ਤਾਲਿਬਾਨ ਨੇ ਕਿਹਾ- ਸਾਨੂੰ ਮੰਦਰਾਂ ‘ਤੇ ਕੋਈ ਇਤਰਾਜ਼ ਨਹੀਂ, ਵਜ਼ੀਰਿਸਤਾਨ ‘ਚ ਬਣੇਗਾ ਮੰਦਰ, ਇੱਥੇ 60 ਹਿੰਦੂ ਪਰਿਵਾਰ ਰਹਿ ਰਹੇ ਖੁਸ਼ੀ ਨਾਲ

ਤਾਲਿਬਾਨ ਨੇ ਕਿਹਾ- ਸਾਨੂੰ ਮੰਦਰਾਂ ‘ਤੇ ਕੋਈ ਇਤਰਾਜ਼ ਨਹੀਂ, ਵਜ਼ੀਰਿਸਤਾਨ ‘ਚ ਬਣੇਗਾ ਮੰਦਰ, ਇੱਥੇ 60 ਹਿੰਦੂ ਪਰਿਵਾਰ ਰਹਿ ਰਹੇ ਖੁਸ਼ੀ ਨਾਲ

ਤਾਲਿਬਾਨ ਕਮਾਂਡਰ ਨੇ ਕਿਹਾ ਕਿ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਆਸਥਾਵਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਥਾਨਕ ਨਿਵਾਸੀ ਅਨਿਲ ਦਾ ਕਹਿਣਾ ਹੈ ਕਿ ਇੱਥੇ ਹਿੰਦੂਆਂ ਨੂੰ ਕਦੇ ਵੀ ਟੀ.ਟੀ.ਪੀ. ਦੇ ਪ੍ਰਭਾਵ ਤੋਂ ਪਰੇਸ਼ਾਨ ਨਹੀਂ ਕੀਤਾ ਗਿਆ।


ਤਾਲਿਬਾਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਜਾਲਮ ਦੇਸ਼ਾਂ ਵਿਚ ਕੀਤੀ ਜਾਂਦੀ ਹੈ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਦੇ ਮੀਰਾਂਸ਼ਾਹ ‘ਚ ਰਹਿਣ ਵਾਲੇ 60 ਹਿੰਦੂ ਪਰਿਵਾਰਾਂ ਲਈ ਮੰਦਰ ਬਣਾਇਆ ਜਾਵੇਗਾ। ਇਹ ਇਲਾਕਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਂ ਦੇ ਅੱਤਵਾਦੀ ਸੰਗਠਨ ਦਾ ਗੜ੍ਹ ਹੈ, ਜੋ ਪਾਕਿਸਤਾਨੀ ਫੌਜ ਅਤੇ ਸਰਕਾਰ ਦੇ ਨੱਕ ‘ਚ ਦਮ ਕਰ ਰਿਹਾ ਹੈ। ਪਾਕਿਸਤਾਨ ਸੈਨਾ ਪਿਛਲੇ 10 ਸਾਲਾਂ ਤੋਂ ਇੱਥੇ ਪਾਬੰਦੀਸ਼ੁਦਾ ਟੀਟੀਪੀ ਨਾਲ ਮੁੱਠਭੇੜ ਵਿੱਚ ਸ਼ਾਮਲ ਹੈ।

ਮੀਰਾਂਸ਼ਾਹ ਵਿੱਚ ਟੀਟੀਪੀ ਦੀ ਸਮਾਨਾਂਤਰ ਸਰਕਾਰ ਨੂੰ ਵੀ ਮੰਦਰ ਦੀ ਉਸਾਰੀ ਉੱਤੇ ਕੋਈ ਇਤਰਾਜ਼ ਨਹੀਂ ਹੈ। ਉੱਤਰੀ ਵਜ਼ੀਰਿਸਤਾਨ ਦੇ ਸੰਸਦ ਮੈਂਬਰ ਮੋਹਸਿਨ ਡਾਵਰ ਨੇ ਕਿਹਾ ਕਿ ਮੰਦਰ ਲਈ ਜ਼ਮੀਨ ਦੀ ਚੋਣ ਕਰ ਲਈ ਗਈ ਹੈ। ਜਲਦੀ ਹੀ ਮੰਦਰ ਦੀ ਉਸਾਰੀ ਲਈ ਬਜਟ ਵੀ ਅਲਾਟ ਕੀਤਾ ਜਾਵੇਗਾ। ਤਾਲਿਬਾਨ ਕਮਾਂਡਰ ਨੇ ਕਿਹਾ ਕਿ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਆਸਥਾਵਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਸਥਾਨਕ ਨਿਵਾਸੀ ਅਨਿਲ ਦਾ ਕਹਿਣਾ ਹੈ ਕਿ ਇੱਥੇ ਹਿੰਦੂਆਂ ਨੂੰ ਕਦੇ ਵੀ ਟੀ.ਟੀ.ਪੀ. ਦੇ ਪ੍ਰਭਾਵ ਤੋਂ ਪਰੇਸ਼ਾਨ ਨਹੀਂ ਕੀਤਾ ਗਿਆ। ਉਸਨੇ ਦੱਸਿਆ ਕਿ ਤਾਲਿਬਾਨੀ ਪੰਚਾਇਤ ਵਿੱਚ ਅਸੀਂ ਆਪਣੀਆਂ ਸਮੱਸਿਆਵਾਂ ਟੀਟੀਪੀ ਦੇ ਕਮਾਂਡਰਾਂ ਅੱਗੇ ਪੇਸ਼ ਕਰਦੇ ਹਾਂ ਅਤੇ ਉਹ ਹੱਲ ਹੋ ਜਾਂਦੀਆਂ ਹਨ। ਦੂਜੇ ਰਾਜਾਂ ਵਿੱਚ ਹਿੰਦੂ ਪਰਿਵਾਰਾਂ ‘ਤੇ ਹਮਲਿਆਂ ਅਤੇ ਮੰਦਰਾਂ ਦੀ ਭੰਨਤੋੜ ਦੀਆਂ ਘਟਨਾਵਾਂ ਦੇ ਬਾਵਜੂਦ ਵਜ਼ੀਰਿਸਤਾਨ ਵਿੱਚ ਅਜਿਹਾ ਨਹੀਂ ਹੈ। ਅਨਿਲ ਦਾ ਕਹਿਣਾ ਹੈ ਕਿ ਅਸੀਂ ਇੱਥੇ ਸੁਰੱਖਿਅਤ ਮਹਿਸੂਸ ਕਰਦੇ ਹਾਂ।

ਉਸਨੇ ਕਿਹਾ ਕਿ ਅਸੀਂ ਮੀਰਾਂਸ਼ਾਹ ਵਿੱਚ ਵੀ ਆਪਣਾ ਕਾਰੋਬਾਰ ਕਰ ਸਕਦੇ ਹਾਂ। ਪਾਕਿਸਤਾਨ ਦੇ ਸਿੰਧ ਅਤੇ ਪੰਜਾਬ ਸੂਬੇ ‘ਚ ਤਿੰਨ ਸਾਲਾਂ ਦੌਰਾਨ 12 ਮੰਦਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਨ੍ਹਾਂ ‘ਚ ਪੰਜਾਬ ਦੇ ਰਾਵਲਪਿੰਡੀ ‘ਚ 100 ਸਾਲ ਪੁਰਾਣੇ ਮੰਦਰ ‘ਤੇ ਹਮਲਾ, ਜਦਕਿ ਸਿੰਧ ਦੇ ਨਗਰਪਾਰਕਰ ‘ਚ ਸ਼੍ਰੀ ਰਾਮ ਮੰਦਰ ‘ਤੇ ਹਮਲਾ ਸ਼ਾਮਲ ਹੈ। ਮੀਰਾਂਸ਼ਾਹ ਦੀ ਇਬਰਤੀ ਦੇਵੀ ਦਾ ਕਹਿਣਾ ਹੈ ਕਿ ਇੱਥੇ ਹੁਣ ਤੱਕ ਕੋਈ ਵੱਡਾ ਮੰਦਰ ਨਹੀਂ ਹੈ। ਲੋਕਾਂ ਨੂੰ 150 ਕਿਲੋਮੀਟਰ ਦੂਰ ਦੱਖਣੀ ਵਜ਼ੀਰਿਸਤਾਨ ਦੇ ਵਾਨਾ ਸ਼ਹਿਰ ਜਾਣਾ ਪੈਂਦਾ ਹੈ। ਲੰਬੇ ਸਮੇਂ ਤੋਂ ਇੱਥੇ ਮੰਦਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਉਨ੍ਹਾਂ ਨੂੰ ਵਾਨਾ ਨਹੀਂ ਜਾਣਾ ਪਵੇਗਾ। ਇੱਕ ਹੋਰ ਬਜ਼ੁਰਗ ਔਰਤ ਜਮੀਲਾ ਚੰਦ ਦਾ ਕਹਿਣਾ ਹੈ ਕਿ ਵੰਡ ਵੇਲੇ ਕੁਝ ਹਿੰਦੂ ਪਰਿਵਾਰ ਭਾਰਤ ਚਲੇ ਗਏ ਸਨ, ਪਰ ਜ਼ਿਆਦਾਤਰ ਇੱਥੇ ਹੀ ਰਹਿ ਗਏ ਸਨ। ਸਥਾਨਕ ਲੋਕਾਂ ਨੇ ਕਿਸੇ ਹਿੰਦੂ ਪਰਿਵਾਰ ਦੀ ਜਾਇਦਾਦ ‘ਤੇ ਕਬਜ਼ਾ ਨਹੀਂ ਕੀਤਾ ਸੀ।