VIP ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦਾ ਸੀ ਭਗਵੰਤ ਮਾਨ, ਹੁਣ ਹੈਲੀਕਾਪਟਰ ‘ਚ ਘੁੰਮ ਰਿਹਾ : ਸੁਖਪਾਲ ਸਿੰਘ ਖੈਰਾ

VIP ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦਾ ਸੀ ਭਗਵੰਤ ਮਾਨ, ਹੁਣ ਹੈਲੀਕਾਪਟਰ ‘ਚ ਘੁੰਮ ਰਿਹਾ : ਸੁਖਪਾਲ ਸਿੰਘ ਖੈਰਾ

ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਹੁੰਦੇ ਸਨ ਕਿ ਸਰਕਾਰ ਲੇਨ, ਓਵਰਬ੍ਰਿਜ ਅਤੇ ਸੜਕਾਂ ਬਣਾ ਕੇ ਵੀ ਲੋਕਾਂ ‘ਤੇ ਕੋਈ ਅਹਿਸਾਨ ਨਹੀਂ ਕਰ ਰਹੀ, ਕਿਉਂਕਿ ਇਹ ਜਨਤਾ ਦਾ ਪੈਸਾ ਹੈ ਅਤੇ ਇਹ ਸਰਕਾਰ ਦਾ ਫਰਜ਼ ਹੈ।

ਸੁਖਪਾਲ ਸਿੰਘ ਖੈਰਾ ਦੀ ਗਿਣਤੀ ਪੰਜਾਬ ਦੇ ਤੇਜ਼ ਤਰਾਰ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਰੋਧੀ ਪਾਰਟੀ ਦੇ ਨੇਤਾ ਸਨ ਤਾਂ ਵੀਆਈਪੀ ਕਲਚਰ ਦੇ ਖਿਲਾਫ ਬੋਲਦੇ ਸਨ। ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਹੁਣ ਲੀਡਰਾਂ ਦੇ ਕਾਫਲੇ ਦੇ ਹੂਟਰ, ਹੈਲੀਕਾਪਟਰ ਦੌਰੇ ਦੀ ਬਜਾਏ ਆਪਣਾ ਗੈਸ ਸਿਲੰਡਰ ਭਰਨ ਲਈ ਲਾਈਨ ਵਿੱਚ ਖੜ੍ਹੇ ਹੋ ਕੇ ਆਮ ਅਤੇ ਖਾਸ ਦਾ ਫਰਕ ਖਤਮ ਕਰਨ ਦੇ ਮੁੱਖ ਮੰਤਰੀ ਦੇ ਦਾਅਵਿਆਂ ‘ਤੇ ਤੰਜ਼ ਕੱਸਿਆ ਹੈ।

ਸੁਖਪਾਲ ਖੈਰਾ ਨੇ ਇੱਕ ਵੀਡੀਓ ਟਵੀਟ ਕਰਕੇ ਲਿਖਿਆ ਕਿ ਇਹ ਬਦਲਾਅ ਹੈ। ਇਸ ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਖ਼ਤ ਸੁਰੱਖਿਆ ਵਿਚਕਾਰ ਇੱਕ ਪੋਰਸ਼ ਕਾਰ ਵਿੱਚ ਵੀਆਈਪੀ ਵਜੋਂ ਪੁੱਜਣ, ਉਨ੍ਹਾਂ ਦੇ ਲੰਬੇ ਕਾਫ਼ਲੇ ਦੇ ਲੰਘਣ, ਮੁੱਖ ਮੰਤਰੀ ਦੀਆਂ ਫੋਟੋਆਂ ਸਮੇਤ ਹੋਰ ਥਾਵਾਂ ’ਤੇ ਉਨ੍ਹਾਂ ਦੀ ਫੋਟੋ ਵਾਲੇ ਪੋਸਟਰ ਅਤੇ ਨੀਂਹ ਪੱਥਰ ਰੱਖਣ ਦੇ ਦ੍ਰਿਸ਼ ਹਨ।

ਸੁਖਪਾਲ ਸਿੰਘ ਖੈਰਾ ਨੇ ਇਸ ਵੀਡੀਓ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਨੱਥੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਵਿਅੰਗ ਕੱਸਿਆ ਸੀ । ਮਾਨ ਇਸ ਵਿੱਚ ਕਹਿ ਰਹੇ ਹਨ ਕਿ ਆਰ.ਟੀ.ਆਈ ਦੇ ਅੰਕੜਿਆਂ ਅਨੁਸਾਰ ਜਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਇੱਕ ਕਿ.ਮੀ. ਜਾਂਦੇ ਹਨ ਤਾਂ ਡੇਢ ਲੱਖ ਰੁਪਏ ਖਰਚ ਆਉਂਦਾ ਹੈ। ਮਲੋਟ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਦਾ ਉਦਘਾਟਨ ਕਰਕੇ ਜਦੋਂ ਉਹ ਚੰਡੀਗੜ੍ਹ ਪਰਤਦੇ ਹਨ ਤਾਂ 3 ਕਰੋੜ ਰੁਪਏ ਖਰਚ ਕੀਤੇ ਜਾਂਦੇ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਸਾਨੂੰ ਨੀਂਹ ਪੱਥਰ ਨਹੀਂ ਚਾਹੀਦਾ, ਕਿਉਂਕਿ ਪੱਥਰ ਤਾਂ ਮੁਰਦਿਆਂ ਲਈ ਲਗਾਏ ਜਾਂਦੇ ਹਨ, ਜਿਉਂਦਿਆਂ ਲਈ ਪੱਥਰ ਕਿਵੇਂ। ਭਗਵੰਤ ਮਾਨ ਕਹਿੰਦੇ ਹੁੰਦੇ ਸਨ ਕਿ ਸਰਕਾਰ ਲੇਨ, ਓਵਰਬ੍ਰਿਜ ਅਤੇ ਸੜਕਾਂ ਬਣਾ ਕੇ ਵੀ ਲੋਕਾਂ ‘ਤੇ ਕੋਈ ਅਹਿਸਾਨ ਨਹੀਂ ਕਰ ਰਹੀ, ਕਿਉਂਕਿ ਇਹ ਜਨਤਾ ਦਾ ਪੈਸਾ ਹੈ ਅਤੇ ਇਹ ਸਰਕਾਰ ਦਾ ਫਰਜ਼ ਹੈ।