- ਪੰਜਾਬ
- No Comment
ਰਾਹੁਲ ਗਾਂਧੀ ਦੀ ਅੱਜ ਅੰਮ੍ਰਿਤਸਰ ‘ਚ ਰੈਲੀ, ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟਾਂ ਮੰਗਣਗੇ
ਇਸ ਦੌਰਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਅਤੇ ਡਾਕਟਰ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਪੰਜਾਬ ਵਿੱਚ ਚੋਣ ਰੈਲੀਆਂ ਕਰਦੇ ਨਜ਼ਰ ਆਉਣਗੇ।
ਪੰਜਾਬ ਵਿੱਚ ਲੋਕਸਭਾ ਦੇ ਚੋਣ ਪ੍ਰਚਾਰ ਲਈ ਵੱਡੇ ਨੇਤਾਵਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਵਿੱਚ ਪਟਿਆਲਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਚੋਣ ਰੈਲੀਆਂ ਤੋਂ ਬਾਅਦ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਵਿੱਚ ਚੋਣ ਰੈਲੀ ਕਰਨਗੇ।
ਅੰਮ੍ਰਿਤਸਰ ‘ਚ ਏਅਰਪੋਰਟ ਰੋਡ ‘ਤੇ ਸਥਿਤ ਮੀਰਾਂਕੋਟ ‘ਚ ਕਾਂਗਰਸ ਦੀ ਰੈਲੀ ਹੋਵੇਗੀ। ਇਸ ਤੋਂ ਬਾਅਦ 26 ਮਈ ਨੂੰ ਪ੍ਰਿਅੰਕਾ ਗਾਂਧੀ ਫਤਿਹਗੜ੍ਹ ਸਾਹਿਬ ਅਤੇ ਜਲੰਧਰ ‘ਚ ਪੰਜਾਬੀਆਂ ਨੂੰ ਸੰਬੋਧਨ ਕਰਦੀ ਨਜ਼ਰ ਆਵੇਗੀ। ਰਾਹੁਲ ਗਾਂਧੀ 29 ਮਈ ਨੂੰ ਮੁੜ ਪੰਜਾਬ ਆਉਣਗੇ ਅਤੇ ਪਟਿਆਲਾ ਅਤੇ ਲੁਧਿਆਣਾ ਵਿੱਚ ਰੈਲੀਆਂ ਕਰਨਗੇ। ਇਸ ਦੌਰਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਰਾਘਵ ਚੱਢਾ, ਸੰਜੇ ਸਿੰਘ ਅਤੇ ਡਾਕਟਰ ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਚੋਣ ਰੈਲੀਆਂ ਕਰਦੇ ਨਜ਼ਰ ਆਉਣਗੇ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪੰਜਾਬ ਆਉਣਗੇ। ਸਚਿਨ ਪਾਇਲਟ ਅਤੇ ਹੋਰ ਸਟਾਰ ਪ੍ਰਚਾਰਕ ਸੂਬੇ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਪੰਜਾਬ ‘ਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸੰਸਦ ਰਾਹੁਲ ਗਾਂਧੀ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟਾਂ ਮੰਗਣਗੇ। ਇਹ ਰੈਲੀ ਮੀਰਾਕੋਟ ਚੌਕ ਨੇੜੇ ਕੀਤੀ ਜਾਵੇਗੀ। ਔਜਲਾ ਨੇ ਸ਼ੁੱਕਰਵਾਰ ਨੂੰ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਹੁਲ ਗਾਂਧੀ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ।