- ਅੰਤਰਰਾਸ਼ਟਰੀ
- No Comment
ਵਿਲ ਸਮਿਥ ਨੇ ਗੀਤਾਂ ਕਾਰਨ ਪੜ੍ਹਾਈ ਨੂੰ ਕਿਹਾ ਸੀ ਅਲਵਿਦਾ, ਹਿੰਦੂ ਧਰਮ ‘ਚ ਕਰਦਾ ਹੈ ਪੱਕਾ ਵਿਸ਼ਵਾਸ
ਵਿਲ ਸਮਿਥ ਦਾ ਹਿੰਦੂ ਧਰਮ ‘ਚ ਪੱਕਾ ਵਿਸ਼ਵਾਸ ਹੈ। ਉਸਨੂੰ ਅਕਸਰ ਭਾਰਤ ਦੇ ਕਈ ਤੀਰਥ ਸਥਾਨਾਂ ‘ਤੇ ਜਾਂਦੇ ਦੇਖਿਆ ਗਿਆ ਹੈ। ਸਾਲ 2018 ਦੌਰਾਨ ਉਹ ਹਰਿਦੁਆਰ ਹਰਕੀ ਪੋੜੀ ਪਹੁੰਚੇ ਸਨ। ਉਸਨੇ ਆਪਣੀ ਕੁੰਡਲੀ ਵੀ ਇਥੇ ਹੀ ਬਣਵਾਈ ਸੀ।
ਵਿਲ ਸਮਿਥ ਕਿਸੇ ਵੀ ਪਹਿਚਾਣ ਦਾ ਮੋਹਤਾਜ਼ ਨਹੀਂ ਹੈ। ਇੱਕ ਮਸ਼ਹੂਰ ਰੈਪਰ ਹੋਣ ਦੇ ਨਾਲ ਨਾਲ ਉਹ ਇਕ ਅਮਰੀਕੀ ਅਭਿਨੇਤਾ ਵੀ ਹੈ। ਉਸਦਾ ਪੂਰਾ ਨਾਮ ਵਿਲੀਅਮ ਕੈਰੋਲ ਸਮਿਥ ਜੂਨੀਅਰ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਕੂਲ ਵਿਚ ਸਮਿਥ ਦੇ ਸ਼ਰਾਰਤੀ ਵਿਵਹਾਰ ਕਾਰਨ ਉਸ ਨੂੰ ‘ਪ੍ਰਿੰਸ’ ਦਾ ਉਪਨਾਮ ਦਿੱਤਾ ਗਿਆ ਸੀ, ਜੋ ਬਾਅਦ ਵਿਚ ‘ਫ੍ਰੈਸ਼ ਪ੍ਰਿੰਸ’ ਬਣ ਗਿਆ।
ਅੱਜ ਅਸੀਂ ਤੁਹਾਨੂੰ ਵਿਲ ਸਮਿਥ ਦੇ ਜੀਵਨ ਦੀਆਂ ਕਹਾਣੀਆਂ ਤੋਂ ਜਾਣੂ ਕਰਵਾ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਬਚਪਨ ਤੋਂ ਹੀ ਵਿਲ ਸਮਿਥ ਦਾ ਪੜ੍ਹਾਈ ਵੱਲ ਬਹੁਤ ਘੱਟ ਝੁਕਾਅ ਸੀ। ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਰੈਪ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਗੀਤਾਂ ਦੇ ਸ਼ੌਕ ਲਈ ਪੜ੍ਹਾਈ ਵੀ ਛੱਡ ਦਿੱਤੀ ਸੀ।
ਵਿਲ ਸਮਿਥ ਲਗਭਗ 30 ਸਾਲਾਂ ਤੋਂ ਫਿਲਮਾਂ ਵਿੱਚ ਕੰਮ ਕਰ ਰਹੇ ਹਨ। ਉਸਦੀ ਕੁੱਲ ਸੰਪਤੀ ਦੀ ਗੱਲ ਕਰੀਏ ਤਾਂ ਇਹ ਲਗਭਗ 350 ਮਿਲੀਅਨ ਡਾਲਰ (2500 ਕਰੋੜ ਰੁਪਏ) ਹੈ। ਸਾਲ 1987 ਦੌਰਾਨ ਵਿਲ ਸਮਿਥ ਨੇ ਐਲਬਮ ‘ਰਾਕ ਦਿ ਹਾਊਸ’ ਨਾਲ ਸੰਗੀਤ ਦੀ ਦੁਨੀਆ ‘ਚ ਪਹਿਲਾ ਕਦਮ ਰੱਖਿਆ। ਇਹ ਐਲਬਮ ਸਮਿਥ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਲੈ ਗਈ। ਇਸ ਐਲਬਮ ਦੀ ਬਦੌਲਤ ਉਹ 18 ਸਾਲ ਤੋਂ ਘੱਟ ਉਮਰ ਵਿੱਚ ਕਰੋੜਪਤੀ ਬਣ ਗਿਆ ਸੀ।
ਸਾਲ 1988 ਦੇ ਦੌਰਾਨ, ਉਸਨੂੰ ‘ਪੇਰੈਂਟਸ ਜਸਟ ਡੋਂਟ ਅੰਡਰਸਟੈਂਡ’ ਲਈ ਆਪਣਾ ਪਹਿਲਾ ਗ੍ਰੈਮੀ ਅਵਾਰਡ ਮਿਲਿਆ ਸੀ। ਜਿਕਰਯੋਗ ਹੈ ਕਿ ਇੱਕ ਸ਼ਾਨਦਾਰ ਗਾਇਕ ਹੋਣ ਦੇ ਨਾਲ-ਨਾਲ ਵਿਲ ਸਮਿਥ ਇੱਕ ਉੱਚ ਦਰਜੇ ਦਾ ਅਭਿਨੇਤਾ ਵੀ ਹੈ। ਉਨ੍ਹਾਂ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ‘ਮੇਡ ਇਨ ਅਮਰੀਕਾ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ ‘ਬੈਡ ਬੁਆਏਜ਼’, ‘ਮੈਨ ਇਨ ਬਲੈਕ’, ‘ਏਨੀਮੀ ਆਫ ਦਾ ਸਟੇਟ’, ‘ਅਲੀ’, ‘ਦਿ ਪਰਸੁਟ ਆਫ ਹੈਪੀਨੇਸ’ ਆਦਿ ਫਿਲਮਾਂ ‘ਚ ਸ਼ਾਨਦਾਰ ਕਿਰਦਾਰ ਨਿਭਾਉਂਦੇ ਨਜ਼ਰ ਆਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਲ ਸਮਿਥ ਉਨ੍ਹਾਂ ਹਾਲੀਵੁੱਡ ਸਿਤਾਰਿਆਂ ‘ਚੋਂ ਇਕ ਹੈ, ਜਿਨ੍ਹਾਂ ਦਾ ਹਿੰਦੂ ਧਰਮ ‘ਚ ਪੱਕਾ ਵਿਸ਼ਵਾਸ ਹੈ। ਉਸਨੂੰ ਅਕਸਰ ਭਾਰਤ ਦੇ ਕਈ ਤੀਰਥ ਸਥਾਨਾਂ ‘ਤੇ ਜਾਂਦੇ ਦੇਖਿਆ ਗਿਆ ਹੈ। ਸਾਲ 2018 ਦੌਰਾਨ ਉਹ ਹਰਿਦੁਆਰ ਹਰਕੀ ਪੋੜੀ ਪਹੁੰਚੇ ਸਨ। ਉਸਨੇ ਆਪਣੀ ਕੁੰਡਲੀ ਵੀ ਇਥੇ ਹੀ ਬਣਵਾਈ ਸੀ ।