ਮਰਾਠਾ ਅੰਦੋਲਨ ਦੀ ਅਗਵਾਈ ਕਰ ਰਹੇ ਮਨੋਜ ਜਾਰੰਗੇ ਨੂੰ ਮਹਾਰਾਸ਼ਟਰ ਦਾ ਦੂਜਾ ਅੰਨਾ ਹਜ਼ਾਰੇ ਵੀ ਕਿਹਾ ਜਾਂਦਾ ਹੈ

ਮਰਾਠਾ ਅੰਦੋਲਨ ਦੀ ਅਗਵਾਈ ਕਰ ਰਹੇ ਮਨੋਜ ਜਾਰੰਗੇ ਨੂੰ ਮਹਾਰਾਸ਼ਟਰ ਦਾ ਦੂਜਾ ਅੰਨਾ ਹਜ਼ਾਰੇ ਵੀ ਕਿਹਾ ਜਾਂਦਾ ਹੈ

ਮਨੋਜ ਜਾਰੰਗੇ ਦੇ ਵਰਤ ਦਾ ਇਹ ਦੂਜਾ ਭਾਗ ਹੈ। ਪਹਿਲੀ ਵਾਰ ਜਦੋਂ ਉਹ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਸਨ ਤਾਂ ਸਰਕਾਰ ਨੇ ਇਕ ਕਮੇਟੀ ਬਣਾਈ ਸੀ। ਮਨੋਜ ਜਾਰੰਗੇ ਨੇ ਇਸ ਬਾਰੇ ਫੈਸਲਾ ਲੈਣ ਲਈ 24 ਅਕਤੂਬਰ ਦੀ ਸਮਾਂ ਸੀਮਾ ਦਿਤੀ ਸੀ। 24 ਅਕਤੂਬਰ ਨੂੰ ਮਰਾਠਾ ਰਾਖਵਾਂਕਰਨ ਦਾ ਵਾਅਦਾ ਪੂਰਾ ਨਾ ਹੋਣ ‘ਤੇ ਉਹ 25 ਅਕਤੂਬਰ ਨੂੰ ਫਿਰ ਤੋਂ ਭੁੱਖ ਹੜਤਾਲ ‘ਤੇ ਬੈਠ ਗਏ ਸਨ।

ਮਰਾਠਾ ਅੰਦੋਲਨ ਨੇ ਮਹਾਰਾਸ਼ਟਰ ਨੂੰ ਹਿਲਾ ਕੇ ਰੱਖ ਦਿਤਾ ਹੈ। ਮਹਾਰਾਸ਼ਟਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮਰਾਠਾ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਲਈ ਸਹਿਮਤ ਹੋ ਗਈਆਂ ਹਨ। ਇਸਦੇ ਨਾਲ ਹੀ ਮਰਾਠਾ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ। ਪਰ ਮਹਾਰਾਸ਼ਟਰ ਵਿੱਚ ਮਰਾਠਾ ਰਾਖਵਾਂਕਰਨ ਦੇ ਮੁੱਦੇ ਦਾ ਹੱਲ ਅਜੇ ਵੀ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ।

ਮਨੋਜ ਜਾਰੰਗੇ ਪਾਟਿਲ ਨੇ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਵੀ ਆਪਣੀ ਭੁੱਖ ਹੜਤਾਲ ਖਤਮ ਨਹੀਂ ਕੀਤੀ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ ਹੋਰ ਸਮਾਂ ਮੰਗਣ ‘ਤੇ ਜਾਰੰਗੇ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਲੱਗਦਾ ਹੈ ਕਿ ਇਸ ਦੇ ਨਤੀਜੇ ਭੁਗਤਣੇ ਪੈਣਗੇ। ਮਰਾਠਾ ਅੰਦੋਲਨ ਦੀ ਅਗਵਾਈ ਕਰ ਰਹੇ ਮਨੋਜ ਜਾਰੰਗੇ ਨੂੰ ਮਹਾਰਾਸ਼ਟਰ ਦਾ ਦੂਜਾ ਅੰਨਾ ਹਜ਼ਾਰੇ ਵੀ ਕਿਹਾ ਜਾ ਰਿਹਾ ਹੈ।

ਮਹਾਰਾਸ਼ਟਰ ਦੇ ਬੀਡ ਦੇ ਰਹਿਣ ਵਾਲੇ ਮਨੋਜ ਜਾਰੰਗੇ ਦਾ ਜਨਮ ਮੋਟਾਰੀ ਪਿੰਡ ਵਿੱਚ ਹੋਇਆ ਸੀ। ਉਸਨੇ 2010 ਵਿੱਚ 12ਵੀਂ ਪਾਸ ਕੀਤੀ ਅਤੇ ਇਸ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ। ਪੜ੍ਹਾਈ ਛੱਡ ਕੇ ਉਹ ਮਰਾਠਾ ਅੰਦੋਲਨ ਨਾਲ ਜੁੜ ਗਿਆ। ਇਸ ਦੇ ਨਾਲ ਹੀ ਉਹ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਉਸਨੇ ਇੱਕ ਹੋਟਲ ਵਿੱਚ ਕੰਮ ਕਰਕੇ ਥੋੜੀ ਕਮਾਈ ਕੀਤੀ, ਪਰ ਇਸਦੇ ਬਾਵਜੂਦ ਮਰਾਠਾ ਅੰਦੋਲਨ ਲਈ ਉਸਦੇ ਪਿਆਰ ਨੇ ਉਸਨੂੰ ਪਿੱਛੇ ਹਟਣ ਨਹੀਂ ਦਿੱਤਾ। ਕੁਝ ਸਮੇਂ ਬਾਅਦ ਮਨੋਜ ਜਾਰੰਗੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਰ ਕੁਝ ਸਮੇਂ ਬਾਅਦ ਉਹ ਕਾਂਗਰਸ ਤੋਂ ਵੱਖ ਹੋ ਗਏ। ਇਹ ਮਨੋਜ ਜਾਰੰਗੇ ਦੇ ਵਰਤ ਦਾ ਦੂਜਾ ਹੈ। ਪਹਿਲੀ ਵਾਰ ਜਦੋਂ ਉਹ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਸਨ ਤਾਂ ਸਰਕਾਰ ਨੇ ਇਕ ਕਮੇਟੀ ਬਣਾਈ ਸੀ।

ਮਨੋਜ ਜਾਰੰਗੇ ਨੇ ਇਸ ਬਾਰੇ ਫੈਸਲਾ ਲੈਣ ਲਈ 24 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਸੀ। ਸਰਕਾਰ ਦੇ ਇਸ ਵਾਅਦੇ ਤੋਂ ਬਾਅਦ ਜਾਰੰਗੇ ਨੇ 14 ਸਤੰਬਰ ਨੂੰ ਭੁੱਖ ਹੜਤਾਲ ਖਤਮ ਕਰ ਦਿੱਤੀ। 24 ਅਕਤੂਬਰ ਨੂੰ ਮਰਾਠਾ ਰਾਖਵਾਂਕਰਨ ਦਾ ਵਾਅਦਾ ਪੂਰਾ ਨਾ ਹੋਣ ‘ਤੇ ਉਹ 25 ਅਕਤੂਬਰ ਨੂੰ ਫਿਰ ਤੋਂ ਭੁੱਖ ਹੜਤਾਲ ‘ਤੇ ਬੈਠ ਗਏ। ਉਹ 8 ਦਿਨਾਂ ਤੋਂ ਉਪਰ ਦੇ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ। ਮਨੋਜ ਜਾਰੰਗੇ ਪਾਟਿਲ ਦੀ ਮੰਗ ਹੈ ਕਿ ਸਾਰੇ ਮਰਾਠਾ ਭਾਈਚਾਰੇ ਨੂੰ ਕੁਨਬੀ ਜਾਤੀ ਸਰਟੀਫਿਕੇਟ ਭਾਵ ਓਬੀਸੀ ਰਾਹੀਂ ਰਾਖਵਾਂਕਰਨ ਦਿੱਤਾ ਜਾਵੇ। ਸਰਬ ਪਾਰਟੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਦੂਜੇ ਭਾਈਚਾਰਿਆਂ ਨਾਲ ਬੇਇਨਸਾਫ਼ੀ ਕੀਤੇ ਬਿਨਾਂ ਮਰਾਠਿਆਂ ਨੂੰ ਰਾਖਵਾਂਕਰਨ ਦੇਣਗੇ।