ਗਦਰ-2 500 ਕਰੋੜ ਦੇ ਕਰੀਬ, 65 ਸਾਲਾ ਸੰਨੀ ਦਿਓਲ ਇਕ ਫਿਲਮ ਲਈ ਲੈਂਦਾ ਹੈ 15 ਕਰੋੜ

ਗਦਰ-2 500 ਕਰੋੜ ਦੇ ਕਰੀਬ, 65 ਸਾਲਾ ਸੰਨੀ ਦਿਓਲ ਇਕ ਫਿਲਮ ਲਈ ਲੈਂਦਾ ਹੈ 15 ਕਰੋੜ

ਸੰਨੀ ਨੇ ਫਿਲਮ ਇੰਡਸਟਰੀ ‘ਚ 40 ਸਾਲ ਬਿਤਾਏ ਹਨ। ਉਨ੍ਹਾਂ ਦੀ ਫਿਲਮ ਬੇਤਾਬ 1983 ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ ਉਨ੍ਹਾਂ ਨੂੰ ਗਦਰ-2 ਰਾਹੀਂ ਇਤਿਹਾਸਕ ਸਫਲਤਾ ਮਿਲੀ ਹੈ। ਉਹ 90 ਦੇ ਦਹਾਕੇ ਦਾ ਸਭ ਤੋਂ ਮਸ਼ਹੂਰ ਹੀਰੋ ਰਿਹਾ ਹੈ।


ਸੰਨੀ ਦਿਓਲ ਦੀ ਅੱਜਕੱਲ ਗੁਡੀ ਚੜੀ ਹੋਈ ਹੈ ਅਤੇ ਉਨ੍ਹਾਂ ਦੀ ਫਿਲਮ ਗਦਰ-2 ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਸੰਨੀ ਦਿਓਲ ਦੀ ਗਦਰ-2 ਨੇ 10 ਦਿਨਾਂ ‘ਚ 375 ਕਰੋੜ ਦੀ ਕਮਾਈ ਕਰਕੇ ਰਿਕਾਰਡ ਬਣਾਇਆ ਹੈ। ਦੂਜੇ ਪਾਸੇ ਇਕ ਬੈਂਕ ਨੇ ਸੰਨੀ ਨੂੰ 56 ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ‘ਤੇ ਨੋਟਿਸ ਜਾਰੀ ਕੀਤਾ ਸੀ। ਜਿਸ ਕਾਰਨ ਬੈਂਕ ਨੇ ਕਰਜ਼ੇ ਦੀ ਵਸੂਲੀ ਲਈ ਮੁੰਬਈ ਸਥਿਤ ਉਨ੍ਹਾਂ ਦੇ ਜੁਹੂ ਬੰਗਲੇ ਦੀ ਨਿਲਾਮੀ ਕਰਨ ਦਾ ਐਲਾਨ ਕੀਤਾ ਸੀ ਪਰ 24 ਘੰਟਿਆਂ ਦੇ ਅੰਦਰ ਨਿਲਾਮੀ ਨੋਟਿਸ ਵਾਪਸ ਲੈ ਲਿਆ ਗਿਆ ਅਤੇ ਸੰਨੀ ਨੂੰ ਕੁਝ ਰਾਹਤ ਮਿਲੀ ਹੈ।

ਸੰਨੀ ਨੇ ਫਿਲਮ ਇੰਡਸਟਰੀ ‘ਚ 40 ਸਾਲ ਬਿਤਾਏ ਹਨ। ਉਨ੍ਹਾਂ ਦੀ ਫਿਲਮ ਬੇਤਾਬ 1983 ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ ਉਨ੍ਹਾਂ ਨੂੰ ਗਦਰ-2 ਰਾਹੀਂ ਇਤਿਹਾਸਕ ਸਫਲਤਾ ਮਿਲੀ ਹੈ। ਉਹ 90 ਦੇ ਦਹਾਕੇ ਦਾ ਸਭ ਤੋਂ ਮਸ਼ਹੂਰ ਹੀਰੋ ਰਿਹਾ ਹੈ। ਸਨੀ ਦਿਓਲ ਨੇ 100 ਤੋਂ ਵੱਧ ਫਿਲਮਾਂ ਕੀਤੀਆਂ ਹਨ, ਜਿਸ ਕਾਰਨ ਉਹ 130 ਕਰੋੜ ਦੀ ਜਾਇਦਾਦ ਬਣਾ ਚੁੱਕੇ ਹਨ।

1997 ‘ਚ ਆਈ ਫਿਲਮ ‘ਬਾਰਡਰ’ ਲਈ ਜਿੱਥੇ ਉਨ੍ਹਾਂ ਨੂੰ 90 ਲੱਖ ਰੁਪਏ ਦੀ ਫੀਸ ਮਿਲੀ ਸੀ। ਜਦਕਿ ਸਨੀ ਦਿਓਲ ਹੁਣ ਇਕ ਫਿਲਮ ਦੇ 15 ਕਰੋੜ ਰੁਪਏ ਲੈਂਦੇ ਹਨ। ਉਹ 15 ਕਰੋੜ ਫੀਸ ਲੈਂਦੇ ਹਨ, ਮਤਲਬ ਕਿ ਉਨ੍ਹਾਂ ਦੀ ਫੀਸ ਲਗਭਗ 15 ਗੁਣਾ ਵਧ ਗਈ ਹੈ। ਫਾਈਨੈਂਸ਼ੀਅਲ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ ਜਿਸ ਬੰਗਲੇ ਦੀ ਨਿਲਾਮੀ ਕੀਤੀ ਜਾ ਰਹੀ ਹੈ, ਉਹ ਮੁੰਬਈ ਦੇ ਜੁਹੂ ‘ਚ ਗਾਂਧੀ ਗ੍ਰਾਮ ਰੋਡ ‘ਤੇ ਸਥਿਤ ਹੈ। ਇਸ ਦਾ ਨਾਂ ਸੰਨੀ ਵਿਲਾ ਹੈ। ਇਸ ਬੰਗਲੇ ‘ਚ ਸੰਨੀ ਦਿਓਲ ਅਤੇ ਉਨ੍ਹਾਂ ਦਾ ਪਰਿਵਾਰ ਨਹੀਂ ਰਹਿੰਦਾ ਹੈ। ਇਹ ਸੰਨੀ ਦੁਆਰਾ ਆਪਣੇ ਪ੍ਰੋਡਕਸ਼ਨ ਸਟੂਡੀਓ ਸੰਨੀ ਸੁਪਰ ਸਾਊਂਡ ਲਈ ਰਿਕਾਰਡਿੰਗ ਅਤੇ ਡਬਿੰਗ ਸਟੂਡੀਓ ਵਜੋਂ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਕੁਝ ਜਗ੍ਹਾ ਵਪਾਰਕ ਮੀਟਿੰਗਾਂ ਲਈ ਅਤੇ ਰਿਹਾਇਸ਼ੀ ਖੇਤਰ ਵਜੋਂ ਵੀ ਵਰਤੀ ਜਾਂਦੀ ਹੈ।

ਸੰਨੀ ਦਿਓਲ 90 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਅਦਾਕਾਰ ਸਨ। ਉਸਨੇ 1983 ਵਿੱਚ ਫਿਲਮ ਬੇਤਾਬ ਵਿੱਚ ਆਪਣੀ ਸ਼ੁਰੂਆਤ ਕੀਤੀ। ਫਿਲਮ ‘ਚ ਸੰਨੀ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਸਰਵੋਤਮ ਅਦਾਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਹ ਬਾਲੀਵੁੱਡ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾਂ ਵਿੱਚ ਗਿਣੇ ਜਾਂਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ 2001 ‘ਚ ਆਈ ਫਿਲਮ ‘ਗਦਰ’ ਲਈ ਸੰਨੀ ਦਿਓਲ ਦੀ ਫੀਸ 4.5 ਕਰੋੜ ਰੁਪਏ ਸੀ।