- ਅੰਤਰਰਾਸ਼ਟਰੀ
- No Comment
ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਨੇ ਗੋਡਿਆਂ ਭਾਰ ਬੈਠ ਆਪਣੀ ਪ੍ਰੇਮਿਕਾ ਨੂੰ ਪਹਿਨਾਈ ਰਿੰਗ
ਦੁਨੀਆ ਦੇ ਸਭ ਤੋਂ ਵੱਡੇ ਗੇਂਦਬਾਜ਼ਾਂ ਨੂੰ ਆਪਣੇ ਗੋਡਿਆਂ ‘ਤੇ ਲਿਆਉਣ ਵਾਲੇ ਡੇਵਿਡ ਮਿਲਰ ਆਪਣੀ ਪ੍ਰੇਮਿਕਾ ਕੈਮਿਲਾ ਹੈਰਿਸ ਨੂੰ ਪ੍ਰਪੋਜ਼ ਕਰਨ ਲਈ ਖੁਦ ਗੋਡਿਆਂ ਭਾਰ ਹੋ ਗਿਆ ਅਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਦੀ ਬੱਲੇਬਾਜ਼ੀ ਦਾ ਤਾਂ ਹਰ ਕੋਈ ਦੀਵਾਨਾ ਹੈ, ਪਰ ਉਸਦੀ ਪ੍ਰੇਮ ਕਹਾਣੀ ਵੀ ਘਟ ਦਿਲਚਸਪ ਨਹੀਂ ਹੈ। ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਕ੍ਰਿਕਟ ਤੋਂ ਬ੍ਰੇਕ ‘ਤੇ ਹਨ। ਉਸਨੇ ਆਈਪੀਐਲ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਪਰ ਦੁਨੀਆ ਭਰ ਦੀਆਂ ਟੀ-20 ਲੀਗਾਂ ‘ਚ ਲਗਾਤਾਰ ਹਿੱਸਾ ਲੈ ਰਿਹਾ ਹੈ।
ਇਸ ਦੌਰਾਨ ਉਸਨੇ ਆਪਣੀ ਪ੍ਰੇਮਿਕਾ ਨੂੰ ਪ੍ਰਪੋਜ਼ ਕੀਤਾ ਹੈ। ਦੁਨੀਆ ਦੇ ਸਭ ਤੋਂ ਧਮਾਕੇਦਾਰ ਬੱਲੇਬਾਜ਼ਾਂ ‘ਚ ਗਿਣੇ ਜਾਣ ਵਾਲੇ ਮਿਲਰ ਨੇ ਖੁਦ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕੀਤੀ ਹੈ। ਦੁਨੀਆ ਦੇ ਸਭ ਤੋਂ ਵੱਡੇ ਗੇਂਦਬਾਜ਼ਾਂ ਨੂੰ ਆਪਣੇ ਗੋਡਿਆਂ ‘ਤੇ ਲਿਆਉਣ ਵਾਲੇ ਡੇਵਿਡ ਮਿਲਰ ਨੇ ਆਪਣੀ ਪ੍ਰੇਮਿਕਾ ਕੈਮਿਲਾ ਹੈਰਿਸ ਨੂੰ ਪ੍ਰਪੋਜ਼ ਕਰਨ ਲਈ ਖੁਦ ਗੋਡਿਆਂ ਭਾਰ ਹੋ ਗਿਆ ਅਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਡੇਵਿਡ ਮਿਲਰ ਨੇ ਜ਼ਿੰਬਾਬਵੇ ਦੇ ਮਪਾਲਾ ਜੇਨਾ ਵਿੱਚ ਕੈਮਿਲਾ ਹੈਰਿਸ ਨੂੰ ਪ੍ਰਪੋਜ਼ ਕੀਤਾ। ਇਹ ਸਥਾਨ ਜ਼ਿੰਬਾਬਵੇ ਵਿੱਚ ਜ਼ੈਂਬੇਜ਼ੀ ਨਦੀ ਦੇ ਚਿੱਟੇ ਰੇਤਲੇ ਕੰਢੇ ਅਤੇ ਜ਼ੈਂਬੇਜ਼ੀ ਨੈਸ਼ਨਲ ਪਾਰਕ ਵਿੱਚ ਸਥਿਤ ਹੈ। ਡੇਵਿਡ ਮਿਲਰ ਦੀ ਹੋਣ ਵਾਲੀ ਪਤਨੀ ਕੈਮਿਲਾ ਹੈਰਿਸ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੇ ਬਾਰੇ ਲਿਖਿਆ ਹੈ। ਜਿਸ ਮੁਤਾਬਕ ਉਹ ਪੋਲੋ ਖਿਡਾਰੀ ਹੈ। ਉਹ ਆਈਪੀਐਲ ਦੌਰਾਨ ਮਿਲਰ ਨੂੰ ਚੀਅਰ ਕਰਨ ਲਈ ਵੀ ਭਾਰਤ ਆਈ ਸੀ। ਕੈਮਿਲਾ ਹੈਰਿਸ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਗਤੀਵਿਧੀਆਂ ਸਾਂਝੀਆਂ ਕਰਦੀ ਰਹਿੰਦੀ ਹੈ।
ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਦੁਨੀਆ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਉਹ ਟੀਮ ਵਿੱਚ ਫਿਨਿਸ਼ਰ ਵਜੋਂ ਖੇਡਦਾ ਹੈ। ਉਸਨੇ ਦੱਖਣੀ ਅਫ਼ਰੀਕਾ ਨੂੰ ਕਈ ਹਾਰੇ ਹੋਏ ਮੈਚਾਂ ਵਿੱਚ ਜਿੱਤ ਦਿਵਾਈ ਹੈ। ਮਿਲਰ ਕਈ ਸਾਲਾਂ ਤੋਂ ਦੱਖਣੀ ਅਫਰੀਕਾ ਦੀ ਵਨ ਡੇ ਟੀਮ ਦਾ ਨਿਯਮਤ ਹਿੱਸਾ ਰਿਹਾ ਹੈ। ਉਹ ਆਪਣੀ ਤੇਜ਼ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ।