- ਮਨੋਰੰਜਨ
- No Comment
ਅਰਮਾਨ ਕੋਹਲੀ ਨੂੰ ਸਾਬਕਾ ਮਾਸ਼ੂਕ ਨੀਰੂ ਰੰਧਾਵਾ ਨੂੰ 50 ਲੱਖ ਰੁਪਏ ਅਦਾ ਕਰਨੇ ਹੋਣਗੇ, ਬੰਬਈ ਹਾਈ ਕੋਰਟ ਨੇ ਦਿੱਤਾ ਨਿਰਦੇਸ਼

ਨੀਰੂ ਰੰਧਾਵਾ ਨੇ ਕਿਹਾ ਕਿ ਜੇਕਰ ਅਰਮਾਨ ਅਦਾਲਤ ਦੀ ਗੱਲ ਨਹੀਂ ਮੰਨਦਾ ਤਾਂ ਉਸਨੂੰ ਮੁੜ ਜੇਲ੍ਹ ਜਾਣਾ ਪੈ ਸਕਦਾ ਹੈ। ਦਰਅਸਲ ਨੀਰੂ ਰੰਧਾਵਾ ਨੇ ਜੂਨ 2018 ‘ਚ ਆਪਣੇ ਬੁਆਏਫ੍ਰੈਂਡ ਅਰਮਾਨ ਕੋਹਲੀ ਦੇ ਖਿਲਾਫ ਹਾਈਕੋਰਟ ‘ਚ ਮਾਮਲਾ ਦਰਜ ਕਰਵਾਇਆ ਸੀ।
ਅਰਮਾਨ ਕੋਹਲੀ ਫ਼ਿਲਮਾਂ ਵਿਚ ਫਲਾਪ ਹੋ ਚੁਕੇ ਹਨ ਅਤੇ ਹੁਣ ਉਨ੍ਹਾਂ ਲਈ ਇਕ ਹੋਰ ਪ੍ਰੇਸ਼ਾਨੀ ਦੀ ਖਬਰ ਸਾਹਮਣੇ ਆ ਰਹੀ ਹੈ । ਬਿੱਗ ਬੌਸ ਫੇਮ ਅਤੇ ਅਭਿਨੇਤਾ ਅਰਮਾਨ ਕੋਹਲੀ ਆਪਣੀ ਸਾਬਕਾ ਪ੍ਰੇਮਿਕਾ ਅਤੇ ਸਟਾਈਲਿਸਟ ਨੀਰੂ ਰੰਧਾਵਾ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਕੇਸ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ਵਿੱਚ, ਬੰਬਈ ਹਾਈ ਕੋਰਟ ਨੇ ਅਰਮਾਨ ਕੋਹਲੀ ਨੂੰ ਫਟਕਾਰ ਲਗਾਈ ਅਤੇ ਉਸਨੂੰ ਨਿਰਦੇਸ਼ ਦਿੱਤਾ ਕਿ ਉਹ ਨੀਰੂ ਨੂੰ 50 ਲੱਖ ਰੁਪਏ ਦਾ ਬਾਕੀ ਮੁਆਵਜ਼ਾ ਜਲਦੀ ਤੋਂ ਜਲਦੀ ਅਦਾ ਕਰੇ।

ਨੀਰੂ ਰੰਧਾਵਾ ਨੇ ਵੀ ਇਸ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਰਮਾਨ ਅਦਾਲਤ ਦੀ ਗੱਲ ਨਹੀਂ ਮੰਨਦਾ ਤਾਂ ਉਸਨੂੰ ਮੁੜ ਜੇਲ੍ਹ ਜਾਣਾ ਪੈ ਸਕਦਾ ਹੈ। ਦਰਅਸਲ ਨੀਰੂ ਰੰਧਾਵਾ ਨੇ ਜੂਨ 2018 ‘ਚ ਆਪਣੇ ਬੁਆਏਫ੍ਰੈਂਡ ਅਰਮਾਨ ਕੋਹਲੀ ਦੇ ਖਿਲਾਫ ਹਾਈਕੋਰਟ ‘ਚ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਅਰਮਾਨ ਨੂੰ ਲੋਨਾਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ। ਇਸਤੋਂ ਬਾਅਦ ਵਿੱਚ ਨੀਰੂ ਅਤੇ ਅਰਮਾਨ ਨੇ ਆਪਸੀ ਸਹਿਮਤੀ ਨਾਲ ਝਗੜਾ ਖਤਮ ਕਰ ਦਿੱਤਾ ਅਤੇ ਨੀਰੂ ਨੇ ਆਪਣੇ ਖਿਲਾਫ ਕੇਸ ਵਾਪਸ ਲੈ ਲਿਆ।

ਇਸ ਸਮਝੌਤੇ ਲਈ ਅਰਮਾਨ ਨੇ ਨੀਰੂ ਨੂੰ ਲਗਭਗ 1 ਕਰੋੜ ਰੁਪਏ ਦੀ ਰਕਮ ਅਦਾ ਕਰਨੀ ਸੀ। ਅਰਮਾਨ ਕੋਹਲੀ ਨੇ ਇਸ ਰਕਮ ਵਿੱਚੋਂ ਹੁਣ ਤੱਕ ਨੀਰੂ ਨੂੰ ਸਿਰਫ਼ 50 ਲੱਖ ਰੁਪਏ ਦਿੱਤੇ ਹਨ। ਖਬਰਾਂ ਮੁਤਾਬਕ ਅਰਮਾਨ ਨੇ ਨੀਰੂ ਨੂੰ ਬਾਕੀ 50 ਲੱਖ ਰੁਪਏ ਦਾ ਚੈੱਕ ਦਿੱਤਾ ਸੀ, ਪਰ ਇਹ ਚੈੱਕ ਬਾਊਂਸ ਹੋ ਗਿਆ।

ਇਸ ਕਾਰਨ ਨੀਰੂ ਨੇ ਇੱਕ ਵਾਰ ਫਿਰ ਅਦਾਲਤ ਦਾ ਰੁਖ ਕੀਤਾ ਹੈ। 2018 ‘ਚ ਨੀਰੂ ਨੇ ਅਰਮਾਨ ਵਲੋਂ ਉਸ ‘ਤੇ ਹਮਲਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਾਰੋਬਾਰ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ ਸੀ ਅਤੇ ਇਸ ਤੋਂ ਬਾਅਦ ਅਰਮਾਨ ਨੇ ਉਸ ਦੀ ਕੁੱਟਮਾਰ ਕੀਤੀ। ਪੀਟੀਆਈ ਦੀ ਰਿਪੋਰਟ ਮੁਤਾਬਕ ਨੀਰੂ ਅਤੇ ਅਰਮਾਨ 3 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਉਹ ਮੁੰਬਈ ਦੇ ਇੱਕ ਫਲੈਟ ਵਿੱਚ ਇਕੱਠੇ ਰਹਿ ਰਹੇ ਸਨ ਅਤੇ ਉਨ੍ਹਾਂ ਵਿੱਚ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਗੁੱਸੇ ‘ਚ ਆ ਕੇ ਅਰਮਾਨ ਨੇ ਨੀਰੂ ਨੂੰ ਧੱਕਾ ਦਿੱਤਾ ਅਤੇ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਈ ਸੀ, ਜਿਸਤੋ ਬਾਅਦ ਨੀਰੂ ਰੰਧਾਵਾ ਨੂੰ ਸੱਟ ਲਗੀ ਸੀ।