ਅਮਰੀਕਾ ਨੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੀ ਕੀਤੀ ਤਾਰੀਫ਼, ਚੀਨ ਨੂੰ ਲਗੀ ਮਿਰਚ

ਅਮਰੀਕਾ ਨੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੀ ਕੀਤੀ ਤਾਰੀਫ਼, ਚੀਨ ਨੂੰ ਲਗੀ ਮਿਰਚ

ਬਲਿੰਕੇਨ ਨੇ ਇੱਕ ਬਿਆਨ ਵਿੱਚ ਕਿਹਾ, “ਦਲਾਈ ਲਾਮਾ ਦੀ ਦਿਆਲਤਾ ਅਤੇ ਨਿਮਰਤਾ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੀ ਹੈ, ਅਤੇ ਮੈਂ ਸ਼ਾਂਤੀ ਅਤੇ ਅਹਿੰਸਾ ਪ੍ਰਤੀ ਉਸਦੀ ਨਿਰੰਤਰ ਵਚਨਬੱਧਤਾ ਦੀ ਡੂੰਘਾਈ ਨਾਲ ਪ੍ਰਸ਼ੰਸਾ ਕਰਦਾ ਹਾਂ।”


ਅਮਰੀਕਾ ਨੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਵਿਚ ਗੁਜ਼ਾਰ ਦਿਤਾ ਹੈ। ਅਮਰੀਕਾ ਨੇ ਭਾਰਤ ‘ਚ ਰਹਿਣ ਵਾਲੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਦੀ ਤਾਰੀਫ ਕੀਤੀ ਹੈ। ਦਲਾਈਲਾਮਾ ਚੀਨ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਅਜਿਹੇ ‘ਚ ਦਲਾਈਲਾਮਾ ਦੀ ਤਾਰੀਫ ਨਾਲ ਚੀਨ ਨੂੰ ਮਿਰਚ ਜਰੂਰ ਲਗੇਗੀ। ਭਾਵੇਂ ਦਲਾਈਲਾਮਾ ਨਿਰਵਿਵਾਦ ਹੈ, ਪਰ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਅਧਿਆਤਮਿਕਤਾ ਅਤੇ ਮਨੁੱਖੀ ਸ਼ਾਂਤੀ ਦੇ ਮਾਰਗ ਲਈ ਸਮਰਪਿਤ ਕੀਤਾ ਹੈ।

ਕਲ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦਾ ਜਨਮ ਦਿਨ ਸੀ। ਇਸ ਮੌਕੇ ਅਮਰੀਕਾ ਨੇ ਉਨ੍ਹਾਂ ਦੀ ਸ਼ਖਸੀਅਤ ਅਤੇ ਉਨ੍ਹਾਂ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਦਲਾਈਲਾਮਾ ਦੀ ਦਿਆਲਤਾ ਅਤੇ ਨਿਮਰਤਾ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਦਲਾਈ ਲਾਮਾ ਨੂੰ ਉਨ੍ਹਾਂ ਦੇ 88ਵੇਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਤਿੱਬਤੀ ਅਧਿਆਤਮਿਕ ਨੇਤਾ ਦੀ ਦਿਆਲਤਾ ਅਤੇ ਨਿਮਰਤਾ ਦੁਨੀਆ ਭਰ ਦੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ।

ਬਲਿੰਕਨ ਨੇ ਇਹ ਵੀ ਕਿਹਾ ਕਿ ਅਮਰੀਕਾ ਤਿੱਬਤੀਆਂ ਦੀ ਭਾਸ਼ਾਈ, ਸੱਭਿਆਚਾਰਕ ਅਤੇ ਧਾਰਮਿਕ ਪਛਾਣ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ‘ਤੇ ਕਾਇਮ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ, ‘ਮੈਂ ਪੂਜਨੀਕ ਦਲਾਈ ਲਾਮਾ ਨੂੰ ਉਨ੍ਹਾਂ ਦੇ 88ਵੇਂ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ, ਜੋ ਤਿੱਬਤੀ ਭਾਈਚਾਰੇ ਲਈ ਸ਼ੁਭ ਦਿਨ ਹੈ।’ ਬਲਿੰਕੇਨ ਨੇ ਇੱਕ ਬਿਆਨ ਵਿੱਚ ਕਿਹਾ, “ਦਲਾਈ ਲਾਮਾ ਦੀ ਦਿਆਲਤਾ ਅਤੇ ਨਿਮਰਤਾ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੀ ਹੈ, ਅਤੇ ਮੈਂ ਸ਼ਾਂਤੀ ਅਤੇ ਅਹਿੰਸਾ ਪ੍ਰਤੀ ਉਸਦੀ ਨਿਰੰਤਰ ਵਚਨਬੱਧਤਾ ਦੀ ਡੂੰਘਾਈ ਨਾਲ ਪ੍ਰਸ਼ੰਸਾ ਕਰਦਾ ਹਾਂ।”

ਦਰਅਸਲ, 1959 ਵਿੱਚ ਤਿੱਬਤ ਵਿੱਚ ਚੀਨ ਦੀ ਕਾਰਵਾਈ ਤੋਂ ਬਾਅਦ, 14ਵੇਂ ਦਲਾਈਲਾਮਾ ਭਾਰਤ ਭੱਜ ਆਏ ਸਨ, ਜਿੱਥੇ ਉਨ੍ਹਾਂ ਨੂੰ ਰਾਜਨੀਤਿਕ ਸ਼ਰਣ ਮਿਲ ਗਈ ਸੀ। ਚੀਨ ਨੇ ਤਾਕਤ ਨਾਲ ਤਿੱਬਤ ‘ਤੇ ਕਬਜ਼ਾ ਕਰ ਲਿਆ। ਪਰ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨੇ ਆਪਣਾ ਪੂਰਾ ਜੀਵਨ ਤਿੱਬਤੀ ਸੱਭਿਆਚਾਰ ਅਤੇ ਤਿੱਬਤੀ ਪਛਾਣ ਨੂੰ ਵਿਸ਼ਵ ਭਰ ਵਿੱਚ ਸੁਰੱਖਿਅਤ ਰੱਖਣ ਲਈ ਸਮਰਪਿਤ ਕੀਤਾ ਹੈ।