WTC 2023: ਵਸੀਮ ਅਕਰਮ ਨੇ ਕੀਤੀ ਭਵਿੱਖਬਾਣੀ, ਦੱਸਿਆ ਭਾਰਤ-ਆਸਟ੍ਰੇਲੀਆ ‘ਚੋ ਕਿਹੜੀ ਟੀਮ ਜਿੱਤੇਗੀ ਫਾਈਨਲ?

WTC 2023: ਵਸੀਮ ਅਕਰਮ ਨੇ ਕੀਤੀ ਭਵਿੱਖਬਾਣੀ, ਦੱਸਿਆ ਭਾਰਤ-ਆਸਟ੍ਰੇਲੀਆ ‘ਚੋ ਕਿਹੜੀ ਟੀਮ ਜਿੱਤੇਗੀ ਫਾਈਨਲ?

ਨਵੀਂ ਦਿੱਲੀ- ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਸ਼ੁਰੂ ਹੋਣ ‘ਚ ਹੁਣ ਸਿਰਫ 2 ਦਿਨ ਬਾਕੀ ਹਨ। ਇਹ ਮੁਕਾਬਲਾ 7 ਜੂਨ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਦਾ ਇਹ ਦੂਜਾ ਫਾਈਨਲ ਹੈ। ਭਾਰਤੀ ਟੀਮ ਇਸ ਮੈਚ ਨੂੰ 100 ਫੀਸਦੀ ਦੇ ਕੇ ਜਿੱਤਣਾ ਚਾਹੇਗੀ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਘਾਤਕ ਗੇਂਦਬਾਜ਼ ਵਸੀਮ ਅਕਰਮ ਨੇ ਭਵਿੱਖਬਾਣੀ ਕੀਤੀ ਹੈ ਕਿ ਆਸਟਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜਿੱਤੇਗੀ।

ਵਸੀਮ ਅਕਰਮ ਨੇ ਆਈਸੀਸੀ ਦੇ ਇੱਕ ਇਵੇੰਟ ਵਿੱਚ ਕਿਹਾ, “ਜਦੋਂ ਤੁਸੀਂ ਅਗਸਤ ਦੇ ਆਖਰੀ ਹਫ਼ਤੇ ਜਾਂ ਸਤੰਬਰ ਦੇ ਸ਼ੁਰੂ ਵਿੱਚ ਓਵਲ ਵਿੱਚ ਖੇਡਦੇ ਹੋ, ਤਾਂ ਉਸ ਸਮੇਂ ਪਿੱਚ ਥੋੜ੍ਹੀ ਖੁਸ਼ਕ ਹੁੰਦੀ ਹੈ। ਪਰ ਇਸ ਸਮੇਂ ਇੱਥੇ ਦੀ ਪਿੱਚ ਬਹੁਤ ਤਾਜ਼ੀ ਹੈ ਅਤੇ ਇੱਥੇ ਜ਼ਿਆਦਾ ਉਛਾਲ ਆ ਸਕਦਾ ਹੈ। ਦੇਖਿਆ ਜਾਵੇ ਤਾਂ ਡਿਊਕਸ ਦੀ ਗੇਂਦ ਜ਼ਿਆਦਾ ਸਵਿੰਗ ਕਰਦੀ ਹੈ ਅਤੇ ਕੂਕਾਬੂਰਾ ਦੇ ਮੁਕਾਬਲੇ ਵੀ ਸਖਤ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤ ਸਕਦਾ ਹੈ।” ਬੇਸ਼ੱਕ ਅਕਰਮ ਨੇ ਭਾਰਤੀ ਪ੍ਰਸ਼ੰਸਕਾਂ ਲਈ ਨਿਰਾਸ਼ਾਜਨਕ ਭਵਿੱਖਬਾਣੀ ਕੀਤੀ ਹੈ।

ਇਸ ਈਵੈਂਟ ‘ਚ ਰਵੀ ਸ਼ਾਸਤਰੀ ਨੇ ਕਿਹਾ ਕਿ ਜੇਕਰ ਭਾਰਤ ਦੀ ਟੀਮ ‘ਚ ਜਸਪ੍ਰੀਤ ਬੁਮਰਾਹ ਹੁੰਦਾ ਤਾਂ ਉਹ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੇ ਬਰਾਬਰ ਹੈ। ਪਰ ਆਸਟ੍ਰੇਲੀਆ ‘ਚ ਪੈਟ ਕਮਿੰਸ, ਮਿਸ਼ੇਲ ਸਟਾਰਕ ਵਰਗੇ ਖਿਡਾਰੀ ਹਨ। ਮੈਨੂੰ ਲੱਗਦਾ ਹੈ ਕਿ ਮੁਹੰਮਦ ਸ਼ਮੀ ਭਾਰਤ ਲਈ ਐਕਸ ਫੈਕਟਰ ਖਿਡਾਰੀ ਹੋ ਸਕਦੇ ਹਨ। ਉਸ ਨੇ ਪਿਛਲੇ ਸਮੇਂ ਵਿੱਚ ਕਾਫੀ ਮੈਚ ਖੇਡੇ ਹਨ।

ਦੱਸ ਦੇਈਏ ਕਿ ਫਾਈਨਲ ਮੈਚ ਲਈ ਦੋਵੇਂ ਟੀਮਾਂ ਇੰਗਲੈਂਡ ਪਹੁੰਚ ਚੁੱਕੀਆਂ ਹਨ। ਜਿੱਥੇ ਉਹ ਓਵਲ ਦੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਵੇਗੀ। ਦੋਵੇਂ ਟੀਮਾਂ ਤਿਆਰੀ ‘ਚ ਲੱਗੀਆਂ ਹੋਈਆਂ ਹਨ, ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਹ ਸਮਾਂ ਹੀ ਦੱਸੇਗਾ ਕਿ ਕਿਹੜੀ ਟੀਮ ਟਰਾਫੀ ‘ਤੇ ਕਬਜ਼ਾ ਕਰੇਗੀ।