ਸਾਬਕਾ ਨਾਟੋ ਸਲਾਹਕਾਰ ਨੇ ਪ੍ਰਗਟਾਇਆ ਖਦਸ਼ਾ, ਟਰੰਪ ਦੇ ਜਹਾਜ਼ ‘ਤੇ ਅਮਰੀਕੀ ਸਟਿੰਗਰ ਐਂਟੀ-ਏਅਰਕ੍ਰਾਫਟ ਮਿਜ਼ਾਈਲ ਨਾਲ ਹੋ ਸਕਦਾ ਹੈ ਹਮਲਾ

ਸਾਬਕਾ ਨਾਟੋ ਸਲਾਹਕਾਰ ਨੇ ਪ੍ਰਗਟਾਇਆ ਖਦਸ਼ਾ, ਟਰੰਪ ਦੇ ਜਹਾਜ਼ ‘ਤੇ ਅਮਰੀਕੀ ਸਟਿੰਗਰ ਐਂਟੀ-ਏਅਰਕ੍ਰਾਫਟ ਮਿਜ਼ਾਈਲ ਨਾਲ ਹੋ ਸਕਦਾ ਹੈ ਹਮਲਾ

ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਬਕਾ ਸਿਆਸੀ ਸਲਾਹਕਾਰ ਅਤੇ ਅਮਰੀਕੀ ਫੌਜੀ ਅਧਿਕਾਰੀ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ, ਇਸਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ।

ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਬਹੁਤ ਘਟ ਸਮਾਂ ਰਹਿ ਗਿਆ ਹੈ। 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਇਕ ਵਾਰ ਫਿਰ ਕਾਤਲਾਂ ਦੇ ਨਿਸ਼ਾਨੇ ‘ਤੇ ਹਨ। ਹੁਣ ਤੱਕ ਉਸ ‘ਤੇ ਪਿਛਲੇ 2 ਮਹੀਨਿਆਂ ‘ਚ ਦੋ ਵਾਰ ਹਮਲਾ ਹੋ ਚੁੱਕਾ ਹੈ। ਪਰ ਕਤਲ ਦੀਆਂ ਦੋਵੇਂ ਕੋਸ਼ਿਸ਼ਾਂ ਨਾਕਾਮ ਰਹੀਆਂ। ਪਰ ਇਸ ਵਾਰ ਕਾਤਲਾਂ ਨੇ ਵੱਡੀ ਯੋਜਨਾ ਬਣਾਈ ਹੈ। ਇਸ ਵਾਰ ਕਾਤਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਹਾਜ਼ ਨੂੰ ਉਡਾਉਣ ਦੀ ਯੋਜਨਾ ਬਣਾ ਰਹੇ ਹਨ।

ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਾਬਕਾ ਸਿਆਸੀ ਸਲਾਹਕਾਰ ਅਤੇ ਅਮਰੀਕੀ ਫੌਜੀ ਅਧਿਕਾਰੀ ਨੇ ਇਹ ਖਦਸ਼ਾ ਪ੍ਰਗਟਾਇਆ ਹੈ। ਹਾਲਾਂਕਿ, ਇਸਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ 2 ਮਹੀਨਿਆਂ ‘ਚ ਟਰੰਪ ‘ਤੇ ਕਤਲ ਦੀ ਨੀਅਤ ਨਾਲ ਦੋ ਵਾਰ ਹਮਲੇ ਹੋ ਚੁੱਕੇ ਹਨ। ਪਿਛਲੇ ਮਹੀਨੇ, ਪੈਨਸਿਲਵੇਨੀਆ ਵਿੱਚ ਟਰੰਪ ਦੀ ਰੈਲੀ ਵਿੱਚ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ ਸੀ। ਇਸ ‘ਚ ਗੋਲੀ ਡੋਨਾਲਡ ਟਰੰਪ ਦੇ ਕੰਨ ‘ਚੋਂ ਨਿਕਲ ਗਈ ਸੀ। ਟਰੰਪ ਇਸ ਤੋਂ ਬਚ ਗਏ ਸਨ।

ਹਮਲਾਵਰ ਨੂੰ ਸੀਕ੍ਰੇਟ ਸਰਵਿਸਿਜ਼ ਦੇ ਜਵਾਨਾਂ ਨੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਨੌਜਵਾਨ ਨੂੰ ਇਕ ਵਾਰ ਫਿਰ ਉਸ ਦੇ ਸਟੇਜ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਹੁਣ ਟਰੰਪ ਦੇ ਜਹਾਜ਼ ਨੂੰ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਲਈ ਹੁਣ ਸਿਰਫ਼ ਇੱਕ ਮਹੀਨਾ ਬਾਕੀ ਹੈ।