹ ਹੋਰ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਉਹ ਆਪਣੇ 100 ਬੱਚਿਆਂ ਦਾ ਟੀਚਾ ਪੂਰਾ ਕਰ ਸਕੇ।

ਦੁਨੀਆਂ ਵਿਚ ਰੋਜ਼ ਅਜੀਬੋ ਗਰੀਬ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਤੁਸੀਂ ਕਈ ਵਿਆਹ ਕਰਨ ਵਾਲੇ ਲੋਕਾਂ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਇੱਕ ਦਿਨ ਵਿੱਚ ਸੱਤ ਵਿਆਹ ਕਰਨ ਵਾਲੇ ਵਿਅਕਤੀ ਬਾਰੇ ਸੁਣਿਆ ਹੈ? ਜਿੱਥੇ ਲੋਕ ਇਕ ਵਿਆਹ ਕਰਵਾ ਕੇ ਪਸੀਨਾ ਵਹਾਉਂਦੇ ਹਨ, ਉੱਥੇ ਹੀ ਇੱਕ ਵਿਅਕਤੀ ਨੇ ਇੱਕੋ ਦਿਨ ਵਿੱਚ ਸੱਤ ਲੜਕੀਆਂ ਦੇ ਨਾਲ ਵਿਆਹ ਕਰਵਾ ਕੇ ਅਨੋਖਾ ਕੰਮ ਕੀਤਾ ਹੈ।

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀਆਂ ਲਾੜੀਆਂ ਵਿਚ ਦੋ ਭੈਣਾਂ ਹਨ। ਇਸ ਸ਼ਖਸ ਦਾ ਨਾਂ ਹਬੀਬ ਐਨਸੀਕੋਨੇ ਹੈ, ਜਿਸ ਨੇ ਐਤਵਾਰ ਨੂੰ ਵਿਆਹ ਤੋਂ ਬਾਅਦ ਇਕ ਵੱਡਾ ਸਮਾਰੋਹ ਆਯੋਜਿਤ ਕੀਤਾ। ਹਬੀਬ ਇੱਕ ਰਵਾਇਤੀ ਇਲਾਜ ਕਰਨ ਵਾਲਾ ਹੈ। ਪਰ ਉਸਦਾ ਸੁਪਨਾ ਸਿਰਫ਼ ਸੱਤ ਪਤਨੀਆਂ ‘ਤੇ ਹੀ ਨਹੀਂ ਰੁਕਦਾ। ਉਸ ਦਾ ਕਹਿਣਾ ਹੈ ਕਿ ਉਹ ਹੋਰ ਵਿਆਹ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਉਹ ਆਪਣੇ 100 ਬੱਚਿਆਂ ਦਾ ਟੀਚਾ ਪੂਰਾ ਕਰ ਸਕੇ। ਹਾਂ, ਹਬੀਬ ਦਾ ਮੰਨਣਾ ਹੈ ਕਿ ਉਸ ਦੇ 100 ਬੱਚੇ ਹੋਣੇ ਚਾਹੀਦੇ ਹਨ।

ਉਸ ਨੇ ਕਿਹਾ, ‘ਮੇਰੇ ਪਰਿਵਾਰ ਵਿਚ ਬਹੁਤ ਘੱਟ ਮੈਂਬਰ ਹਨ, ਇਸ ਲਈ ਮੈਂ ਬਹੁਤ ਸਾਰੇ ਬੱਚੇ ਪੈਦਾ ਕਰਨਾ ਚਾਹੁੰਦਾ ਹਾਂ, ਤਾਂ ਜੋ ਅਸੀਂ ਇਕ ਵੱਡਾ ਪਰਿਵਾਰ ਬਣਾ ਸਕੀਏ।’ ਆਪਣੇ ਵਿਆਹ ਵਿੱਚ ਹਬੀਬ ਨੇ ਸਾਰੀਆਂ ਪਤਨੀਆਂ ਨੂੰ ਨਵੀਆਂ ਕਾਰਾਂ ਦਿੱਤੀਆਂ। ਹਬੀਬ ਨੇ ਲੜਕੀਆਂ ਦੇ ਮਾਪਿਆਂ ਨੂੰ ਵਿਆਹ ‘ਤੇ ਤੋਹਫ਼ੇ ਵੀ ਦਿੱਤੇ। ਉਸਨੇ ਆਪਣੀਆਂ ਦੋ ਪਤਨੀਆਂ ਦੇ ਮਾਪਿਆਂ ਨੂੰ ਇੱਕ ਮੋਟਰਸਾਈਕਲ ਤੋਹਫ਼ੇ ਵਿੱਚ ਦਿੱਤਾ। ਇਹ ਹਬੀਬ ਦਾ ਪਹਿਲਾ ਵਿਆਹ ਨਹੀਂ ਹੈ। ਉਸ ਨੇ ਸੱਤ ਸਾਲ ਪਹਿਲਾਂ ਮੁਸਾਨਿਊਸਾ ਨਾਂ ਦੀ ਲੜਕੀ ਨਾਲ ਵਿਆਹ ਕੀਤਾ ਸੀ।

ਹਬੀਬ ਨੇ ਆਪਣੀਆਂ ਸਾਰੀਆਂ ਸੱਤ ਪਤਨੀਆਂ ਅਲੱਗ-ਅਲੱਗ ਵਿਆਹੀਆਂ। ਪਰੰਪਰਾਗਤ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਵਿਆਹ ਸਾਰਿਆਂ ਦੇ ਘਰ ਹੋਇਆ। ਰਿਸੈਪਸ਼ਨ ਲਈ ਉਨ੍ਹਾਂ ਦੀਆਂ ਪਤਨੀਆਂ 40 ਲਿਮੋ ਅਤੇ 30 ਮੋਟਰਸਾਈਕਲਾਂ ਦੇ ਕਾਫਲੇ ਨਾਲ ਆਪਣੀਆਂ ਕਾਰਾਂ ਵਿੱਚ ਆਈਆਂ। ਸਮਾਗਮ ਵਿੱਚ ਆਏ ਮਹਿਮਾਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਸੱਚ ਹੋ ਸਕਦਾ ਹੈ। ਕਈ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਪ੍ਰੋਗਰਾਮ ਪਹਿਲੀ ਵਾਰ ਦੇਖਿਆ ਹੈ। ਇਸ ਸਮਾਗਮ ਵਿੱਚ ਹਬੀਬ ਨੇ ਆਪਣੀਆਂ ਪਤਨੀਆਂ ਦੀ ਤਾਰੀਫ਼ ਕਰਦਿਆਂ ਕਿਹਾ, ‘ਮੇਰੀਆਂ ਪਤਨੀਆਂ ਆਪਸ ਵਿੱਚ ਕੋਈ ਈਰਖਾ ਨਹੀਂ ਰੱਖਦੀਆਂ। ਮੈਂ ਉਨ੍ਹਾਂ ਸਾਰਿਆਂ ਨੂੰ ਵੱਖਰੇ ਤੌਰ ‘ਤੇ ਮਿਲਾਇਆ। ਮੈਂ ਇੱਕ ਵੱਡਾ ਅਤੇ ਖੁਸ਼ਹਾਲ ਪਰਿਵਾਰ ਬਣਾਉਣ ਲਈ ਸਾਰਿਆਂ ਨਾਲ ਇੱਕੋ ਸਮੇਂ ਵਿਆਹ ਕਰਵਾ ਲਿਆ। ਯੂਗਾਂਡਾ ਵਿੱਚ ਬਹੁ-ਵਿਆਹ ਕਾਨੂੰਨੀ ਹੈ। ਹਬੀਬ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਆਮ ਗੱਲ ਹੈ।