ਬਾਗੀ ਯੇਵਗੇਨੀ ਪ੍ਰਿਗੋਜਿਨ ਨੂੰ ਪੁਤਿਨ ਨਾਲ ਦੁਸ਼ਮਣੀ ਪਈ ਮਹਿੰਗੀ, ਰੂਸ ‘ਚ ਉਸਦਾ ਜਹਾਜ਼ ਹਾਦਸਾਗ੍ਰਸਤ, ਪ੍ਰਿਗੋਜਿਨ ਸਮੇਤ 10 ਲੋਕਾਂ ਦੀ ਮੌਤ

ਬਾਗੀ ਯੇਵਗੇਨੀ ਪ੍ਰਿਗੋਜਿਨ ਨੂੰ ਪੁਤਿਨ ਨਾਲ ਦੁਸ਼ਮਣੀ ਪਈ ਮਹਿੰਗੀ, ਰੂਸ ‘ਚ ਉਸਦਾ ਜਹਾਜ਼ ਹਾਦਸਾਗ੍ਰਸਤ, ਪ੍ਰਿਗੋਜਿਨ ਸਮੇਤ 10 ਲੋਕਾਂ ਦੀ ਮੌਤ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ‘ਚ ਜਹਾਜ਼ ਹਾਦਸੇ ‘ਚ ਵੈਗਨਰ ਚੀਫ ਪ੍ਰਿਗੋਜਿਨ ਦੀ ਮੌਤ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਜਹਾਜ਼ ਹਾਦਸੇ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਬਿਨਾਂ ਰੂਸ ਵਿੱਚ ਕੁਝ ਨਹੀਂ ਹੁੰਦਾ, ਪੁਤਿਨ ਨੇ ਹੀ ਪ੍ਰਿਗੋਜਿਨ ਨੂੰ ਮਾਰਿਆ ਹੈ।

ਰੂਸ ਦੀ ਨਿੱਜੀ ਮਿਲਟਰੀ ਕੰਪਨੀ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਮਾਸਕੋ ਤੋਂ ਸੇਂਟ ਪਿਟਸਬਰਗ ਜਾ ਰਿਹਾ ਸੀ, ਜਿੱਥੇ ਵੈਗਨਰ ਦਾ ਮੁੱਖ ਦਫਤਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਗੋਜਿਨ ਦੇ ਨਾਲ ਉਸ ਦਾ ਸੱਜਾ ਹੱਥ ਉਤਕਿਨ ਦਿਮਿਤਰੀ ਵੀ ਜਹਾਜ਼ ਵਿੱਚ ਮੌਜੂਦ ਸੀ। ਜਹਾਜ਼ ਵਿੱਚ ਦਸ ਲੋਕ ਸਵਾਰ ਸਨ।

ਵੈਗਨਰ ਗਰੁੱਪ ਨੇ ਪ੍ਰਿਗੋਜਿਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰੂਸ ਦੇ ਟਾਵਰ ਖੇਤਰ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਪ੍ਰਿਗੋਜਿਨ ਨਾਲ ਇਹ ਘਟਨਾ ਪੁਤਿਨ ਵਿਰੁੱਧ ਬਗਾਵਤ ਤੋਂ ਬਾਅਦ ਵਾਪਰੀ ਹੈ। ਇਹ ਖਬਰ ਲਿਖੇ ਜਾਣ ਤੱਕ ਪੁਤਿਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਵੈਗਨਰ ਚੀਫ਼ ਚਾਰਟਰਡ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ। ਜਹਾਜ਼ ਵਿਚ ਸਵਾਰ ਦਸ ਲੋਕਾਂ ਵਿਚ ਉਸ ਦੇ ਸੱਜੇ ਹੱਥ ਉਖਤਿਨ ਡਿਨਤਰੀ, ਪ੍ਰੋਪੁਸਟਿਨ ਸਰਗੇਈ, ਮੇਕਰੀਅਨ ਇਵਗੇਨੀ, ਟੋਟਮਿਨ ਅਲੈਗਜ਼ੈਂਡਰ, ਚੇਕਾਲੋਵ ਵਲੇਰੀ, ਮਾਤੁਸੇਵ ਨਿਕੋਲੇ ਸਨ, ਜਿਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਤੋਂ ਇਲਾਵਾ ਪਾਇਲਟ ਵਜੋਂ ਕਮਾਂਡਰ ਲੇਵਸ਼ਿਨ ਅਲੈਕਸੀ, ਕੋ-ਪਾਇਲਟ ਵਜੋਂ ਕੇਰੀਮੋਵ ਰੁਸਤਮ ਅਤੇ ਫਲਾਈਟ ਅਟੈਂਡੈਂਟ ਵਜੋਂ ਰਾਸਪੋਪੋਵਾ ਕ੍ਰਿਸਟੀਨਾ ਮੌਜੂਦ ਸਨ। ਜਹਾਜ਼ ਹਾਦਸੇ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਥਿਤ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਸਨੇ ਪ੍ਰਿਗੋਜਿਨ ਦੀ ਬਗਾਵਤ ਨੂੰ ‘ਪਿੱਠ ਵਿੱਚ ਛੁਰਾ ਮਾਰਨ’ ਅਤੇ ਦੇਸ਼ਧ੍ਰੋਹ ਦੱਸਿਆ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਪ੍ਰਿਗੋਜਿਨ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਣਗੇ। ਰੂਸ ‘ਚ ਉਸ ‘ਤੇ ਕਈ ਦੋਸ਼ ਸਨ, ਜਿਨ੍ਹਾਂ ਨੂੰ ਇਕ ਡੀਲ ਤਹਿਤ ਖਾਰਜ ਕਰ ਦਿੱਤਾ ਗਿਆ ਸੀ।

ਬਗਾਵਤ ਤੋਂ ਬਾਅਦ ਪੁਤਿਨ ਨੇ ਉਸਨੂੰ ਬੇਲਾਰੂਸ ਭੇਜ ਦਿੱਤਾ ਸੀ। ਇੱਥੇ ਉਹ ਬੇਲਾਰੂਸ ਦੀ ਫੌਜ ਨੂੰ ਟ੍ਰੇਨਿੰਗ ਦੇ ਰਿਹਾ ਸੀ। ਹਾਲ ਹੀ ‘ਚ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਗੋਜਿਨ ਉੱਥੇ ਹੈ ਅਤੇ ਉਹ ਅਫਰੀਕਾ ‘ਚ ਮਿਸ਼ਨ ‘ਤੇ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ‘ਚ ਜਹਾਜ਼ ਹਾਦਸੇ ‘ਚ ਵੈਗਨਰ ਚੀਫ ਪ੍ਰਿਗੋਜਿਨ ਦੀ ਮੌਤ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਜਹਾਜ਼ ਹਾਦਸੇ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਬਿਨਾਂ ਦੇਸ਼ ਵਿੱਚ ਕੁਝ ਨਹੀਂ ਹੁੰਦਾ। ਇਸ ਦੇ ਨਾਲ ਹੀ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੁਝ ਵਿਸ਼ਲੇਸ਼ਕਾਂ ਨੇ ਕਿਹਾ ਕਿ ਇਹ ਘਟਨਾ ਪੁਤਿਨ ਲਈ ਦੂਜਿਆਂ ਨੂੰ ਚੇਤਾਵਨੀ ਦੇਣ ਦਾ ਇੱਕ ਤਰੀਕਾ ਹੋ ਸਕਦਾ ਹੈ, ਜੋ ਉਸਨੂੰ ਧੋਖਾ ਦੇ ਸਕਦੇ ਹਨ, ਜਾਂ ਰੂਸੀ ਫੌਜ ਨੂੰ ਆਪਣਾ ਸਮਰਥਨ ਦਿਖਾਉਣ ਦਾ ਇੱਕ ਤਰੀਕਾ ਹੋ ਸਕਦਾ ਹੈ।