ਮੁਸਲਿਮ ਦੇਸ਼ ਆਬੂ ਧਾਬੀ ‘ਚ ਸੜਕ ਕਿਨਾਰੇ ਕਾਰ ਰੋਕ ਨਮਾਜ਼ ਅਦਾ ਕਰਨਾ ਹੁਣ ਅਪਰਾਧ

ਮੁਸਲਿਮ ਦੇਸ਼ ਆਬੂ ਧਾਬੀ ‘ਚ ਸੜਕ ਕਿਨਾਰੇ ਕਾਰ ਰੋਕ ਨਮਾਜ਼ ਅਦਾ ਕਰਨਾ ਹੁਣ ਅਪਰਾਧ

ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਹਾਈਵੇਅ ‘ਤੇ ਕਿਤੇ ਵੀ ਵਾਹਨ ਰੋਕ ਕੇ ਨਮਾਜ਼ ਅਦਾ ਕਰਨ ਵਾਲਿਆਂ ਨੂੰ 1000 ਦਿਰਹਾਮ ਦਾ ਜੁਰਮਾਨਾ ਭਰਨਾ ਪਵੇਗਾ।
ਆਬੂ ਧਾਬੀ ਨੇ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਹੈ। ਇੱਥੇ ਸੜਕ ਦੇ ਕਿਨਾਰੇ ਬਾਈਕ ਜਾਂ ਕਾਰ ਨੂੰ ਰੋਕ ਕੇ ਨਮਾਜ਼ ਅਦਾ ਕਰਨਾ ਅਪਰਾਧ ਕਰਾਰ ਦਿੱਤਾ ਗਿਆ ਹੈ। ਆਬੂ ਧਾਬੀ ਪੁਲਿਸ ਨੇ ਹੁਣ ਸੜਕ ਕਿਨਾਰੇ ਨਮਾਜ਼ ਅਦਾ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਹਾਈਵੇਅ ‘ਤੇ ਕਿਤੇ ਵੀ ਵਾਹਨ ਰੋਕ ਕੇ ਨਮਾਜ਼ ਅਦਾ ਕਰਨ ‘ਤੇ 1000 ਦਿਰਹਾਮ ਦਾ ਜੁਰਮਾਨਾ ਭਰਨਾ ਪਵੇਗਾ। ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਮਾਜ਼ ਪੜ੍ਹਨਾ ਨਾ ਸਿਰਫ਼ ਨਮਾਜ਼ਾਂ ਲਈ ਸਗੋਂ ਸੜਕ ‘ਤੇ ਪੈਦਲ ਚੱਲਣ ਵਾਲੇ ਹੋਰ ਲੋਕਾਂ ਲਈ ਵੀ ਖ਼ਤਰਨਾਕ ਹੈ।

ਸੋਮਵਾਰ ਨੂੰ ਆਇਆ ਇਹ ਹੁਕਮ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਇਹ ਹੁਕਮ ਜਾਗਰੂਕਤਾ ਮੁਹਿੰਮ ਤਹਿਤ ਜਾਰੀ ਕੀਤਾ ਹੈ। ਆਬੂ ਧਾਬੀ ਪੁਲਿਸ ਦੇ ਡਾਇਰੈਕਟਰ ਜਨਰਲ ਤੋਂ ਆਏ ਆਦੇਸ਼ ਦਾ ਉਦੇਸ਼ ਸੜਕ ਸੁਰੱਖਿਆ ਨੂੰ ਵਧਾਉਣਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਕੁਝ ਬੱਸ ਚਾਲਕ ਅਤੇ ਮੋਟਰ ਸਾਈਕਲ ਸਵਾਰ ਆਪਣੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਰੋਕ ਲੈਂਦੇ ਹਨ। ਇਸ ਤੋਂ ਬਾਅਦ ਉਹ ਨਮਾਜ਼ ਪੜ੍ਹਦੇ ਹਨ ਅਤੇ ਹੋਰ ਕਈ ਕੰਮ ਕਰਨ ਲੱਗਦੇ ਹਨ। ਇਹ ਹੁਕਮ ਅਜਿਹੀ ਬੱਸ ਪਾਰਕਿੰਗ ਅਤੇ ਹੋਰ ਖ਼ਤਰਿਆਂ ਤੋਂ ਬਚਣ ਲਈ ਜਾਰੀ ਕੀਤੇ ਗਏ ਹਨ। ਆਬੂ ਧਾਬੀ ਦੇ ਟ੍ਰੈਫਿਕ ਕਾਨੂੰਨ ਨੰਬਰ 178 ਦੇ ਮੁਤਾਬਕ ਹੁਣ ਸੜਕ ਦੇ ਕਿਨਾਰੇ ਕਿਸੇ ਵਾਹਨ ਨੂੰ ਰੋਕਣਾ ਅਪਰਾਧ ਹੋਵੇਗਾ ਜਿਸ ਲਈ ਜੁਰਮਾਨਾ ਭਰਨਾ ਪਵੇਗਾ। ਚੌਰਾਹੇ ਜਾਂ ਮੋੜ ‘ਤੇ ਗੱਡੀ ਰੋਕਣ ਦਾ ਜੁਰਮਾਨਾ 500 ਦਿਰਹਮ ਹੈ। ਗਲਤ ਢੰਗ ਨਾਲ ਗੱਡੀ ਰੋਕਣ ਜਾਂ ਪਾਰਕਿੰਗ ਜੋ ਕਿ ਦੂਜੇ ਪੈਦਲ ਚੱਲਣ ਵਾਲਿਆਂ ਲਈ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ‘ਤੇ 400 ਦਿਰਹਮ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਜੋ ਲੋਕ ਜ਼ਰੂਰੀ ਸੁਰੱਖਿਆ ਉਪਾਅ ਕਰਨ ਵਿੱਚ ਅਸਫਲ ਰਹਿੰਦੇ ਹਨ, ਜੇਕਰ ਉਹਨਾਂ ਦੇ ਵਾਹਨ ਟੁੱਟ ਜਾਂਦੇ ਹਨ ਤਾਂ ਉਹਨਾਂ ਨੂੰ 500 ਦਿਰਹਮ ਦਾ ਜੁਰਮਾਨਾ ਕੀਤਾ ਜਾਵੇਗਾ।

ਆਬੂ ਧਾਬੀ ਪੁਲਿਸ ਦੇ ਡਾਇਰੈਕਟਰ ਜਨਰਲ ਤੋਂ ਆਏ ਆਦੇਸ਼ ਦਾ ਉਦੇਸ਼ ਸੜਕ ਸੁਰੱਖਿਆ ਨੂੰ ਵਧਾਉਣਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਕੁਝ ਬੱਸ ਚਾਲਕ ਅਤੇ ਮੋਟਰ ਸਾਈਕਲ ਸਵਾਰ ਆਪਣੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਰੋਕ ਲੈਂਦੇ ਹਨ। ਇਸ ਤੋਂ ਬਾਅਦ ਉਹ ਨਮਾਜ਼ ਪੜ੍ਹਦੇ ਹਨ ਅਤੇ ਹੋਰ ਕਈ ਕੰਮ ਕਰਨ ਲੱਗਦੇ ਹਨ। ਇਹ ਹੁਕਮ ਅਜਿਹੀ ਬੱਸ ਪਾਰਕਿੰਗ ਅਤੇ ਹੋਰ ਖ਼ਤਰਿਆਂ ਤੋਂ ਬਚਣ ਲਈ ਜਾਰੀ ਕੀਤੇ ਗਏ ਹਨ।