ਈਰਾਨ ਦੇ ਹਮਲੇ ਨੂੰ ਵੇਖਦੇ ਹੋਏ ਅਮਰੀਕਾ ਨੇ ਇਜ਼ਰਾਈਲ ‘ਚ ਭੇਜੀ ਫੌਜ, ਇਜ਼ਰਾਈਲ ‘ਤੇ ਹਮਲਾ ਕਰਨ ਲਈ ਤਿਆਰ ਈਰਾਨ ਦੀਆਂ 100 ਮਿਜ਼ਾਈਲਾਂ

ਈਰਾਨ ਦੇ ਹਮਲੇ ਨੂੰ ਵੇਖਦੇ ਹੋਏ ਅਮਰੀਕਾ ਨੇ ਇਜ਼ਰਾਈਲ ‘ਚ ਭੇਜੀ ਫੌਜ, ਇਜ਼ਰਾਈਲ ‘ਤੇ ਹਮਲਾ ਕਰਨ ਲਈ ਤਿਆਰ ਈਰਾਨ ਦੀਆਂ 100 ਮਿਜ਼ਾਈਲਾਂ

ਰਿਪੋਰਟ ਮੁਤਾਬਕ ਅਮਰੀਕਾ ਦਾ ਜਹਾਜ਼ ਕੈਰੀਅਰ ਯੂਐਸਐਸ ਡਵਾਈਟ ਆਇਜ਼ਨਹਾਵਰ ਲਾਲ ਸਾਗਰ ਰਾਹੀਂ ਇਜ਼ਰਾਈਲ ਪਹੁੰਚ ਰਿਹਾ ਹੈ। ਇਹ ਈਰਾਨ ਵੱਲੋਂ ਦਾਗੀਆਂ ਜਾਣ ਵਾਲਿਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕਣ ਦੇ ਸਮਰੱਥ ਹੈ।

ਈਰਾਨ ਪਿੱਛਲੇ ਕੁਝ ਸਮੇਂ ਤੋਂ ਇਜ਼ਰਾਈਲ ‘ਤੇ ਹਮਲੇ ਕਰਨ ਦੀ ਧਮਕੀ ਦੇ ਰਿਹਾ ਹੈ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਆਪਣੀ ਫੌਜ ਇਜ਼ਰਾਈਲ ਭੇਜ ਦਿੱਤੀ ਹੈ। ‘ਟਾਈਮਜ਼ ਆਫ਼ ਇਜ਼ਰਾਈਲ’ ਦੀ ਰਿਪੋਰਟ ਮੁਤਾਬਕ ਅਮਰੀਕਾ ਦਾ ਜਹਾਜ਼ ਕੈਰੀਅਰ ਯੂਐਸਐਸ ਡਵਾਈਟ ਆਇਜ਼ਨਹਾਵਰ ਲਾਲ ਸਾਗਰ ਰਾਹੀਂ ਇਜ਼ਰਾਈਲ ਪਹੁੰਚ ਰਿਹਾ ਹੈ। ਇਹ ਈਰਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰੋਕਣ ਦੇ ਸਮਰੱਥ ਹੈ।

ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ, “ਅਸੀਂ ਯੁੱਧ ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸਦੇ ਨਾਲ ਹੀ, ਅਸੀਂ ਅਮਰੀਕੀ ਬਲਾਂ ਦੀ ਸੁਰੱਖਿਆ ਵਧਾਉਣ ਲਈ ਮੱਧ ਪੂਰਬ ਵਿੱਚ ਵਾਧੂ ਸੈਨਿਕ ਭੇਜ ਰਹੇ ਹਾਂ। ਇੱਥੇ ਭਾਰਤ-ਅਮਰੀਕਾ, ਬ੍ਰਿਟੇਨ, ਰੂਸ ਅਤੇ ਫਰਾਂਸ ਸਮੇਤ 5 ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਨਾਗਰਿਕਾਂ ਨੂੰ ਈਰਾਨ ਅਤੇ ਇਜ਼ਰਾਈਲ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

ਦਰਅਸਲ 1 ਅਪ੍ਰੈਲ ਨੂੰ ਇਜ਼ਰਾਈਲ ਨੇ ਸੀਰੀਆ ‘ਚ ਈਰਾਨੀ ਦੂਤਾਵਾਸ ਨੇੜੇ ਹਵਾਈ ਹਮਲਾ ਕੀਤਾ ਸੀ। ਇਸ ‘ਚ ਈਰਾਨ ਦੇ ਦੋ ਚੋਟੀ ਦੇ ਫੌਜ ਕਮਾਂਡਰਾਂ ਸਮੇਤ 13 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਈਰਾਨ ਨੇ ਬਦਲੇ ‘ਚ ਇਜ਼ਰਾਈਲ ‘ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਈਰਾਨ ਵਿੱਚ ਕਰੀਬ 4000 ਭਾਰਤੀ ਰਹਿੰਦੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਿੱਚ 18500 ਪ੍ਰਵਾਸੀ ਭਾਰਤੀ ਰਹਿੰਦੇ ਹਨ। ਸਮਾਚਾਰ ਏਜੰਸੀ ਪੀਟੀਆਈ ਨੇ ਕਿਹਾ ਕਿ ਭਾਰਤ ਦੋਵਾਂ ਦੇਸ਼ਾਂ ਤੋਂ ਭਾਰਤੀਆਂ ਨੂੰ ਛੁਡਵਾ ਕੇ ਦੇਸ਼ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਉਥੇ ਭਾਰਤੀਆਂ ਦੀ ਸੁਰੱਖਿਆ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।