- ਪੰਜਾਬ
- No Comment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ‘ਚ ਰੈਲੀ ਦੌਰਾਨ ਕਿਹਾ ਜਿੱਥੇ ਕਾਂਗਰਸ ਹੈ, ਉੱਥੇ ਸਮੱਸਿਆਵਾਂ ਹਨ, ਜਿੱਥੇ ਭਾਜਪਾ ਹੈ, ਉੱਥੇ ਸਮੱਸਿਆਵਾਂ ਦੇ ਹੱਲ ਹਨ
ਕਾਂਗਰਸ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਗਰੀਬੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਸੀ। ਮੋਦੀ ਸਰਕਾਰ ਦੌਰਾਨ ਕਰੋੜਾਂ ਲੋਕ ਗਰੀਬੀ ਤੋਂ ਬਾਹਰ ਆਏ ਹਨ।
ਪੰਜਾਬ ਵਿਚ ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਹੁਣ ਸਾਰੇ ਹੀ ਵੱਡੇ ਨੇਤਾਵਾਂ ਨੇ ਆਉਣਾ ਸ਼ੁਰੂ ਕਰ ਦਿਤਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਜਲੰਧਰ ‘ਚ ਪੀ.ਏ.ਪੀ. ਗਰਾਊਂਡ ਵਿਖੇ ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜਲੰਧਰ ਉਨ੍ਹਾਂ ਲਈ ਨਵਾਂ ਨਹੀਂ ਹੈ। ਇੰਡੀ ਗਠਜੋੜ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੱਲ੍ਹ ਭਾਜਪਾ ਖਿਲਾਫ ਗੁਬਾਰਾ ਫੂਕ ਰਹੇ ਸਨ, ਹੁਣ ਉਨ੍ਹਾਂ ਦਾ ਗੁਬਾਰਾ ਫਟ ਗਿਆ ਹੈ। ਚੋਣਾਂ ਦੇ ਪੰਜ ਗੇੜਾਂ ਦੌਰਾਨ ਇੰਡੀ-ਗੱਠਜੋੜ ਦਾ ਗੁਬਾਰਾ ਫੁੱਟ ਗਿਆ ਹੈ।
ਇੰਡੀ-ਗੱਠਜੋੜ ਪੰਜ ਦੌਰ ਵਿੱਚ ਹਾਰ ਗਿਆ ਹੈ। ਕੋਈ ਇੰਡੀ ਗਠਜੋੜ ਨੂੰ ਵੋਟ ਪਾ ਕੇ ਕਿਉਂ ਵੋਟ ਕਿਉਂ ਖ਼ਰਾਬ ਕਰੇਗਾ ? ਕਾਂਗਰਸ ‘ਤੇ ਜ਼ੁਬਾਨੀ ਹਮਲਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਗਰੀਬੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਦੌਰਾਨ 25 ਹਜ਼ਾਰ ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਹੁਣ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਹੋ ਰਿਹਾ ਹੈ। ਕਾਂਗਰਸ ਦੇ ਸਮੇਂ ਦੌਰਾਨ ਨਵੀਆਂ ਸਮੱਸਿਆਵਾਂ ਪੈਦਾ ਹੋਈਆਂ ਅਤੇ ਉਨ੍ਹਾਂ ਦਾ ਹੱਲ ਲੱਭਿਆ।
ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਰਤਾਰਪੁਰ ਸਾਹਿਬ ਪਾਕਿਸਤਾਨ ਨੂੰ ਸੌਂਪ ਦਿੱਤਾ ਸੀ। ਕਾਂਗਰਸ ਨੇ ਆਪਣੇ ਚਹੇਤਿਆਂ ਨਾਲ ਇਤਿਹਾਸ ਲਿਖਵਾਇਆ। ਭਾਜਪਾ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ। ਪਹਿਲਾਂ ਦੇਸ਼ ‘ਚ ਅੱਤਵਾਦ ਦਾ ਖਤਰਾ ਵਧਦਾ ਜਾ ਰਿਹਾ ਸੀ, ਜਿਸ ਨੂੰ ਮੋਦੀ ਸਰਕਾਰ ਨੇ ਤੋੜ ਦਿੱਤਾ ਹੈ। ਜਿੱਥੇ ਕਾਂਗਰਸ ਹੈ, ਉੱਥੇ ਸਮੱਸਿਆਵਾਂ ਹਨ, ਜਿੱਥੇ ਭਾਜਪਾ ਹੈ, ਉੱਥੇ ਸਮੱਸਿਆਵਾਂ ਦੇ ਹੱਲ ਹਨ। ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਪਰ ਕਾਂਗਰਸ ਨੇ ਕਦੇ ਵੀ ਪੰਜਾਬ ਨੂੰ ਜ਼ਮੀਨ ਦੇ ਟੁਕੜੇ ਤੋਂ ਵੱਧ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਜੇਕਰ ਜਲੰਧਰ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਕਿਸ ਦੀ ਸਰਕਾਰ ਬਣੇਗੀ ਤਾਂ ਜਲੰਧਰ ਦੇ ਲੋਕ ਕਹਿਣਗੇ ਕਿ ਮੁੜ ਮੋਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਮੋਦੀ ਸਰਕਾਰ ਆਉਣਾ ਤੈਅ ਹੈ।