ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦਿਹਾਂਤ, DMC ਲੁਧਿਆਣਾ ਵਿਖੇ ਲਏ ਆਖਰੀ ਸਾਹ

ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦਿਹਾਂਤ, DMC ਲੁਧਿਆਣਾ ਵਿਖੇ ਲਏ ਆਖਰੀ ਸਾਹ

1979 ਵਿੱਚ ਸੁਰਿੰਦਰ ਸ਼ਿੰਦਾ ਦੀ ਪਹਿਲੀ ਐਲਬਮ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜ਼ਬਰਦਸਤ ਸਫਲਤਾ ਮਿਲੀ ਸੀ।

ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ।
ਕੁਝ ਦਿਨ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵਧ ਗਈ ਸੀ। ਸ਼ਿੰਦਾ ਵੀ ਕਈ ਦਿਨਾਂ ਤੱਕ ਦੀਪ ਹਸਪਤਾਲ ‘ਚ ਵੈਂਟੀਲੇਟਰ ‘ਤੇ ਰਹੇ। ਇਸ ਤੋਂ ਬਾਅਦ ਉਸਦੀ ਹਾਲਤ ਵਿਗੜਨ ਕਾਰਨ ਉਸਨੂੰ ਡੀ.ਐਮ.ਸੀ. ‘ਚ ਭਰਤੀ ਕਰਵਾਇਆ ਗਿਆ ਸੀ।

ਸ਼ਿੰਦਾ ਦਾ ਕੁਝ ਦਿਨ ਪਹਿਲਾਂ ਹਸਪਤਾਲ ‘ਚ ਮਾਮੂਲੀ ਅਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਅਚਾਨਕ ਇਨਫੈਕਸ਼ਨ ਵਧ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਸਾਹ ਆਦਿ ਲੈਣ ‘ਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਉਹ ‘ਪੁੱਤ ਜੱਟਾਂ ਦੇ’ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁਕੇ ਹਨ। ਸੁਰਿੰਦਰ ਸ਼ਿੰਦਾ ਦਾ ਅਸਲੀ ਨਾਂ ਸੁਰਿੰਦਰ ਪਾਲ ਸਿੰਘ ਧਾਮੀ ਸੀ। ਉਹ ਲੁਧਿਆਣਾ ਦੇ ਪਿੰਡ ਛੋਟੀ ਇਆਲੀ ਦਾ ਰਹਿਣ ਵਾਲਾ ਸੀ ।

1979 ਵਿੱਚ ਸੁਰਿੰਦਰ ਸ਼ਿੰਦਾ ਦੀ ਪਹਿਲੀ ਐਲਬਮ ਰਿਲੀਜ਼ ਹੋਈ ਸੀ। ਇਸ ਐਲਬਮ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਜ਼ਬਰਦਸਤ ਸਫਲਤਾ ਮਿਲੀ ਸੀ। ਇਸ ਐਲਬਮ ਨੂੰ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਨੇ ਦਿਲੋਂ ਪ੍ਰਵਾਨ ਕੀਤਾ ਅਤੇ ਸ਼ਿੰਦਾ ਦੀ ਵਿਲੱਖਣ ਗਾਇਕੀ ਨੂੰ ਵੀ ਸਰੋਤਿਆਂ ਵੱਲੋਂ ਸਰਾਹਿਆ ਗਿਆ ਸੀ। ਇਸ ਐਲਬਮ ਤੋਂ ਬਾਅਦ ਸੁਰਿੰਦਰ ਸ਼ਿੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸੁਪਰਹਿੱਟ ਗਾਇਕ ਬਣ ਗਏ ਸਨ। ਇਸ ਸਫਲ ਐਲਬਮ ਤੋਂ ਬਾਅਦ, ਉਸਨੇ ਕਈ ਲਾਈਵ ਕੰਸਰਟ ਕੀਤੇ।

ਹੁਣ ਤੱਕ, ਉਸਦੀ ਲਗਭਗ 40+ ਐਲਬਮਾਂ ਲਾਂਚ ਹੋ ਚੁੱਕੀਆਂ ਹਨ। ਹੁਣ ਉਹ ਪੰਜਾਬੀ ਸੰਗੀਤ ਦਾ ਲੀਜੈਂਡ ਬਣ ਗਏ ਹਨ। ਕਈ ਮਸ਼ਹੂਰ ਪੰਜਾਬੀ ਗਾਇਕਾਂ ਜਿਵੇਂ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਕਈ ਹੋਰਾਂ ਨੇ ਸੁਰਿੰਦਰ ਸ਼ਿੰਦਾ ਤੋਂ ਸੰਗੀਤ ਦੀ ਸਿੱਖਿਆ ਲਈ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਈ ਐਵਾਰਡ ਜਿੱਤੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਉਹ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਸਨੇ ਗਾਇਕੀ ਅਤੇ ਅਦਾਕਾਰੀ ਲਈ 26 ਸੋਨ ਤਗਮੇ ਅਤੇ 2500 ਤੋਂ ਵੱਧ ਟਰਾਫੀਆਂ ਜਿੱਤੀਆਂ ਹਨ।