ਲੋਕਸਭਾ ਚੋਣਾਂ 2024 : ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ‘ਚ ਹੰਗਾਮਾ, 50 ਨੇਤਾਵਾਂ ਨੇ ਦਿੱਤੇ ਅਸਤੀਫੇ

ਲੋਕਸਭਾ ਚੋਣਾਂ 2024 : ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ‘ਚ ਹੰਗਾਮਾ, 50 ਨੇਤਾਵਾਂ ਨੇ ਦਿੱਤੇ ਅਸਤੀਫੇ

50 ਤੋਂ ਵੱਧ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕਾਂਗਰਸ ਪ੍ਰਧਾਨ ਲੱਕੀ ਪ੍ਰਤੀ ਆਪਣਾ ਗੁੱਸਾ ਪ੍ਰਗਟ ਕੀਤਾ ਹੈ, ਇਹ ਸਾਰੇ ਪਵਨ ਬਾਂਸਲ ਦੇ ਕਰੀਬੀ ਹਨ।

ਪੰਜਾਬ ਕਾਂਗਰਸ ਤੋਂ ਬਾਅਦ ਹੁਣ ਚੰਡੀਗੜ੍ਹ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਚਲ ਰਿਹਾ ਹੈ। ਉਮੀਦਵਾਰ ਮਨੀਸ਼ ਤਿਵਾੜੀ ਦੇ ਸਵਾਗਤੀ ਸਮਾਰੋਹ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਹੰਗਾਮਾ ਮਚ ਗਿਆ ਹੈ। 50 ਤੋਂ ਵੱਧ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਕਾਂਗਰਸ ਪ੍ਰਧਾਨ ਲੱਕੀ ਪ੍ਰਤੀ ਆਪਣਾ ਗੁੱਸਾ ਪ੍ਰਗਟ ਕੀਤਾ ਹੈ, ਇਹ ਸਾਰੇ ਪਵਨ ਬਾਂਸਲ ਦੇ ਕਰੀਬੀ ਹਨ।

ਆਗੂਆਂ ਦਾ ਕਹਿਣਾ ਹੈ ਕਿ ਲੱਕੀ ਕਾਂਗਰਸ ਨੂੰ ਹਰਾਉਣ ਲਈ ਕੰਮ ਕਰ ਰਹੇ ਹਨ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਲੱਕੀ ਕਾਂਗਰਸ ਪ੍ਰਧਾਨ ਬਣੇ ਰਹਿੰਦੇ ਹਨ ਤਾਂ ਉਹ ਪਾਰਟੀ ਉਮੀਦਵਾਰ ਮਨੀਸ਼ ਤਿਵਾੜੀ ਲਈ ਕੰਮ ਨਹੀਂ ਕਰਨਗੇ। ਪਤਾ ਲੱਗਾ ਹੈ ਕਿ ਐਤਵਾਰ ਨੂੰ ਵੀ ਦੋ ਅਧਿਕਾਰੀਆਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਵਿਚ ਸ਼ਸ਼ਾਂਕ ਭੱਟ ਅਤੇ ਨਿਤਿਨ ਦੇ ਨਾਂ ਸ਼ਾਮਲ ਹਨ। ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਉਨ੍ਹਾਂ 50 ਨੇਤਾਵਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਅੱਜ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਐਨਐਸਯੂਆਈ ਦੇ ਪ੍ਰਧਾਨ ਅਤੇ ਤਿੰਨ ਕਾਂਗਰਸੀ ਕੌਂਸਲਰ ਸ਼ਾਮਲ ਹਨ। ਇਹ 50 ਨੇਤਾ ਸੋਮਵਾਰ ਨੂੰ ਆਯੋਜਿਤ ਮਨੀਸ਼ ਤਿਵਾੜੀ ਦੇ ਸਵਾਗਤ ਸਮਾਰੋਹ ‘ਚ ਵੀ ਨਹੀਂ ਆਏ।

ਪਾਰਟੀ ਨੇ ਇਨ੍ਹਾਂ ਨਾਰਾਜ਼ ਆਗੂਆਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ, ਪਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵੀ ਇਸ ਸੁਆਗਤ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਜਿਨ੍ਹਾਂ ਨੂੰ ਤਿਵਾੜੀ ਵੱਲੋਂ ਨਿੱਜੀ ਤੌਰ ’ਤੇ ਸੱਦਿਆ ਗਿਆ ਸੀ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਸ੍ਰੀ ਤਿਵਾੜੀ ਦੇ ਸੁਆਗਤ ਸਮਾਗਮ ਵਿੱਚ ਆਨੰਦਪੁਰ ਸਹਿਬ ਅਤੇ ਮੁਹਾਲੀ ਦੇ ਕਈ ਆਗੂ ਵੀ ਸ਼ਾਮਲ ਹੋਏ। ਜਦੋਂ ਕਿ ਬਾਂਸਲ ਦੇ ਕਰੀਬੀ ਆਗੂ ਨਹੀਂ ਪੁੱਜੇ। ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਸਾਰੇ ਆਗੂਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਬਣਾਇਆ ਹੈ।